ਸੀਕ੍ਰੇਸੀ ਨੀਤੀ ਦੀ ਤਬਦੀਲੀ ’ਤੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ : ਵਟਸਐਪ

01/21/2021 12:29:33 PM

ਨਵੀਂ ਦਿੱਲੀ– ਭਾਰਤ ਸਰਕਾਰ ਵਲੋਂ ਸੀਕ੍ਰੇਸੀ ਨੀਤੀ ਵਿਚ ਤਬਦੀਲੀ ਨੂੰ ਵਾਪਸ ਲੈਣ ਲਈ ਕਹਿਣ ਤੋਂ ਇਕ ਦਿਨ ਬਾਅਦ ਵਟਸਐਪ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਤਾਵਿਤ ਤਬਦੀਲੀਆਂ ਕਾਰਨ ਫੇਸਬੁੱਕ ਨਾਲ ਡਾਟਾ ਸਾਂਝਾ ਕਰਨ ਦੀ ਉਸ ਦੀ ਸਮਰੱਥਾ ’ਚ ਵਾਧਾ ਨਹੀਂ ਹੋਵੇਗਾ। ਉਹ ਇਸ ਮੁੱਦੇ ’ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। 

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਵਟਸਐਪ ਵਲੋਂ ਸੇਵਾ ਅਤੇ ਸੀਕ੍ਰੇਸੀ ਨੀਤੀ ਦੀਆਂ ਸ਼ਰਤਾਂ ’ਚ ਤਬਦੀਲੀਆਂ ਬਾਰੇ 14 ਜਵਾਲ ਪੁੱਛੇ ਸਨ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਮੰਤਵ ਪਾਰਦਰਸ਼ਤਾ ਲਿਆਉਣਾ ਅਤੇ ਕਾਰੋਬਾਰੀਆਂ ਨੂੰ ਜੁੜਨ ਲਈ ਨਵੇਂ ਬਦਲ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਗਾਹਕਾਂ ਦੀ ਸੇਵਾ ਕਰ ਸਕਣ ਅਤੇ ਵਾਧੇ ਹਾਸਲ ਕਰ ਸਕਣ। ਵਟਸਐਪ ਹਮੇਸ਼ਾ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਨਿੱਜੀ ਸੰਦੇਸ਼ਾਂ ਦੀ ਰਾਖੀ ਕਰੇਗਾ ਤਾਂ ਜੋ ਨਾ ਤਾਂ ਵਟਸਐਪ ਅਤੇ ਨਾ ਹੀ ਫੇਸਬੁੱਕ ਉਨ੍ਹਾਂ ਨੂੰ ਵੇਖ ਸਕੇ। ਅਸੀਂ ਗਲਤ ਸੂਚਨਾਵਾਂ ਦਾ ਹੱਲ ਲੱਭਣ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਉਪਲੱਬਧ ਹਾਂ।


Rakesh

Content Editor

Related News