Drop Dock ਨਾਲ ਫੋਨ ਨੂੰ ਚਾਰਜ ਕਰਨ ਲਈ ਨਹੀਂ ਹੈ ਕਿਸੇ ਕੇਬਲ ਦੀ ਲੋੜ

Tuesday, May 17, 2016 - 01:16 PM (IST)

Drop Dock ਨਾਲ ਫੋਨ ਨੂੰ ਚਾਰਜ ਕਰਨ ਲਈ ਨਹੀਂ ਹੈ ਕਿਸੇ ਕੇਬਲ ਦੀ ਲੋੜ
ਜਲੰਧਰ- ਕਿਸੇ ਵੀ ਐਂਡ੍ਰਾਇਡ ਜਾਂ ਆਈਫੋਨ ਨੂੰ ਚਾਰਜ ਕਰਨ ਲਈ ਕਈ ਤਰ੍ਹਾਂ ਦੀਆਂ ਚਾਰਜਿੰਗ ਕੇਬਲ ਨੂੰ ਵਰਤਿਆ ਜਾਂਦਾ ਹੈ ਫਿਰ ਚਾਹੇ ਚਾਰਜਰ ਇਲੈਕਟ੍ਰੀਕਲ ਪਾਵਰ ਨਾਲ ਕੰਮ ਕਰਦਾ ਹੋਏ ਜਾਂ ਸੋਲਰ ਪਾਵਰ ਨਾਲ। ਇਨ੍ਹਾਂ ਤੋਂ ਇਲਾਵਾ ਚਾਰਜਿੰਗ ਨੂੰ ਹੋਰ ਵੀ ਆਸਾਨ ਬਣਾਉਣ ਲਈ ਇਕ ਖਾਸ ਚਾਰਜਰ ਬਣਾਇਆ ਗਿਆ ਹੈ ਜਿਸ ਨੂੰ ਡਰਾਪ ਡੋਕ ਦਾ ਨਾਂ ਦਿੱਤਾ ਗਿਆ ਹੈ। ਡਰਾਪ ਡੋਕ ਇਕ ਮੈਗਨੈਟਿਕ ਡੋਕ ਹੈ ਜੋ ਬਿਨਾਂ ਕਿਸੇ ਵਾਇਰ ਆਸਾਨੀ ਨਾਲ ਤੁਹਾਡੇ ਫੋਨ ਨੂੰ ਚਾਰਜ ਕਰ ਸਕਦੀ ਹੈ। 
 
ਡਰਾਪ ਡੋਕ ਇਕ ਤਰ੍ਹਾਂ ਦਾ ਮੈਗਸੇਫ ਹੈ ਜੋ ਮਾਈਕ੍ਰੋ ਯੂ.ਐੱਸ.ਬੀ. ਜਾਂ ਲਾਈਟਨਿੰਗ ਪੋਰਟ ਦੁਆਰਾ ਤੁਹਾਡੇ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਨਾਂ ਫੋਂਸ ਨੂੰ ਫਿੱਟ ਕਰ ਸਕਦੀ ਹੈ ਅਤੇ ਆਸਾਨੀ ਨਾਲ ਚਾਰਜ ਕਰ ਸਕਦੀ ਹੈ। ਡੋਕ ਦਾ ਕੰਮ ਕਰਨਾ, ਤੁਹਾਡੇ ਫੋਂਸ ਕੋਲ ਇਕ ਅਜਿਹੇ ਅਡੈਪਰ ਦਾ ਹੋਣਾ ਹੈ ਜਿਸ ਨਾਲ ਕਿਸੇ ਵੀ ਸਮੇਂ ਕਿਸੇ ਵੀ ਫੋਨ ਨਾਲ ਕੁਨੈਕਟ ਕਰ ਕੇ ਚਾਰਜ ਕੀਤਾ ਜਾ ਸਕਦਾ ਹੈ। ਡਰਾਪ ਡੋਕ ਨੂੰ ਜਲਦ ਹੀ ਕਿੱਕਸਟਾਰਟਰ ''ਤੇ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 49 ਡਾਲਰ ਰੱਖੀ ਜਾਵੇਗੀ।

Related News