WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ
Tuesday, Feb 07, 2023 - 04:09 PM (IST)
ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਜਲਦ ਹੀ ਪਲੇਟਫਾਰਮ 'ਤੇ ਨਵੇਂ ਫੀਚਰ pin chat feature ਨੂੰ ਜਾਰੀ ਕਰਨ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਪਰਸਨਲ ਚੈਟ ਤੋਂ ਲੈ ਕੇ ਗਰੁੱਪ ਤਕ 'ਚ ਮੈਸੇਜ ਨੂੰ ਪਿਨ ਕਰ ਸਕਣਗੇ। ਯਾਨੀ ਵਟਸਐਪ ਦੇ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਜ਼ ਚੈਟਿੰਗ ਦੇ ਜ਼ਰੂਰੀ ਮੈਸੇਜ ਨੂੰ ਪਿੰਨ ਕਰ ਸਕਣਗੇ ਤਾਂ ਜੋ ਇਕ ਟੈਪ ਨਾਲ ਉਨ੍ਹਾਂ ਨੂੰ ਦੇਖਿਆ ਜਾ ਸਕੇ। ਰਿਪੋਰਟ ਮੁਤਾਬਕ, ਵਟਸਐਪ ਇਸ ਫੀਚਰ ਨੂੰ ਡਿਵੈਲਪ ਕਰ ਰਿਹਾ ਹੈ ਅਤੇ ਜਲਦ ਹੀ ਪੇਸ਼ ਕਰ ਸਕਦਾ ਹੈ। ਦੱਸ ਦੇਈਏ ਕਿ ਵਟਸਐਪ ਕਾਲਿੰਗ ਸ਼ਾਰਟਕਟ ਫੀਚਰ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ
ਵਟਸਐਪ ਪਿਨ ਚੈਟ ਫੀਚਰ
ਵਟਸਐਪ ਦੇ ਅਪਕਮਿੰਗ ਫੀਚਰ ਨੂੰ ਟ੍ਰੈਕ ਕਰਨ ਵਾਲੀ ਸਾਈਟ WABetaInfo ਨੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਇਕ ਨਵਾਂ ਫੀਚਰ ਡਿਵੈਲਪ ਕਰ ਰਿਹਾ ਹੈ ਜੋ ਯੂਜ਼ਰਜ਼ ਨੂੰ ਚੈਟਸ 'ਚ ਮੈਸੇਜ ਪਿਨ ਕਰਨ ਦੀ ਇਜਾਜ਼ਤ ਦੇਵੇਗਾ ਤਾਂ ਜੋ ਯੂਜ਼ਰਜ਼ ਕੁਇਕ ਐਕਸੈਸ ਲਈ ਮਹੱਤਵਪੂਰਨ ਮੈਸੇਜ ਨੂੰ ਪਿਨ ਕਰਨ ਨਾਲ ਯੂਜ਼ਰਜ਼ ਨੂੰ ਆਪਣੀ ਚੈਟ ਵਿਵਸਥਿਤ ਕਰਨ ਅਤੇ ਕੁਇਕ ਐਕਸੈਸ ਲਈ ਮਹੱਤਵਪੂਰਨ ਮੈਸੇਜ ਨੂੰ ਹਾਈਲਾਈਟ ਕਰਨ 'ਚ ਮਦਦ ਮਿਲੇਗੀ। ਇਹ ਫੀਚਰ ਯੂਜ਼ਰਜ਼ ਨੂੰ ਕਿਸੇ ਖਾਸ ਮੈਸੇਸ ਨੂੰ ਹਾਈਲਾਈਟ ਕਰਨ 'ਚ ਵੀ ਮਦਦ ਕਰੇਗਾ।
ਇਹ ਵੀ ਪੜ੍ਹੋ– BSNL ਦੇ ਇਸ ਪਲਾਨ ਅੱਗੇ Jio-Airtel ਵੀ ਫੇਲ੍ਹ! ਘੱਟ ਕੀਮਤ 'ਚ ਮਿਲਣਦੇ ਹਨ ਇਹ ਫਾਇਦੇ
ਇੰਝ ਕੰਮ ਕਰੇਗਾ ਫੀਚਰ
ਵਟਸਐਪ ਦਾ ਨਵਾਂ ਪਿਨ ਚੈਟ ਫੀਚਰ, ਪਹਿਲਾਂ ਤੋਂ ਮੌਜੂਦ ਕਾਨਟੈਕਟ ਪਿਨ ਆਪਸ਼ਨ ਦੀ ਤਰ੍ਹਾਂ ਹੀ ਕੰਮ ਕਰੇਗਾ, ਜਿਸ ਵਿਚ ਯੂਜ਼ਰਜ਼ ਨੂੰ ਕਾਨਟੈਕਟ ਅਤੇ ਗਰੁੱਪ ਨੂੰ ਪਿਨ ਕਰਨ ਦੀ ਸੁਵਿਧਾ ਮਿਲਦੀ ਹੈ। ਯੂਜ਼ਰਜ਼ ਮੈਸੇਜ ਨੂੰ ਹੋਲਡ ਕਰਨ ਤੋਂ ਬਾਅਦ ਉਪਰਲੇ ਪਾਸੇ ਨਵਾਂ ਪਿਨ ਮੈਸੇਜ ਦਾ ਆਪਸ਼ਨ ਮਿਲ ਜਾਵੇਗਾ।
ਇਹ ਵੀ ਪੜ੍ਹੋ– ਸਰਕਾਰ ਦਾ ਕਬੂਲਨਾਮਾ: 50 ਸਰਕਾਰੀ ਵੈੱਬਸਾਈਟਾਂ ’ਤੇ ਹੋਇਆ ਸਾਈਬਰ ਹਮਲਾ, 8 ਵਾਰ ਹੋਇਆ ਡਾਟਾ ਲੀਕ