ਇੰਤਜ਼ਾਰ ਖ਼ਤਮ! ਇਸ ਦਿਨ ਰਿਲੀਜ਼ ਹੋਵੇਗੀ Windows 11

Wednesday, Sep 01, 2021 - 04:16 PM (IST)

ਇੰਤਜ਼ਾਰ ਖ਼ਤਮ! ਇਸ ਦਿਨ ਰਿਲੀਜ਼ ਹੋਵੇਗੀ Windows 11

ਗੈਜੇਟ ਡੈਸਕ– ਕਰੀਬ ਤਿੰਨ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਵਿੰਡੋਜ਼ 11 ਦੀ ਰਿਲੀਜ਼ ਦੀ ਤਾਰੀਖ਼ ਸਾਹਮਣੇ ਆ ਗਈ ਹੈ। ਮਾਈਕ੍ਰੋਸਾਫਟ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਦੱਸਿਆ ਕਿ ਕੰਪਨੀ ਵਿੰਡੋਜ਼ 11 ਨੂੰ 5 ਅਕਤੂਬਰ ਨੂੰ ਰਿਲੀਜ਼ ਕਰੇਗੀ। ਖਾਸ ਗੱਲ ਇਹ ਹੈ ਕਿ ਵਿੰਡੋਜ਼ 11 ਇਕ ਫ੍ਰੀ ਅਪਗ੍ਰੇਡ ਹੈ ਅਤੇ ਵਿੰਡੋਜ਼ 10 ਉਪਭੋਗਤਾ ਇਸ ਨੂੰ ਫ੍ਰੀ ’ਚ ਅਪਗ੍ਰੇਡ ਕਰ ਸਕਣਗੇ। ਫਿਲਹਾਲ ਸ਼ੁਰੂਆਤ ’ਚ ਨਵੀਂ ਵਿੰਡੋਜ਼ 11 ਐਂਡਰਾਇਡ ਐਪਸ ਨੂੰ ਸਪੋਰਟ ਨਹੀਂ ਕਰੇਗੀ। ਇਸ ਗੱਲ ਦੀ ਜਾਣਕਾਰੀ ਮਾਈਕ੍ਰੋਸਾਫਟ ’ਚ ਵਿੰਡੋਜ਼ ਮਾਰਕੀਟਿੰਗ ਦੇ ਮਹਾਪ੍ਰਬੰਧਕ ਆਰੋਨ ਵੁਡਮੈਨ ਨੇ ਦਿੱਤੀ ਹੈ। ਉਪਭੋਗਤਾ ਇਸ ਅਪਡੇਟ ਨੂੰ Settings > Windows Update > Check for updates ਰਾਹੀਂ ਚੈੱਕ ਕਰ ਸਕਣਗੇ। ਇਸ ਤੋਂ ਇਲਾਵਾ ਇਸ ਨੂੰ ਵਿਕਰੀ ਲਈਵੀ ਉਪਲੱਬਧ ਕੀਤਾ ਜਾਵੇਗਾ। 

ਮਾਈਕ੍ਰੋਸਾਫਟ ਆਪਣੇ ਆਪਰੇਟਿੰਗ ਸਿਸਟਮ ਦੇ ਨਵੇਂ ਵਰਜ਼ਨ ਨੂੰ ਹਾਈ ਐਂਡ ਸਕਿਓਰਿਟੀ ਦੇ ਨਾਲ ਲੈ ਕੇ ਆਈ ਹੈ, ਉਥੇ ਹੀ ਇਸ ਵਿਚ ਕੁਝ ਬਦਲਾਅ ਵੀ ਵੇਖਣ ਨੂੰ ਮਿਲੇ ਹਨ। 

 

ਵਿੰਡੋਜ਼ 11 ’ਚ ਕੀਤੇ ਗਏ ਇਹ ਬਦਲਾਅ
- ਨਵੀਂ ਵਿੰਡੋਜ਼ 11 ਦੇ ਸੈਂਟਰ ’ਚ ਟਾਸਕਬਾਰ ਵੇਖਣ ਨੂੰ ਮਿਲੀ ਹੈ। ਇਸ ਸਟਾਕ ਬਾਰ ’ਚ ਆਈਕਨ ਦੇ ਉਪਰ ਕਰਸਰ ਲਿਆਉਣ ’ਤੇ ਇਹ ਅੱਗੇ ਮੂਵ ਕਰਦੇ ਹਨ। 
- ਇਸ ਵਿਚ ਨਵਾਂ ਸਮਾਰਟ ਮੈਨਿਊ ਦਿੱਤਾ ਗਿਆ ਹੈ ਜਿਸ ਵਿਚ ਕੰਪਨੀ ਦੁਆਰਾ ਬਹੁਤ ਬਦਲਾਅ ਕੀਤੇ ਗਏ ਹਨ, ਇਸੇ ਲਈ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਇਸ ਨੂੰ ਸਿੱਖਣ ਦੀ ਲੋੜ ਪਵੇਗੀ। 
- ਇਸ ਵਿਚ ਹੁਣ ਉਪਭੋਗਤਾਵਾਂ ਨੂੰ ਸਨੈਪ ਗਰੁੱਪ ਦੀ ਆਪਸ਼ਨ ਮਿਲੇਗੀ। ਇਨ੍ਹਾਂ ਗਰੁੱਪਸ ’ਚ ਤੁਹਾਨੂੰ ਬਹੁਤ ਸਾਰੇ ਐਪਸ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਟਾਸਕ ਬਾਰ ’ਚੋਂ ਹੀ ਆਸਾਨੀ ਨਾਲ ਐਕਸੈਸ ਕਰ ਸਕਦੇ ਹੋ ਪਰ ਤੁਸੀਂ ਇਕ ਸਮੇਂ ’ਚ ਇਕ ਹੀ ਐਪ ਦੀ ਵਰਤੋਂ ਕਰ ਸਕੋਗੇ। ਸਨੈਪ ਗਰੁੱਪ ’ਚ ਤੁਹਾਨੂੰ ਐਵਰਨੋਟ ਅਤੇ ਕ੍ਰੋਮ ਪਹਿਲਾਂ ਤੋਂ ਹੀ ਮਿਲੇਗਾ। 

PunjabKesari

- ਨਵੀਂ ਵਿੰਡੋਜ਼ 11 ’ਚ ਤੁਹਾਨੂੰ ਵੈੱਬ ਬੇਸਡ ਵਿਡਜੈਸਟ ਮਿਲਣਗੇ ਜੋ ਕਿ ਤੁਹਾਨੂੰ ਲੋਕਲ ਵੈਦਰ ਅਤੇ ਕਲੰਡਰ ਦਾ ਕੁਇੱਕ ਐਕਸੈਸ ਦੇਣਗੇ। 
- ਨਵੇਂ ਆਪਰੇਟਿੰਗ ਸਿਸਟਮ ’ਚ ਮਲਟੀ ਮਾਨੀਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਖਬਰਾਂ ਪੜ੍ਹਨ ’ਚ ਆਸਾਨੀ ਹੋਵੇਗੀ। ਇਸ ਵਿਚ ਤੁਸੀਂ ਦੋ ਮਾਨੀਟਰਾਂ ’ਤੇ ਵੱਖ-ਵੱਖ ਐਪਸ ਨੂੰ ਚਲਾ ਸਕਦੇ ਹੋ ਅਤੇ ਇਸ ਨਾਲ ਸਪੀਡ ’ਚ ਕੋਈ ਫਰਕ ਨਹੀਂ ਪਵੇਗਾ। 

PunjabKesari

- ਲੈਪਟਾਪ ਨੂੰ ਜੇਕਰ ਤੁਸੀਂ ਐਕਸਟਰਨਲ ਡਿਸਪਲੇਅ ਨਾਲ ਕੁਨੈਕਟ ਕਰਕੇ ਇਸਤੇਮਾਲ ਕਰ ਰਹੇ ਹੋ ਤਾਂ ਜਿਵੇਂ ਹੀ ਤੁਸੀਂ ਇਸ ਨੂੰ ਡਿਸਕੁਨੈਕਟ ਕਰੋਗੇ ਤਾਂ ਸੈਕੇਂਡਰੀ ਸਕਰੀਨ ਦੀ ਵਿੰਡੋਜ਼ ਆਪਣੇ-ਆਪ ਮੈਕਸੀਮਾਈਜ਼ ਹੋ ਜਾਣਗੀਆਂ। 
- ਇਸ ਨੂੰ ਟੈਬਲੇਟ ’ਚ ਵੀ ਇਸਤੇਮਾਲ ਕਰ ਸਕਦੇ ਹੋ। ਟੈਬਲੇਟ ’ਤੇ ਹੁਣ ਤੁਸੀਂ ਐਪਸ ਦੇ ਆਈਕਨ ਦੇ ਸਾਈਜ਼ ਨੂੰ ਵੀ ਰੀਸਾਈਜ਼ ਕਰ ਸਕੋਗੇ। 

PunjabKesari

- ਇਸ ਵਿਚ ਨਵਾਂ ਟੱਚਸਕਰੀਨ ਕੀਬੋਰਡ ਦਿੱਤਾ ਗਿਆ ਹੈ ਜੋ ਕਿ ਸਕਰੀਨ ਦੇ ਕੋਨੇ ’ਚ ਹਮੇਸ਼ਾ ਹੀ ਰਹਿੰਦਾ ਹੈ। ਤੁਸੀਂ ਆਪਣੇ ਅੰਗੂਠੇ ਨਾਲ ਸਵਾਈਪ ਕਰਕੇ ਇਸ ਨੂੰ ਕੱਢ ਸਕਦੇ ਹੋ।
- ਗੇਮਿੰਗ ਲਈ ਵਿੰਡੋਜ਼ 11 ਨੂੰ ਕਾਫੀ ਖਾਸ ਦੱਸਿਆ ਗਿਆ ਹੈ। ਇਸ ਵਿਚ Auto HDR ਫੀਚਰ ਮਿਲਦਾ ਹੈ ਜੋ ਕਿ ਪਹਿਲਾਂ ਤੁਹਾਨੂੰ Xbox Series X ਅਤੇ S ’ਚ ਵੇਖਣ ਨੂੰ ਮਿਲਦਾ ਸੀ। Auto HDR ਫੀਚਰ ਦੀ ਮਦਦ ਨਾਲ ਤੁਹਾਨੂੰ ਗੇਮਾਂ ਪਲੇਅ ਕਰਦੇ ਸਮੇਂ ਡਾਈਨੈਮਿਕ ਕਲਰ ਅਤੇ ਲਾਈਟਨਿੰਗ ਇਫੈਕਟਸ ਮਿਲਦੇ ਹਨ।
- ਮਾਈਕ੍ਰੋਸਾਫਟ ਨੇ ਦੱਸਿਆ ਹੈ ਕਿ ਇਸ ਵਿਚ ਉਪਭੋਗਤਾ ਨੂੰ 1000 ਗੇਮਾਂ ਮਿਲਦੀਆਂ ਹਨ ਜਿਨ੍ਹਾਂ ’ਚ ਰਾਕੇਟ ਲੀਗ ਅਤੇ ਧੂਮ 64 ਸ਼ਾਮਲ ਹਨ। 


author

Rakesh

Content Editor

Related News