ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?

Saturday, Sep 18, 2021 - 05:49 PM (IST)

ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਤਹਿਤ ਕੰਪਨੀ ਜੋ ਸਭ ਤੋਂ ਸਸਤਾ ਆਈਫੋਨ ਮਾਡਲ ਲੈ ਕੇ ਆਈ ਹੈ ਉਹ ਆਈਫੋਨ 13 ਮਿੰਨੀ ਹੈ ਜਿਸ ਦੇ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 69,900 ਰੁਪਏ ਹੈ, ਇਸ ਤੋਂ ਇਲਾਵਾ ਸਭ ਤੋਂ ਮਹਿੰਗੇ ਮਾਡਲ ਆਈਫੋਨ 13 ਪ੍ਰੋ ਮੈਕਸ ਦੀ ਕੀਮਤ 1,29,00 ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 1,79,900 ਰੁਪਏ ਤਕ ਜਾਂਦੀ ਹੈ ਜੋ ਕਿ 1 ਟੀ.ਬੀ. ਸਟੋਰੇਜ ਮਾਡਲ ਦੀ ਹੈ। 

ਐਪਲ ਭਾਰਤ ’ਚ ਮਹਿੰਗੀ ਕੀਮਤ ’ਤੇ ਆਈਫੋਨ ਉਪਲੱਬਧ ਕਰਵਾ ਰਹੀ ਹੈ ਪਰ ਕੁਝ ਦੇਸ਼ ਅਜਿਹੇ ਵੀ ਹਨ ਜਿਥੇ ਆਈਫੋਨ ਭਾਰਤ ਨਾਲੋਂ ਘੱਟ ਕੀਮਤ ’ਤੇ ਮਿਲਦੇ ਹਨ। 

ਇਹ ਵੀ ਪੜ੍ਹੋ– iPhone 13 ਦੇ ਆਉਂਦੇ ਹੀ ਸਸਤੇ ਹੋਏ iPhone 12 ਦੇ ਮਾਡਲ

ਇਸ ਕਾਰਨ ਭਾਰਤ ’ਚ ਮਹਿੰਗੇ ਮਿਲਦੇ ਹਨ ਆਈਫੋਨ
ਭਾਰਤ ’ਚ ਆਈਫੋਨ ਮਹਿੰਗੇ ਮਿਲਣ ਦਾ ਸਭ ਤੋਂ ਵੱਡਾ ਕਾਰਨ ਟੈਕਸ ਅਤੇ ਡਿਊਟੀ ਚਾਰਜ ਹੈ। ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਭਾਰਤ ’ਚ ਟੈਕਸ ਅਤੇ ਡਿਊਟੀ ਚਾਰਜ ਜ਼ਿਆਦਾ ਲਗਾਏ ਜਾਂਦੇ ਹਨ। ਆਈਫੋਨ 13 ਸੀਰੀਜ਼ ਨੂੰ ਭਾਰਤ ’ਚ ਇੰਪੋਰਟ ਕੀਤਾ ਜਾਵੇਗਾ ਅਤੇ ਇਸ ’ਤੇ 22.5 ਫੀਸਦੀ ਕਸਟਮ ਡਿਊਟੀ ਲੱਗੇਗੀ। ਇਸ ਨਾਲ ਗਾਹਕਾਂ ਨੂੰ ਐਪਲ ਆਈਫੋਨ 13 ਮਿੰਟੀ ’ਤੇ 10,880 ਰੁਪਏ ਕਸਟਮ ਟੈਕਸ ਹੀ ਦੇਣਾ ਪਵੇਗਾ। ਸਿਰਫ ਇੰਨਾ ਹੀ ਨਹੀਂ ਗਾਹਕਾਂ ਨੂੰ ਜੀ.ਐੱਸ.ਟੀ. ਅਲੱਗ ਤੋਂ ਦੇਣੀ ਪਵੇਗੀ। ਆਈਫੋਨ 13 ’ਤੇ 10,662 ਰੁਪਏ ਜੀ.ਐੱਸ.ਟੀ. ਅਲੱਗ ਤੋਂ ਦੇਣੀ ਪਵੇਗੀ ਜਦਕਿ ਅਮਰੀਕਾ ’ਚ ਸਿਰਫ ਸਟੇਟ ਟੈਕਸ ਹੀ ਦੇਣਾ ਪੈਂਦਾ ਹੈ। ਭਾਰਤ ’ਚ ਆਈਫੋਨ 13 ਪ੍ਰੋ ਮੈਕਸ ’ਤੇ ਟੋਟਲ 40,034 ਟੈਕਸ ਦੇਣਾ ਪੈ ਰਿਹਾ ਹੈ, ਉਥੇ ਹੀ ਆਈਫੋਨ 13 ’ਤੇ ਤੁਹਾਨੂੰ 24,625 ਰੁਪਏ ਟੈਕਸ ਦੇਣਾ ਪਵੇਗਾ। ਆਈਫੋਨ 13 ਪ੍ਰੋ ’ਤੇ 36,952 ਟੈਕਸ ਦੇਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ– ਜਾਣੋ ਤੁਹਾਡੇ ਪੁਰਾਣੇ iPhone ਨੂੰ ਕਦੋਂ ਮਿਲੇਗੀ iOS 15 ਦੀ ਅਪਡੇਟ

ਇਸ ਦੇਸ਼ ’ਚ ਸਭ ਤੋਂ ਘੱਟ ਕੀਮਤ ’ਚ ਮਿਲਦਾ ਹੈ ਆਈਫੋਨ
ਭਾਰਤ ’ਚ ਆਈਫੋਨ 13 ਦੇ 128 ਜੀ.ਬੀ. ਸਟੋਰੇਜ ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ। ਅਮਰੀਕਾ ’ਚ ਇਸ ਦੀ ਸ਼ੁਰੂਆਤੀ ਕੀਮਤ 799 ਡਾਲਰ (ਕਰੀਬ 58,725.38 ਰੁਪਏ) ਬਣਦੀ ਹੈ। ਅਜਿਹੇ ’ਚ ਅਮਰੀਕਾ ’ਚ ਆਈਫੋਨ ਸਭ ਤੋਂ ਸਸਤਾ ਹੈ, ਉਥੇ ਹੀ ਕੈਨੇਡਾ ਦਾ ਨਾਂ ਦੂਜੇ ਨੰਬਰ ’ਤੇ ਹੈ ਜਿਥੇ ਆਈਫੋਨ 13 ਦੀ ਸ਼ੁਰੂਆਤੀ ਕੀਮਤ 1,100 CAD (ਕਰੀਬ 63,898 ਰੁਪਏ) ਹੈ। ਤੀਜੇ ਨੰਬਰ ’ਤੇ ਥਾਈਲੈਂਡ ਦਾ ਨਾਂ ਹੈ ਜਿਥੇ ਆਈਫੋਨ 13 ਦੀ ਸ਼ੁਰੂਆਤੀ ਕੀਮਤ 29,900 THB (ਕਰੀਬ 66,109 ਰੁਪਏ) ਹੈ।

ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਨੂੰ ਹੈਕ ਕਰਨ ਵਾਲੀ ਸੁਰੱਖਿਆ ਖਾਮੀ ‘ਜ਼ੀਰੋ-ਕਲਿਕ’ ਠੀਕ ਕੀਤੀ


author

Rakesh

Content Editor

Related News