WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ ਵਟਸਐਪ ਦੀ ਸਫ਼ਾਈ

01/20/2021 6:39:47 PM

ਨਵੀਂ ਦਿੱਲੀ– ਭਾਰਤੀ ਉਪਭੋਗਤਾਵਾਂ ਦੀ ਪ੍ਰਾਈਵੇਸੀ ਪਾਲਿਸੀ ’ਚ ਬਦਲਾਵਾਂ ਨੂੰ ਵਾਪਸ ਲੈਣ ਲਈ ਭਾਰਤ ਸਰਕਾਰ ਨੇ ਵਟਸਐਪ ਦੇ ਸੀ.ਈ.ਓ. ਵਿਲ ਕੈਥਰਟ ਨੂੰ ਚਿੱਠੀ ਲਿਖੀ ਸੀ। ਭਾਰਤ ਸਰਕਾਰ ਦੇ ਸਵਾਲਾਂ ਦਾ ਵਟਸਐਪ ਨੇ ਜਵਾਬ ਦਿੱਤਾ ਹੈ। ਵਟਸਐਪ ਨੇ ਕਿਹਾ ਕਿ ਪ੍ਰਸਤਾਵਿਤ ਬਦਲਾਵਾਂ ਨਾਲ ਫੇਸਬੁੱਕ ਦੇ ਡਾਟਾ ਸਾਂਝਾ ਕਰਨ ਦੀ ਉਸ ਦੀ ਸਮਰੱਥਾ ਨਹੀਂ ਵਧੇਗੀ ਅਤੇ ਉਹ ਇਸ ਮੁੱਦੇ ’ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। 

ਵਟਸਐਪ ਦੇ ਬੁਲਾਰੇ ਦਾ ਜਵਾਬ
ਮੰਗਲਵਾਰ ਨੂੰ ਭਾਰਤ ਸਰਕਾਰ ਦੇ ਸੂਚਨਾ ਤਕਨੀਕੀ ਮੰਤਰਾਲੇ ਨੇ ਵਟਸਐਪ ਦੇ ਸੀ.ਈ.ਓ. ਨੂੰ ਚਿੱਠੀ ਲਿਖ ਕੇ ਪ੍ਰਾਈਵੇਸੀ ਪਾਲਿਸੀ ਦੀਆਂ ਸ਼ਰਤਾਂ ’ਚ ਬਦਲਾਵਾਂ ਨਾਲ ਜੁੜੇ 14 ਸਵਾਲ ਪੁੱਛੇ ਸਨ। ਜਿਸ ’ਤੇ ਵਟਸਐਪ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਇਹ ਬਦਲਾਅ ਫੇਸਬੁੱਕ ਦੇ ਨਾਲ ਡਾਟਾ ਸਾਂਝਾ ਕਰਨ ਦੀ ਸਾਡੀ ਸਮਰੱਥਾ ਨੂੰ ਵਧਾਉਣਾ ਨਹੀਂ ਹੈ। ਸਾਡਾ ਉਦੇਸ਼ ਪਾਰਦਰਸ਼ਿਤਾ ਲਿਆਉਣਾ ਅਤੇ ਵਪਾਰ ਨਾਲ ਜੁੜਨ ਦੇ ਨਵੇਂ ਬਦਲ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਗਾਹਕਾਂ ਦੀ ਸੇਵਾ ਕਰ ਸਕਣ ਅਤੇ ਵਿਕਾਸ ਕਰ ਸਕਣ। 

ਵਟਸਐਪ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਵਟਸਐਪ ਹਮੇਸ਼ਾ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ ਨਿੱਜੀ ਮੈਸੇਜਿਸ ਦੀ ਰੱਖਿਆ ਕਰੇਗਾ ਤਾਂ ਜੋ ਨਾ ਤਾਂ ਵਟਸਐਪ ਅਤੇ ਨਾ ਹੀ ਫੇਸਬੁੱਕ ਉਨ੍ਹਾਂ ਨੂੰ ਵੇਖ ਸਕੇ। ਅਸੀਂ ਗਲਤ ਸੂਚਨਾਵਾਂ ਦਾ ਹੱਲ ਕਰਨ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਉਪਲੱਬਧ ਹਾਂ। 

ਪ੍ਰਾਈਵੇਸੀ ਪਾਲਿਸੀ ’ਤੇ ਭਾਰਤ ਦਾ ਸਖਤ ਰਵੱਈਆ
ਮੰਗਲਵਾਰ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਮਿਨੀਸਟਰੀ ਨੇ ਵਟਸਐਪ ਦੇ ਸੀ.ਈ.ਓ. ਵਿਲ ਕੈਥਰਟ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਭਾਰਤੀ ਉਪਭੋਗਤਾਵਾਂ ਲਈ ਨਵੀਆਂ ਸ਼ਰਤਾਂ ਅਤੇ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲਿਆ ਜਾਵੇ। ਮੰਤਰਾਲੇ ਨੇ ਉਪਭੋਗਤਾਵਾਂ ਦੀ ਇਨਫਾਰਮੇਸ਼ਨ ਸਕਿਓਰਿਟੀ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਚੈਟ ਦਾ ਡਾਟਾ ਬਿਜ਼ਨੈੱਸ ਅਕਾਊਂਟ ਨਾਲ ਸਾਂਝਾ ਕਰਨ ਨਾਲ ਫੇਸਬੁੱਕ ਦੀਆਂ ਹੋਰ ਕੰਪਨੀਆਂ ਨੂੰ ਉਪਭੋਗਤਾਵਾਂ ਬਾਰੇ ਸਾਰੀਆਂ ਸੂਚਨਾਵਾਂ ਮਿਲ ਜਾਣਗੀਆਂ। ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। 

ਆਈ.ਟੀ. ਮੰਤਰਾਲੇ ਮੁਤਾਬਕ, ਵਟਸਐਪ ਦਾ ਇਹ ਕਹਿਣਾ ਹੈ ਕਿ ਜਾਂ ਤਾਂ ਮੰਨ ਜਾਓ ਜਾਂ ਫਿਰ ਛੱਡੋ, ਉਪਭੋਗਤਾਵਾਂ ਨੂੰ ਨਵੀਆਂ  ਸ਼ਰਤਾਂ ਨੂੰ ਮਨਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਵਿਚ ਉਨ੍ਹਾਂ ਨੂੰ ਇਨਕਾਰ ਕਰਨ ਦੀ ਗੁੰਜਾਇਸ਼ ਨਹੀਂ ਹੈ। ਸਰਕਾਰ ਨੇ ਵਟਸਐਪ ਨੂੰ ਸੁਪਰੀਪ ਕੋਰਟ ਦੇ 2017 ਦੇ ਫੈਸਲੇ ’ਚ ਆਏ ਪ੍ਰਾਈਵੇਸੀ ਨਿਯਮਾਂ ਬਾਰੇ ਧਿਆਨ ਦਿਵਾਇਆ। ਮੰਤਰਾਲੇ ਨੇ ਪੁੱਛਿਆ ਕਿ ਅਜਿਹੇ ਸਮੇਂ ਜਦੋਂ ਭਾਰਤੀ ਸੰਸਦ ’ਚ ਨਿੱਜੀ ਡਾਟਾ ਪ੍ਰੋਟੈਕਸ਼ਨ ਬਿੱਲ ’ਤੇ ਚਰਚਾ ਚੱਲ ਰਹੀ ਹੈ, ਵਟਸਐਪ ਇਹ ਨੀਤੀ ਕਿਉਂ ਲਿਆਇਆ? ਇਹ ਬਿੱਲ ਸੰਯੁਕਤ ਸੰਸਦੀ ਕਮੇਟੀ ਕੋਲ ਵਿਚਾਰਅਧੀਨ ਹੈ। ਇਸ ਵਿਚ ਡਾਟਾ ਲਈ ਪਰਪਜ਼ ਲਿਮਟੇਸ਼ਨ ਦੀ ਵਿਵਸਥਾ ਹੈ। ਯਾਨੀ ਕੰਪਨੀ ਜਿਸ ਕੰਮ ਲਈ ਯੂਜ਼ਰ ਦਾ ਡਾਟਾ ਲੈ ਰਹੀ ਹੈ ਸਿਰਫ ਉਸੇ ਲਈ ਇਸਤੇਮਾਲ ਕਰ ਸਕਦੀ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਵਟਸਐਪ ਕੋਲੋਂ ਇਹ 14 ਸਵਾਲ ਪੁੱਛੇ ਸਨ। 

14 ਸਵਾਲਾਂ ’ਤੇ ਮੰਗੇ ਜਵਾਬ
ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਚਿੱਠੀ ’ਚ ਕੁਲ ਮਿਲਾ ਕੇ ਵਟਸਐਪ ਤੋਂ 14 ਸਵਾਲਾਂ ’ਤੇ ਵੀ ਜਵਾਬ ਮੰਗੇ ਗਏ ਹਨ। ਇਨ੍ਹਾਂ ਸਵਾਲਾਂ ’ਚ ਵਟਸਐਪ ਤੋਂ ਪੁੱਛਿਆ ਗਿਆ ਹੈ ਕਿ ਕੰਪਨੀ ਇਹ ਦੱਸੇ ਕਿ ਉਹ ਕਿਹੜੀਆਂ ਸ਼੍ਰੇਣੀਆਂ ’ਚ ਭਾਰਤੀ ਉਪਭੋਗਤਾਵਾਂ ਦਾ ਡਾਟਾ ਇਕੱਠਾ ਕਰਦੀ ਹੈ? ਕੀ ਵਟਸਐਪ ਭਾਰਤੀ ਉਪਭੋਗਤਾਵਾਂ ਦੇ ਇਸਤੇਮਾਲ ਦੇ ਤਰੀਕਿਆਂ ਦੀ ਪ੍ਰੋਫਾਈਲਿੰਗ ਵੀ ਕਰਦੀ ਹੈ? ਜੇਕਰ ਕਰਦੀ ਹੈ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲਿੰਗ ਕਰਦੀ ਹੈ? ਇਸ ਤੋਂ ਇਲਾਵਾ ਵਟਸਐਪ ਤੋਂ ਇਕ ਹੋਰ ਮਹੱਤਵਪੂਰਨ ਸਵਾਲ ਸਰਕਾਰ ਨੇ ਪੁੱਛਿਆ ਹੈ। ਸਰਕਾਰ ਨੇ ਪੁੱਛਿਆ ਹੈ ਕਿ ਵਟਸਐਪ ਇਹ ਸਾਫ ਕਰੇ ਕਿ ਉਸ ਦੀ ਪ੍ਰਾਈਵੇਸੀ ਪਾਲਿਸੀ ਭਾਰਤ ’ਚ ਅਤੇ ਦੂਜੇ ਦੇਸ਼ਾਂ ’ਚ ਕਿਸ ਤਰ੍ਹਾਂ ਵੱਖ-ਵੱਖ ਹੈ। 

PunjabKesari

PunjabKesari

PunjabKesari

PunjabKesari


Rakesh

Content Editor

Related News