ਐਂਡਰਾਇਡ ਤੇ iOS ਦੀ ਤਰ੍ਹਾਂ ਹੁਣ Window 11 ’ਚ ਵੀ ਹਰ ਸਾਲ ਮਿਲਣਗੇ ਨਵੇਂ ਫੀਚਰ ਤੇ ਅਪਡੇਟ
Monday, Jul 12, 2021 - 11:15 AM (IST)
ਗੈਜੇਟ ਡੈਸਕ– ਵਿੰਡੋਜ਼ 11 ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਹੈ, ਜੋ ਨਵੇਂ ਯੂਜ਼ਰਫੇਸ, ਐਪ ਆਈਕਨ ਅਤੇ ਸੈਂਟਰਲ ਪਲੇਸ ਸਟਾਰਟ ਮੈਨਿਊ ਬਟਨ ਨਾਲ ਆਉਂਦਾ ਹੈ। ਉਮੀਦ ਹੈ ਕਿ ਇਸ ਨੂੰ ਸਾਲ ਦੇ ਅੰਤ ’ਚ ਰੋਲਆਊਟ ਕੀਤਾ ਜਾਵੇਗਾ। ਇਹ ਨਵੇਂ ਪੀ.ਸੀ. ’ਚ ਪ੍ਰੀ-ਇੰਸਟਾਲ ਤੌਰ ’ਤੇ ਉਪਲੱਬਧ ਰਹਿੰਦਾ ਹੈ। ਵਿੰਡੋਜ਼ 10 ਯੂਜ਼ਰਸ ਨੂੰ ਵਿੰਡੋਜ਼ 11 ਦਾ ਮੁਫ਼ਤ ਅਪਗ੍ਰੇਡ ਦਿੱਤਾ ਜਾ ਰਿਹਾ ਹੈ। ਇਹ ਮੌਜੂਦਾ ਸਮੇਂ ’ਚ ਟੈਸਟਿੰਗ ਲਈ ਉਪਲੱਬਧ ਹੈ। ਮਾਈਕ੍ਰੋਸਾਫਟ ਵਲੋਂ ਵਿੰਡੋਜ਼ 11 ਨੂੰ 6 ਸਾਲਾਂ ਬਾਅਦ ਰੋਲਆਊਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਹੁਣ ਮਾਈਕ੍ਰੋਸਾਫਟ ਵਿੰਡੋਜ਼ ਯੂਜ਼ਰਸ ਨੂੰ ਨਵੇਂ-ਨਵੇਂ ਅਪਡੇਟ ਲਈ ਸਾਲਾਂ ਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਵਿੰਡੋਜ਼ 11 ਯੂਜ਼ਰਸ ਨੂੰ ਹਰ ਸਾਲ ਨਵੇਂ-ਨਵੇਂ ਅਪਡੇਟ ਜਾਰੀ ਕੀਤੇ ਜਾਣਗੇ। ਕੰਪਨੀ ਨੇ ਵਿੰਡੋਜ਼ 11 ਲਈ ਵੱਡੇ ਫੀਚਰ ਅਪਗ੍ਰੇਡ ਨੂੰ ਐਨੁਅਲੀ ਰੋਲਆਊਟ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਵਿੰਡੋਜ਼ 11 ਹਰ ਸਾਲ ਨਵੇਂਬਗ ਨਾਲ ਨਜਿੱਠਣ ਲਈ ਤਿਆਰ ਰਹੇਗਾ।
ਇਹ ਵੀ ਪੜ੍ਹੋ– ‘ਗੂਗਲ ਮੀਟ’ ਰਾਹੀਂ ਵੀਡੀਓ ਕਾਲਿੰਗ ਹੋਵੇਗੀ ਮਜ਼ੇਦਾਰ, ਕੰਪਨੀ ਨੇ ਐਡ ਕੀਤੇ AR ਮਾਸਕ ਤੇ ਨਵੇਂ ਫਿਲਟਰ
ਜਲਦ ਜਾਰੀ ਕੀਤਾ ਜਾਵੇਗਾ ਵਿੰਡੋਜ਼ 11 ਅਪਡੇਟ
ਮਾਈਕ੍ਰੋਸਾਫਟ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਉਸ ਵਲੋਂ ਸਾਲਾਨਾ ਆਧਾਰ ’ਤੇ ਵਿੰਡੋਜ਼ 11 ਲਈ ਅਪਡੇਟ ਜਾਰੀ ਕੀਤਾ ਜਾਵੇਗਾ। ਕੰਪਨੀ ਹਰ ਸਾਲ ਦੀ ਦੂਜੀ ਛਮਾਹੀ ’ਚ ਵਿੰਡੋਜ਼ 11 ਅਪਡੇਟ ਨੂੰ ਸ਼ੈਡਿਊਲ ਕਰੇਗੀ। ਅਜਿਹੇ ’ਚ ਹਰ ਸਾਲ ਯੂਜ਼ਰਸ ਨੂੰ ਦੋ ਵੱਡੇ ਅਪਡੇਟ ਮਿਲਣਗੇ। ਜਦਕਿ ਵਿੰਡੋਜ਼ 11 ਅਤੇ ਵਿੰਡੋੜ 10 ਡਿਵਾਈਸ ਨੂੰ ਮੰਥਲੀ ਆਧਾਰ ’ਤੇ ਸਕਿਓਰਿਟੀ ਅਪਡੇਟ ਦੇ ਤੌਰ ’ਤੇ ਕੁਆਲਿਟੀ ਅਪਡੇਟ ਦਿੱਤਾ ਜਾਵੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਹੋਮ, ਪ੍ਰੋ ਯੂਜ਼ਰਸ ਨੂੰ ਵਿੰਡੋਜ਼ 11 ਦਾ 24 ਮਹੀਨਿਆਂ ਤਕ ਸੁਪੋਰਟ ਮਿਲੇਗਾ। ਜਦਕਿ ਵਿੰਡੋਜ਼ 22 ਇੰਟਰਪ੍ਰਾਈਜ਼ ਅਤੇ ਐਜੁਕੇਸ਼ਨ ਐਡੀਸ਼ਨ ਲਈ 36 ਮਹੀਨਿਆਂ ਦੀ ਉਪਲੱਬਧ ਰਹੇਗੀ।
ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ
ਨਵੇਂ ਵਿੰਡੋਜ਼ 11 ’ਚ ਮਿਲਣਗੇ ਇਹ ਫੀਚਰਜ਼
ਵਿੰਡੋਜ਼ 10 ਲਗਾਤਾਰ ਮੰਥਲੀ ਸਾਲ 2025 ਤਕ ਵਿੰਡੋਜ਼ 10 ਸਕਿਓਰਿਟੀ ਅਪਡੇਟ ਪ੍ਰਾਪਤ ਕਰੇਗਾ। ਜੇਕਰ ਹਾਰਡਵੇਅਰ ਦੀ ਗੱਲ ਕਰੀਏ ਤਾਂ ਮਾਈਕ੍ਰੋਸਾਫਟ ਸਾਰੇ ਦਿੱਗਜ ਸਿਲੀਕਾਨ ਪਾਰਟਨਰ ਜਿਵੇਂ- ਏ.ਐੱਮ.ਡੀ., ਇੰਟੈਲ ਅਤੇ ਕੁਆਲਕਾਮ ਦੇ ਨਾਲ ਕੰਮ ਕਰਦਾ ਹੈ। ਵਿੰਡੋਜ਼ 11 ਲਈ ਲੈਟਪਾਟ ਜਾਂ ਕੰਪਿਊਟਰ ’ਚ 64-bit x86 ਜਾਂ ARM ਪ੍ਰੋਸੈਸਰ ਦਾ ਸੁਪੋਰਟ ਹੋਣਾ ਚਾਹੀਦਾ ਹੈ। ਇਹ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਆਪਸ਼ਨ ਨਾਲ ਆਏਗਾ। ਵਿੰਡੋਜ਼ 10 ਲਈ ਘੱਟੋ-ਘੱਟ 1 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਦੀ ਲੋੜ ਹੋਵੇਗੀ। ਵਿੰਡੋਜ਼ 11 ’ਚ ਨਵੇਂ ਸਟਾਰਟ ਮੈਨਿਊ ਦੇ ਨਾਲ ਨਵੇਂ ਵਾਲਪੇਪਰ ਅਤੇ ਐਨੀਮੇਟਿਡ ਇਫੈਕਟਸ ਅਤੇ ਫ੍ਰੈਸ਼ ਸਾਊਂਡ ਕੁਆਲਿਟੀ ਮਿਲਦੀ ਹੈ। ਨਵਾਂ ਵਿੰਡੋਜ਼ ਆਪਰੇਟਿੰਗ ਸਿਸਟਮ ਅਪਡੇਟਿਡ ਮਾਈਕ੍ਰੋਸਾਫਟ ਸਟੋਰ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ– ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ