ਕੀ ਵਿੱਕ ਜਾਵੇਗਾ Google Chrome? ਵਿਭਾਗ ਨੇ Browser ਵੇਚਣ ਲਈ ਕੀਤਾ ਮਜਬੂਰ

Tuesday, Nov 19, 2024 - 05:14 PM (IST)

ਕੀ ਵਿੱਕ ਜਾਵੇਗਾ Google Chrome? ਵਿਭਾਗ ਨੇ Browser ਵੇਚਣ ਲਈ ਕੀਤਾ ਮਜਬੂਰ

ਗੈਜੇਟ ਡੈਸਕ - ਅਮਰੀਕੀ ਨਿਆਂ ਵਿਭਾਗ (DOJ) ਨੇ ਗੂਗਲ ਦੀਆਂ ਵਪਾਰਕ ਨੀਤੀਆਂ ’ਚ ਵੱਡੇ ਬਦਲਾਅ ਲਿਆਉਣ ਲਈ ਕਦਮ ਚੁੱਕੇ ਹਨ। ਵਿਭਾਗ ਨੇ ਜੱਜ ਨੂੰ ਅਪੀਲ ਕੀਤੀ ਹੈ ਕਿ ਉਹ ਗੂਗਲ ਨੂੰ ਆਪਣਾ ਪ੍ਰਸਿੱਧ ਕ੍ਰੋਮ ਇੰਟਰਨੈੱਟ ਬ੍ਰਾਊਜ਼ਰ ਵੇਚਣ ਲਈ ਮਜਬੂਰ ਕਰੇ। ਇਹ ਕਾਰਵਾਈ ਅਗਸਤ ’ਚ DOJ ਦੇ ਫੈਸਲੇ ਤੋਂ ਬਾਅਦ ਹੈ ਕਿ ਗੂਗਲ ਨੇ ਖੋਜ ਮਾਰਕੀਟ ’ਚ ਗੈਰ-ਕਾਨੂੰਨੀ ਤੌਰ 'ਤੇ ਏਕਾਧਿਕਾਰ ਸਥਾਪਿਤ ਕੀਤਾ ਸੀ। DOJ ਦੀ ਮੰਗ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਗੂਗਲ ਦਾ ਐਂਡਰਾਇਡ ਸਮਾਰਟਫੋਨ ਓਪਰੇਟਿੰਗ ਸਿਸਟਮ ਵੀ ਸ਼ਾਮਲ ਹੈ।

ਪੜ੍ਹੋ ਇਹ ਵੀ ਖਬਰ - ਦੁਨੀਆ ਭਰ ’ਚ Instagram ਡਾਊਨ, Users ਨੇ ਕੀਤੀ Login ਸਮੱਸਿਆ ਦੀ ਸ਼ਿਕਾਇਤ

ਗੂਗਲ ਦਾ ਦਬਦਬਾ ਅਤੇ ਇਸ ਦੇ ਅਸਰ
ਗੂਗਲ ਲੰਬੇ ਸਮੇਂ ਤੋਂ ਇੰਟਰਨੈਟ ਦੀ ਵਰਤੋਂ ਕਰਨ ਦਾ ਮੁੱਖ ਸਾਧਨ ਰਿਹਾ ਹੈ। ਗੂਗਲ ਦਾ ਕ੍ਰੋਮ ਬ੍ਰਾਊਜ਼ਰ ਗਲੋਬਲ ਬ੍ਰਾਊਜ਼ਰ ਮਾਰਕੀਟ ਦੇ ਲਗਭਗ ਦੋ ਤਿਹਾਈ ਹਿੱਸੇ ਨੂੰ ਕੰਟਰੋਲ ਕਰਦਾ ਹੈ। ਇਹ ਗੂਗਲ ਦੇ ਖੋਜ ਇੰਜਣ ਨਾਲ ਏਕੀਕ੍ਰਿਤ ਹੈ, ਜੋ ਕਿ ਗੂਗਲ ਦੇ ਵਿਗਿਆਪਨ ਦੀ ਬੁਨਿਆਦ ਹੈ। ਕ੍ਰੋਮ ਰਾਹੀਂ ਉਪਭੋਗਤਾਵਾਂ ਨੂੰ ਗੂਗਲ ਸਰਚ 'ਤੇ ਰੀਡਾਇਰੈਕਟ ਕੀਤਾ ਜਾਂਦਾ ਹੈ ਅਤੇ ਕੰਪਨੀ ਨੂੰ ਉਪਭੋਗਤਾ ਡੇਟਾ ਪ੍ਰਦਾਨ ਕਰਦਾ ਹੈ, ਜੋ ਇਸ਼ਤਿਹਾਰਾਂ ਨੂੰ ਨਿਸ਼ਾਨਾ ਬਣਾਉਣ ’ਚ ਸਹਾਇਤਾ ਕਰਦਾ ਹੈ। ਇੰਟਰਨੈੱਟ ਅਤੇ ਇਸ਼ਤਿਹਾਰਬਾਜ਼ੀ ਦੋਵਾਂ 'ਤੇ ਇਸ ਨਿਯੰਤਰਣ ਨੇ ਤਕਨੀਕੀ ਉਦਯੋਗ ’ਚ ਮੁਕਾਬਲੇ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ।

ਪੜ੍ਹੋ ਇਹ ਵੀ ਖਬਰ -  BSNL ਨੇ ਦੇਸ਼ ਭਰ 'ਚ ਸ਼ੁਰੂ ਕੀਤੀ Wi-Fi ਰੋਮਿੰਗ, ਅਗਲੇ ਸਾਲ ਲਾਂਚ ਹੋਵੇਗਾ ਕੰਪਨੀ ਦਾ 5G ਨੈੱਟਵਰਕ

DOJ ਦੀ ਦਲੀਲ ਅਤੇ ਗੂਗਲ ਦਾ ਬਚਾਅ
DOJ ਇਸ ਦਬਦਬੇ ਨੂੰ ਐਂਟੀ-ਟ੍ਰੱਸਟ ਕਾਨੂੰਨਾਂ ਦੀ ਉਲੰਘਣਾ ਮੰਨਦਾ ਹੈ ਅਤੇ ਇਸ ਨੂੰ ਮੁਕਾਬਲੇ ਅਤੇ ਖਪਤਕਾਰਾਂ ਲਈ ਨੁਕਸਾਨਦੇਹ ਦੱਸਦਾ ਹੈ। ਉੱਥੇ ਗੂਗਲ ਦਾ ਕਹਿਣਾ ਹੈ ਕਿ DOJ ਦੀ ਇਹ ਮੰਗ "ਕੱਟੜਪੰਥੀ ਏਜੰਡੇ" ਦਾ ਹਿੱਸਾ ਹੈ ਅਤੇ ਇਹ ਕਾਨੂੰਨੀ ਮੁੱਦਿਆਂ ਤੋਂ ਪਰੇ ਵਾਧੂ ਕਾਰਵਾਈ ਦੀ ਮੰਗ ਕਰ ਰਿਹਾ ਹੈ। ਗੂਗਲ ਦੇ ਉਪ ਪ੍ਰਧਾਨ ਲੀ-ਐਨ ਮੁਲਹੋਲੈਂਡ ਨੇ ਕਿਹਾ ਕਿ ਸਰਕਾਰ  ਦਾ ਇਹ ਨਜ਼ਰੀਆ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਏਗਗਾ ਅਤੇ ਉਨ੍ਹਾਂ ਦੀਆਂ ਚੋਣਾਂ ਨੂੰ ਸੀਮਤ ਕਰੇਗਾ।

ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

ਵੱਡੀ ਤਕਨੀਕੀ ਕੰਪਨੀਆਂ ਵਿਰੁੱਧ ਬਾਈਡੇਨ ਪ੍ਰਸ਼ਾਸਨ ਦੀ ਹਮਲਾਵਰ ਕਾਰਵਾਈ
ਇਹ ਕੇਸ ਬਾਈਡੇਨ ਪ੍ਰਸ਼ਾਸਨ ਵੱਲੋਂ ਵੱਡੀਆਂ ਤਕਨੀਕੀ ਕੰਪਨੀਆਂ ਵਿਰੁੱਧ ਚੁੱਕੇ ਗਏ ਸਭ ਤੋਂ ਹਮਲਾਵਰ ਕਦਮਾਂ ’ਚੋਂ ਇਕ ਬਣ ਸਕਦਾ ਹੈ। ਇਸ ਕੇਸ ਦੀ ਸੁਣਵਾਈ ਅਪ੍ਰੈਲ 2025 ’ਚ ਨਿਰਧਾਰਿਤ ਹੋਣੀ ਹੈ ਅਤੇ ਅਗਸਤ 2025 ਤੱਕ ਅੰਤਿਮ ਫੈਸਲਾ ਆਉਣ ਦੀ ਉਮੀਦ ਹੈ। ਪ੍ਰੌਸੀਕਿਊਟਰ ਕਈ ਤਰ੍ਹਾਂ ਦੇ ਹੱਲਾਂ 'ਤੇ ਵਿਚਾਰ ਕਰ ਰਹੇ ਹਨ, ਜਿਸ ’ਚ ਗੂਗਲ ਅਤੇ ਐਪਲ ਵਰਗੀਆਂ ਕੰਪਨੀਆਂ ਵਿਚਕਾਰ ਵਿਸ਼ੇਸ਼ ਸਮਝੌਤਿਆਂ ਨੂੰ ਖਤਮ ਕਰਨਾ ਸ਼ਾਮਲ ਹੈ ਜੋ Google ਨੂੰ ਡਿਵਾਈਸਾਂ 'ਤੇ ਡਿਫੌਲਟ ਖੋਜ ਇੰਜਣ ਬਣਾਈ ਰੱਖਣ ’ਚ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ - BSNL ਨੇ ਆਪਣੇ ਪੋਰਟਫੋਲੀਓ ਨੂੰ ਕੀਤਾ ਅਪਗ੍ਰੇਡ, 5 ਰੁਪਏ ’ਚ ਮਿਲੇਗਾ 2GB ਡਾਟਾ

ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News