ਵਿੰਡੋਜ਼ ਫੋਨਸ ''ਚ ਆਏਗਾ ਇਹ ਨਵਾਂ ਫੀਚਰ ਪਰ ਇਸਤੇਮਾਲ ਨਹੀਂ ਕਰ ਸਕਣਗੇ ਯੂਜ਼ਰਸ
Saturday, May 14, 2016 - 01:21 PM (IST)

ਜਲੰਧਰ— ਮਾਈਕ੍ਰੋਸਾਫਟ ਵਿੰਡੋਜ਼ ਫੋਨਸ ਲਈ ਇਕ ਨਵਾਂ ਫੀਚਰ ਐਡ ਕਰਨ ਜਾ ਰਹੀ ਹੈ, ਹਾਲਾਂਕਿ ਇਹ ਫੀਚਰ ਆਈਫੋਨਸ ''ਚ ਲਗਭਗ ਤਿੰਨ ਸਾਲ ਪਹਿਲਾਂ ਹੀ ਆ ਚੁੱਕਾ ਹੈ। ਮਾਈਕ੍ਰੋਸਾਫਟ ਜੁਲਾਈ ''ਚ ਵਿੰਡੋਜ਼ 10 ਐਨੀਵਰਸਰੀ ਅਪਡੇਟ ''ਚ ਫਿੰਗਰਪ੍ਰਿੰਟ ਸੈਂਸਰ ਸਪੋਰਟ ਨੂੰ ਪੇਸ਼ ਕਰੇਗੀ। ਵਿੰਡੋਜ਼ 10 ''ਚ ਵਿੰਡੋਜ਼ ਹੈਲੋ ਫੀਚਰ ਐਡ ਹੈ ਜਿਸ ਦੀ ਮਦਦ ਨਾਲ ਯੂਜ਼ਰ ਆਪਣੇ ਚਿਹਰੇ ਨੂੰ ਪਾਸਵਰਡ ਦੇ ਤੌਰ ''ਤੇ ਇਸਤੇਮਾਲ ਕਰ ਸਕਦਾ ਹੈ।
ਜੇਕਰ ਤੁਹਾਡੇ ਕੋਲ ਵਿੰਡੋਜ਼ ਪੋਨ ਹੈ ਤਾਂ ਵੀ ਨਵੇਂ ਅਪਡੇਟ ਨਾਲ ਵੀ ਤੁਸੀਂ ਇਹ ਫੀਚਰ ਇਸਤੇਮਾਲ ਨਹੀਂ ਕਰ ਸਕੋਗੇ ਕਿਉਂਕਿ ਫੋਨ ''ਚ ਫਿੰਗਰਪ੍ਰਿੰਟ ਸੈਂਸਰ ਸਾਫਟਵੇਅਰ ਸਪੋਰਟ ਦੇ ਨਾਲ-ਨਾਲ ਹਾਰਡਵੇਅਰ ਵੀ ਹੋਣਾ ਚਾਹੀਦਾ ਹੈ।
ਐੱਚ.ਪੀ. ਈਲਾਈਟ ਐਕਸ 3 ''ਚ ਸਬ ਤੋਂ ਪਹਿਲਾਂ ਆਏਗਾ ਇਹ ਫੀਚਰ- ਜੇਕਰ ਤੁਹਾਡੇ ਕੋਲ ਇਹ ਡਿਵਾਈਸ ਹੈ ਤਾਂ ਫਿੰਗਰਪ੍ਰਿੰਟ ਸੈਂਸਰ ਫੀਚਰ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਈਲਾਈਟ ਐਕਸ 3 ਇਕ 5.96-ਇੰਚ ਵਾਲਾ ਵਿੰਡੋਜ਼ ਫੋਨ ਹੈ।
ਹੋਰ ਫੀਚਰਜ਼ ਵੀ ਮਿਲਣਗੇ- ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ ਵਿੰਡੋਜ਼ 10 ਐਨੀਵਰਸਰੀ ਅਪਡੇਟ ''ਚ ਹੋਰ ਫੀਚਰਜ਼ ਵੀ ਐਡ ਕੀਤੇ ਜਾਣਗੇ ਜਿਸ ਵਿਚ ਐਪਸ ''ਤੇ ਲਿਖਣ ਲਈ ਵਿੰਡੋਜ਼ ਇੰਕ, ਪਹਿਲਾਂ ਨਾਲੋਂ ਬਿਹਤਰ ਕੋਰਟਾਨਾ (ਵਰਚੁਅਲ ਐਸਿਸਟੈਂਟ), ਯਬਲਯੂ.ਪੀ. (ਯੂਨੀਵਰਸਲ ਵਿੰਡੋਜ਼ ਪਲੈਟਫਾਰਮ) ਐਪਸ ''ਚ ਸੁਧਾਰ ਹੋਵੇਗਾ।