24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ
Sunday, Sep 04, 2022 - 06:07 PM (IST)
ਗੈਜੇਟ ਡੈਸਕ– ਵਟਸਐਪ ਹਰ ਸਾਲ ਕੁਝ ਡਿਵਾਈਸਿਜ਼ ’ਤੇ ਆਪਣਾ ਸਪੋਰਟ ਬੰਦ ਕਰਦਾ ਹੈ। ਇਸ ਸਾਲ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ। ਖਬਰ ਹੈ ਕਿ ਵਟਸਐਪ ਕੁਝ ਪੁਰਾਣੇ ਆਈਫੋਨਜ਼ ਲਈ ਆਪਣਾ ਸਪੋਰਟ ਬੰਦ ਕਰ ਰਿਹਾ ਹੈ। ਅਜਿਹੇ ’ਚ ਜੇਕਰ ਤੁਹਾਡੇ ਕੋਲ ਵੀ ਪੁਰਾਣਾ ਆਈਫੋਨ ਹੈ ਤਾਂ ਤੁਹਾਨੂੰ ਇਸਦਾ ਨੁਕਸਾਨ ਹੋ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਜਿਹੇ ਆਈਫੋਨ ਜੋ iOS 10 ਜਾਂ iOS 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ ਉਨ੍ਹਾਂ ’ਚ ਵਟਸਐਪ ਨਹੀਂ ਚੱਲੇਗਾ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ
ਲੇਟੈਸਟ ਅਪਡੇਟ ਅਕਤੂਬਰ ’ਚ ਆਏਗੀ। ਯਾਨੀ 24 ਅਕਤੂਬਰ ਤੋਂ ਬਾਅਦ ਕਈ ਆਈਫੋਨਜ਼ ’ਤੇ ਵਟਸਐਪ ਕੰਮ ਨਹੀਂ ਕਰੇਗਾ। ਰਿਪੋਰਟਾਂ ਦੀ ਮੰਨੀਏ ਤਾਂ ਆਈਫੋਨ 5 ਅਤੇ ਆਈਫੋਨ 5ਸੀ ’ਤੇ ਵਟਸਐਪ ਕੰਮ ਨਹੀਂ ਕਰੇਗਾ। 24 ਅਕਤੂਬਰ ਤੋਂ ਬਾਅਦ ਵਟਸਐਪ iOS 10 ਅਤੇ iOS 11 ਲਈ ਸਪੋਰਟ ਖਤਮ ਕਰੇਗਾ।
ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ
ਇਨ੍ਹਾਂ ਫੋਨਾਂ ’ਤੇ ਕੰਮ ਨਹੀਂ ਕਰੇਗਾ ਵਟਸਐਪ
ਇਸਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਈਫੋਨ 5 ਅਤੇ ਆਈਫੋਨ 5ਸੀ ’ਤੇ ਪਵੇਗਾ ਕਿਉਂਕਿ ਇਨ੍ਹਾਂ ਦੋਵਾਂ ਫੋਨਾਂ ’ਤੇ ਹੁਣ ਲੇਟੈਸਟ ਆਈ.ਓ.ਐੱਸ. ਅਪਡੇਟ ਇੰਸਟਾਲ ਕਰਨਾ ਸੰਭਵ ਨਹੀਂ ਹੈ। ਹਾਲਾਂਕਿ, ਆਈਫੋਨ 5 ਐੱਸ ਜਾਂ ਇਸਤੋਂ ਬਾਅਦ ਦੇ ਮਾਡਲਾਂ ’ਤੇ ਅਜੇ ਵੀ iOS 12 ਦਾ ਸਪੋਰਟ ਮਿਲਦਾ ਹੈ। ਇਸ ਲਈ ਇਨ੍ਹਾਂ ਫੋਨਾਂ ’ਤੇ ਵਟਸਐਪ ਕੰਮ ਕਰਦਾ ਰਹੇਗਾ।
ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਧਮਾਕੇਦਾਰ ਵਾਪਸੀ ਲਈ ਤਿਆਰ ਹੈ 60 ਦੇ ਦਹਾਕੇ ਦਾ ਲੰਬਰੇਟਾ ਸਕੂਟਰ