ਜਲਦ ਹੀ ਲਾਂਚ ਹੋਵੇਗਾ 192 ਮੈਗਾਪਿਕਸਲ ਵਾਲਾ ਸਮਾਰਟਫੋਨ

Monday, Mar 11, 2019 - 06:45 PM (IST)

ਜਲਦ ਹੀ ਲਾਂਚ ਹੋਵੇਗਾ 192 ਮੈਗਾਪਿਕਸਲ ਵਾਲਾ ਸਮਾਰਟਫੋਨ

ਗੈਜੇਟ ਡੈਸਕ—ਪਿਛਲੇ ਕੁਝ ਮਹੀਨਿਆਂ ਤੋਂ ਸਮਾਰਟਫੋਨ ਦੇ ਕੈਮਰਾ ਸਿਸਟਮ 'ਚ ਜ਼ਬਰਦਸਤ ਬਦਲਾਅ ਨਜ਼ਰ ਆਇਆ ਹੈ। ਸ਼ਾਓਮੀ ਰੈੱਡਮੀ ਨੋਟ 7 ਫਿਰ  Nokia 9 Pureview ਦਾ 5-ਕੈਮਰਾ ਸੈਟਅਪ, ਦੋਵਾਂ ਨੇ ਹੀ ਸਮਾਰਟਫੋਨ ਦੀ ਫੋਟੋਗ੍ਰਾਫੀ ਨੂੰ ਇਕ ਨਵੇਂ ਪੱਧਰ 'ਤੇ ਪਹੁੰਚਾ ਦਿੱਤਾ ਹੈ। ਲੇਟੈਸਟ ਰਿਪੋਰਟਸ ਦੀ ਮੰਨਿਏ ਤਾਂ ਜਲਦ ਹੀ ਤੁਸੀਂ ਸਮਾਰਟਫੋਨ ਤੋਂ 48 ਮੈਗਾਪਿਕਸਲ ਹੀ ਨਹੀਂ, ਬਲਕਿ 192 ਮੈਗਾਪਿਕਸਲ ਦੀ ਤਸਵੀਰ ਵੀ ਲੈ ਸਕੋਗੇ। ਹਾਲ ਹੀ 'ਚ ਸਾਹਮਣੇ ਆਈ XDADevelopers ਦੀ ਰਿਪੋਰਟ ਮੁਤਬਾਕ ਕੁਆਲਕਾਮ ਨੇ ਆਪਣੇ ਕੁਝ ਲੇਟੈਸਟ ਸਨੈਪਡਰੈਗਨ ਮੋਬਾਇਲ ਚਿਪਸੈੱਟ ਕੈਮਰਾ ਸਪੈਸੀਫਿਕੇਸ਼ਨ ਡੀਟੇਲਸ ਨੂੰ ਅਪਡੇਟ ਕੀਤਾ ਹੈ। ਇਸ ਦੇ ਮੁਤਾਬਕ ਕੰਪਨੀ ਨੇ ਜ਼ਿਆਦਾਤਰ ਚਿਪਸੈੱਟ ਹੁਣ 192 ਮੈਗਾਪਿਕਸਲ ਰੈਜੋਲਿਊਸ਼ਨ ਸੈਂਸਰ ਸਪਾਰਟ ਕਰਨਗੇ। 192 ਮੈਗਾਪਿਕਸਲ ਸੈਂਸਰ ਨੂੰ ਸਪੋਰਟ ਕਰਨ ਵਾਲੀ ਚਿਪਸੈੱਟ ਦੀ ਲਿਸਟ 'ਚ ਕੁਆਲਾਕਮ ਸਨੈਪਡਰੈਗਨ 670, ਕੁਆਲਕਾਮ ਸਨੈਪਡਰੈਗਨ 675, ਕੁਆਲਕਾਮ ਸਨੈਪਡਰੈਗਨ 710, ਕੁਆਲਕਾਮ ਸਨੈਪਡਰੈਗਨ 845 ਅਤੇ ਸਨੈਪਡਰੈਗਨ 855 ਦੇ ਨਾਂ ਸ਼ਾਮਲ ਹਨ।

PunjabKesari

ਇਸ ਤੋਂ ਸਾਫ ਹੈ ਕਿ ਇਨ੍ਹਾਂ ਚਿਪਸੈੱਟ 'ਤੇ ਚੱਲਣ ਵਾਲੇ ਸਮਾਰਟਫੋਨ ਦੇ ਕੈਮਰੇ ਜਲਦ ਹੀ 192 ਮੈਗਾਪਿਕਸਲ ਦੀ ਤਸਵੀਰ ਲੈਣ 'ਚ ਸਮਰੱਥ ਹੋਣਗੇ। ਹਾਲਾਂਕਿ ਇਕ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਭਲੇ ਹੀ ਇਹ ਚਿਪਸੈੱਚ ਹੁਣ 192 ਮੈਗਾਪਿਕਸਲ ਕੈਮਰਾ ਸੈਂਸਰ ਨੂੰ ਸਪੋਰਟ ਕਰਨਗੇ, ਪਰ ਅਜੇ ਤੱਕ ਬਾਜ਼ਾਰ 'ਚ 192 ਮੈਗਾਪਿਕਸਲ ਕੈਮਰਾ ਸੈਂਸਰ ਉਪਲੱਬਧ ਹੀ ਨਹੀਂ ਹੈ। ਭਾਵ 192 ਮੈਗਾਪਿਕਸਲ ਦੀ ਤਸਵੀਲ ਲੈਣ ਲਈ ਅਤੇ ਤੁਹਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਸ ਰਿਵਾਇਜਡ ਸਪੈਸੀਫਿਕੇਸ਼ਨ ਸ਼ੀਟ 'ਚ ਸਿੰਗਲ ਅਤੇ ਡਿਊਲ ਕੈਮਰਾ ਦੀ ਕਪੈਸਿਟੀ ਨੂੰ ਵੱਖ-ਵੱਖ ਬਿਹਤਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਨਾਲ ਸਲੋ-ਮੋਸ਼ਨ ਰਿਕਾਡਿੰਗ ਲਿਮਿਟਸ ਅਤੇ ਹਾਈਬ੍ਰਿਡ ਆਟੋਫੋਕਸ ਵਰਗੇ ਕਈ ਫੀਚਰਸ ਦਾ ਪਤਾ ਚੱਲਦਾ ਹੈ। ਇਨ੍ਹਾਂ ਹੀ ਨਹੀਂ ਅਪਡੇਟੇਡ ਸਪੈਸੀਫਿਕੇਸ਼ਨਸ ਦੀ ਲਿਸਟ 'ਚ ਫ੍ਰੇਮਰੇਟ, ਮੈਗਾਪਿਕਸਲ, ਕੋਡੈਕ ਸਪਾਰਟ ਅਤੇ ਰੈਜੋਲਿਊਸ਼ਨ ਲਿਮਿਟੇਸ਼ਨ ਵਰਗੀਆਂ ਕਈ ਚੀਜਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ।


author

Karan Kumar

Content Editor

Related News