ਜਾਣੋ ਚਿੱਟੇ ਰੰਗ ਦੀਆਂ ਕਾਰਾਂ ਹੀ ਕਿਉਂ ਹਨ ਲੋਕਾਂ ਦੀ ਪਹਿਲੀ ਪਸੰਦ

Tuesday, Mar 30, 2021 - 05:30 PM (IST)

ਆਟੋ ਡੈਸਕ– ਸੜਕਾਂ ਤੇ ਚਲਦੇ ਸਮੇਂ ਅਸੀਂ ਕਈ ਰੰਗਾਂ ਦੀਆਂ ਕਾਰਾਂ ਚਲਦੀਆਂ ਹੋਈਆਂ ਵੇਖਦੇ ਹਾਂ ਪਰ ਹਰ 10 ਗੱਡੀਆਂ ’ਚੋਂ 3 ਤੋਂ 4 ਕਾਰਾਂ ਚਿੱਟੇ ਰੰਗ ਦੀਆਂ ਹੀ ਹੁੰਦੀਆਂ ਹਨ। ਕੁਝ ਰਿਪੋਰਟਾਂ ਮੁਤਾਬਕ ਦੁਨਿਆ ਭਰ ’ਚ ਚੱਲ ਰਹੀਆਂ ਸਾਰੀਆਂ ਗੱਡੀਆਂ ’ਚੋਂ 40 ਫੀਸਦੀ ਗੱਡੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਆਖਰ ਕੀ ਹੈ ਚਿੱਟੇ ਰੰਗ ਦੀਆਂ ਗੱਡੀਆਂ ਨੂੰ ਪਸੰਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ। ਆਓ ਜਾਣਦੇ ਹਾਂ-

ਸਾਫ਼ ਕਰਨਾ ਆਸਾਨ
ਕਾਰ ਖ਼ਰੀਦਦੇ ਸਮੇਂ ਰੰਗ ਨਾਲੋਂ ਵਧ ਸਹੂਲਤ ਵੇਖੀ ਜਾਂਦੀ ਹੈ। ਚਿੱਟੇ ਕਾਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਸਾਫ਼ ਕਰਨਾ ਬੇਹੱਦ ਆਸਾਨ ਹੈ। ਚਿੱਟੇ ਰੰਗ ਦੀਆਂ ਕਾਰਾਂ ’ਤੇ ਧੂੜ ਘੱਟ ਜੰਮਦੀ ਹੈ ਚਿੱਟੇ ਰੰਗ ਇਸੇ ਲਈ ਇਨ੍ਹਾਂ ਨੂੰ ਡਸਟ ਫਰੀ ਵੀ ਕਿਹਾ ਜਾਂਦਾ ਹੈ। 

ਹਲਕੇ ਸਕ੍ਰੈਚ ਤਾਂ ਦਿਸਦੇ ਹੀ ਨਹੀਂ
ਚਿੱਟੀ ਕਾਰ ’ਤੇ ਹਲਕੇ ਸਕ੍ਰੈਚ ਤਾਂ ਜਲਦੀ ਦਿਸਦੇ ਹੀ ਨਹੀਂ। ਇਸ ਤੋਂ ਇਲਾਵਾ ਭਵਿੱਖ ’ਚ ਜੇ ਤੁਸੀਂ ਗੱਡੀ ਦਾ ਰੰਗ ਬਦਲਣਾ ਚਾਹੋ ਤਾਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।

ਸਸਤੀ ਡੈਂਟਿੰਗ-ਪੇਂਟਿੰਗ
ਚਿੱਟੇ ਰੰਗ ਦੀ ਕਾਰ ਦੀ ਡੈਂਟਿੰਗ-ਪੇਂਟਿੰਗ ਦੂਜੇ ਰੰਗਾਂ ਦੀਆਂ ਕਾਰਾਂ ਦੇ ਮੁਕਾਬਲੇ ਅੱਧੀ ਕੀਮਤ ’ਚ ਹੀ ਹੋ ਜਾਂਦੀ ਹੈ। ਉਧਰ ਜੋ ਰੰਗ ਬਹੁਤ ਜ਼ਿਆਦਾ ਆਕਰਸ਼ਤ ਵਿਖਾਈ ਦਿੰਦੇ ਹਨ ਉਨ੍ਹਾਂ ਉੱਤੇ ਸਕ੍ਰੈਚ ਪੈਣ ਜਾਂ ਡੈਂਟ ਪੈਣ ’ਤੇ ਉਨ੍ਹਾਂ ਦਾ ਦੁਬਾਰਾ ਰੰਗ ਆਸਾਨੀ ਨਾਲ ਕੀਤੇ ਨਹੀਂ ਮਿਲਦਾ। ਇਸ ਕਾਰਨ ਗੱਡੀ ਦੇ ਰੰਗ ’ਚ ਫਰਕ ਆ ਜਾਂਦਾ ਹੈ ਪਰ ਚਿੱਟੇ ਰੰਗ ਦੀ ਕਾਰ ਨਾਲ ਅਜਿਹਾ ਕੋਈ ਝੰਜਟ ਨਹੀਂ ਹੁੰਦਾ।

ਰੰਗ ਖ਼ਰਾਬ ਹੋਣ ਦਾ ਡਰ ਨਹੀਂ
ਜੇਕਰ ਚਿੱਟੇ ਰੰਗ ਦੀ ਕਾਰ ਗਰਮੀਆਂ ਦੀ ਧੁੱਪ ’ਚ ਵੀ ਖੜ੍ਹੀ ਰਹਿੰਦੀ ਹੈ ਤਾਂ ਬਾਕੀ ਰੰਗਾਂ ਦੇ ਮੁਕਾਬਲੇ ਇਸ ’ਤੇ ਅਸਰ ਘੱਟ ਹੁੰਦਾ ਹੈ ਅਤੇ ਇਹ ਘੱਟ ਗਰਮ ਮਹਿਸੂਸ ਹੁੰਦੀ ਹੈ। ਇਸ ਲਈ ਜ਼ਿਆਦਾ ਲੋਕ ਚਿੱਟੇ ਰੰਗ ਦੀ ਕਾਰ ਖਰੀਦਣਾ ਪਸੰਦ ਕਰਦੇ ਹਨ।


Rakesh

Content Editor

Related News