STM Goods ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਪਾਵਰਬੈਂਕ, ਜਾਣੋ ਕੀਮਤ

Thursday, Oct 17, 2019 - 10:19 AM (IST)

STM Goods ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਪਾਵਰਬੈਂਕ, ਜਾਣੋ ਕੀਮਤ

ਗੈਜੇਟ ਡੈਸਕ– STM Goods ਨੇ ਭਾਰਤ ’ਚ ਆਪਣਾ ਵਾਇਰਲੈੱਸ ਪਾਵਰਬੈਂਕ ਲਾਂਚ ਕਰ ਦਿੱਤਾ ਹੈ। ਇਹ ਪਾਵਰਬੈਂਕ ਵਾਇਲੈੱਸ ਚਾਰਜਿੰਗ ਦੇ ਨਾਲ ਹੀ ਵਾਇਰਡ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। 4,799 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤੇ ਗਏ ਇਸ ਪਾਵਰਬੈਂਕ ਦੀ ਸਮਰੱਥਾ 10,000mAh ਹੈ। ਇਹ ਪਾਵਰਬੈਂਕ ਆਈਫੋਨ, ਸੈਮਸੰਗ ਸਮੇਤ Qi ਇਨੇਬਲ ਕਿਸੇ ਵੀ ਡਿਵਾਈਸ ਨੂੰ ਚਾਰਜ ਕਰ ਸਕਦਾ ਹੈ। 

ਫਾਸਟ ਚਾਰਜਿੰਗ ਫੀਚਰ ਨਾਲ ਹੈ ਲੈਸ
ਚਾਰਜਿੰਗ ਲਈ ਇਸ ਪਾਵਰਬੈਂਕ ’ਚ ਇਕ ਸਟੈਂਡਰਡ USB-A ਪੋਰਟ ਦੇ ਨਾਲ ਹਾਈ ਆਊਟਪੁਟ ਵਾਲੇ ਦੋ ਹੋਰ ਪੋਰਟ ਦਿੱਤੇ ਗਏ ਹਨ। ਇਨ੍ਹਾਂ ਨਾਲ ਸਮਾਰਟਫੋਨ ਤੋਂ ਇਲਾਵਾ ਦੂਜੇ ਗੈਜੇਟਸ ਨੂੰ ਵੀ ਚਾਰਜ ਕੀਤਾ ਜਾ ਸਕਦਾ ਹੈ। ਫਾਸਟ ਚਾਰਜਿੰਗ ਲਈ ਕੰਪਨੀ ਨੇ ਇਸ ਵਿਚ ਚਾਰਜਪਲੱਸ ਫੀਚਰ ਦਿੱਤਾ ਹੈ। 

PunjabKesari

ਐਪਲ ਪ੍ਰੀਮੀਅਮ ਰੀਸੇਲਰਸ ’ਤੇ ਉਪਲੱਬਧ
ਇਸ ਪਾਵਰਬੈਂਕ ਦੀ ਡਿਜ਼ਾਈਨਿੰਗ ’ਤੇ ਕੰਪਨੀ ਨੇ ਕਾਫੀ ਧਿਆਨ ਦਿੱਤਾ ਹੈ। ਪਾਵਰਬੈਂਕ ਖਾਸ ਸਕਸ਼ਨ ਕਪ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਜ਼ਰੀਏ ਇਹ ਡਿਵਾਈਸ ਦੇ ਨਾਲ ਚਿਪਕ ਜਾਂਦਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਜ਼ ਨੂੰ ਇਸ ਨੂੰ ਅਲੱਗ ਸੰਭਾਲਣ ਦੀ ਲੋੜ ਨਹੀਂ ਪਵੇਗੀ। ਐੱਸ.ਟੀ.ਐੱਮ. ਗੁਡਸ ਦੇ ਇਸ ਪਾਵਰਬੈਂਕ ਨੂੰ ਚੁਣੇ ਹੋਏ ਐਪਸ ਪ੍ਰੀਮੀਅਮ ਰੀਸੇਲਰਸ ਤੋਂ ਖਰੀਦਿਆ ਜਾ ਸਕਦਾ ਹੈ। 


Related News