ਹੁਣ ਬਿਨਾਂ ਨੈੱਟਵਰਕ ਦੇ ਇਸ ਫੋਨ ਰਾਹੀਂ ਕਰ ਸਕੋਗੇ ਵਾਇਸ ਕਾਲ ਤੇ ਭੇਜ ਸਕੋਗੇ ਮੈਸੇਜ

06/26/2019 7:38:18 PM

ਨਵੀਂ ਦਿੱਲੀ—  ਚੀਨ ਦੀ ਕੰਪਨੀ ਓਪੋ ਇਕ ਖਨੋਖੀ ਤਕਨਾਲੋਜੀ ਲੈ ਕੇ ਆਈ ਹੈ। ਇਸ ਤਕਨਾਲੋਜੀ ਦਾ ਨਾਂ MeshTalk ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਓਪੋ ਦੇ ਫੋਨ ਨਾਲ ਬਿਨਾਂ ਕਿਸੇ ਸੈਲਿਊਲਰ ਨੈੱਟਵਰਕ, ਬਲੂਟੂਥ ਜਾਂ ਵਾਈ ਫਾਈ ਕੁਨੈਕਸ਼ਨ ਦੇ ਵਾਇਸ ਕਾਲ ਕੀਤੀ ਜਾ ਸਕਦੀ ਹੈ ਤੇ ਟੈਕਸਟ ਮੈਸੇਜ ਭੇਜਿਆ ਜਾ ਸਕਦਾ ਹੈ। ਜ਼ਰੂਰੀ ਇਹ ਹੈ ਕਿ ਤੁਸੀਂ 'ਚ ਫੋਨ 'ਚ ਕਾਲ ਕਰ ਰਹੇ ਹੋ ਜਾਂ ਮੈਸੇਜ ਭੇਜ ਰਹੇ ਹੋ, ਉਹ ਤੁਹਾਡੇ ਤਿੰਨ ਕਿਲੋਮੀਟਰ ਦੀ ਰੇਂਜ 'ਚ ਹੋਵੇ। ਓਪੋ ਨੇ ਇਹ ਨਵੀਂ ਤਕਨਾਲੋਜੀ ਸ਼ੰਘਾਈ 'ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2019 'ਚ ਦਿਖਾਈ ਹੈ।

3 ਕਿਲੋਮੀਟਰ ਦੀ ਰੇਂਜ 'ਚ ਕਰ ਸਕੋਗੇ ਕਾਲ
ਓਪੋ ਦਾ ਕਹਿਣਾ ਹੈ ਕਿ ਯੂਜ਼ਰਸ 3 ਕਿਲੋਮੀਟਰ ਦੀ ਰੇਂਜ 'ਚ ਓਪੋ ਦੇ ਫੋਨ 'ਚ ਟੈਕਸਟ ਤੇ ਵਾਈਸ ਮੈਸੇਜ ਭੇਜ ਸਕਣਗੇ ਤੇ ਫੋਨ ਕਾਲ ਕਰ ਸਕਣਗੇ। ਇਸ ਤੋਂ ਇਲਾਵਾ, ਕਈ ਡਿਵਾਇਸਸ ਇਕ ਐਡ ਹਾਲ ਲੋਕਲ ਏਰੀਆ ਨੈੱਟਵਰਕ ਵੀ ਬਣਾ ਸਕਣਗੇ, ਜਿਸ ਨਾਲ ਗਰੁੱਪ ਚੈਟ ਕ੍ਰਿਏਟ ਕਰ ਸਕਣਗੇ। ਨਾਲ ਹੀ ਇਹ ਸਿੰਗਲ ਰਿਲੇ ਦੇ ਜ਼ਰੀਏ ਕਮਿਊਨਿਕੇਸ਼ਨ ਰੇਂਜ ਨੂੰ ਵੀ ਵਧਾਉਣ 'ਚ ਮਦਦ ਕਰੇਗਾ। ਆਫਿਸ਼ੀਅਲ ਬਲਾਗ ਪੋਸਟ 'ਚ ਕਿਹਾ ਗਿਆ ਹੈ ਕਿ MeshTalk ਇਕ ਕਸਟਮ ਚਿਪ ਦੀ ਵਰਤੋ ਕਰਦਾ ਹੈ, ਜੋ ਕਿ ਡਿਸੈਂਟਰਲਾਇਜੇਸ਼ਨ, ਤੇਜ਼ ਸਪੀਡ ਤੇ ਪਾਵਰ ਦੀ ਖਪਤ ਦਾ ਫਾਇਦਾ ਚੁੱਕਦਾ ਹੈ।

ਓਪੋ ਦਾ ਕਹਿਣਾ ਹੈ ਕਿ MeshTalk 'ਚ ਉੱਚ ਦਰਜੇ ਦੀ ਪ੍ਰਾਇਵੇਸੀ ਵੀ ਹੈ। ਇਹ ਬੇਸ ਸਟੇਸ਼ਨ ਤੇ ਸਰਵਰਸ ਨੂੰ ਵੀ ਬਾਇਪਾਸ ਕਰਨ 'ਚ ਸਮਰਥ ਹੈ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਓਪੋ ਦੇ ਮੌਜੂਦਾ ਸਮਾਰਟਫੋਨ 'ਚ ਵੀ ਕੰਮ ਕਰੇਗਾ ਜਾਂ ਕੰਪਨੀ ਕਦੋਂ ਇਸ ਤਕਨਾਲੋਜੀ ਨੂੰ ਆਪਣੇ ਸਮਾਰਟਫੋਨ 'ਚ ਲੈ ਕੇ ਆਵੇਗੀ। ਹਾਲਾਂਕਿ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ MeshTalk ਤਕਨਾਲੋਜੀ ਸਿਰਫ ਭਵਿੱਖ 'ਚ ਆਉਣ ਵਾਲੇ ਨਵੇਂ ਮਾਡਲਸ ਨੂੰ ਸਪਾਰਟ ਕਰੇਗੀ, ਕਿਉਂਕਿ ਇਸ 'ਚ ਇਕ ਸਪੈਸ਼ਲ ਚਿਪ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਇਕ ਹਾਰਡਵੇਅਰ ਕੰਪੋਨੈਂਟ ਹੈ।


Inder Prajapati

Content Editor

Related News