iOS ਲਈ ਵਟਸਐਪ ਐਡ ਕਰੇਗਾ 2 ਨਵੇਂ ਫੀਚਰਜ਼

Saturday, Jun 25, 2016 - 03:38 PM (IST)

iOS ਲਈ ਵਟਸਐਪ ਐਡ ਕਰੇਗਾ 2 ਨਵੇਂ ਫੀਚਰਜ਼

ਜਲੰਧਰ : ਵਟਸਐਪ ਦੀਆਂ ਅਪਡੇਟਸ ਸਾਡੇ ਲਈ ਹਰ ਵਾਰ ਕੁਝ ਨਾ ਕੁਝ ਇੰਟ੍ਰਸਟਿੰਗ ਲੈ ਕੇ ਆਉਂਦੀਆਂ ਹਨ। ਇਕ ਰਿਪੋਰਟ ਦੇ ਮੁਤਾਬਿਕ ਵਟਸਐਪ ਬਹੁਤ ਜਲਦ ਐਪਲ ਦੇ ਮੋਬਾਇਲ ਆਪ੍ਰੇਟਿੰਗ ਸਿਸਟਮ ਆਈ. ਓ. ਐੱਸ. ਲਈ 2 ਨਵੇਂ ਫੀਚਰ ਐਡ ਕਰਨ ਦੀ ਤਿਆਰੀ ''ਚ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਸਿਰਫ ਆਈ. ਓ. ਐੱÎਸ. ''ਚ ਹੀ ਹੋਣਗੇ, ਆਓ ਜਾਣਦੇ ਹਾਂ ਇਨ੍ਹਾਂ ਖਾਸ ਫੀਚਰਜ਼ ਬਾਰੇ : 

 

1. ਮਿਊਜ਼ਿਕ ਸ਼ੇਅਰਿੰਗ

ਇਸ ਨਵੇਂ ਫੀਚਰ ਨਾਲ ਆਈਫੋਨ ਤੇ ਆਈਪੈਡ ਤੋਂ ਜਾਂ ਸਿੱਧਾ ਐਪਲ ਮਿਊਜ਼ਿਕ ਤੋਂ ਗਾਣੇ ਸੈਂਡ ਹੋ ਸਕਨਗੇ। ਰਿਸੀਵ ਕਰਨ ਵਾਲੇ ਨੂੰ ਇਕ ਛੋਟੇ ਮਿਊੁਜ਼ਿਕ ਪਲੇਅਰ ਦਾ ਆਈਕਨ ਰਿਸੀਵ ਹੋਵੇਗਾ ਜਿਸ ''ਚ ਐਲਬਮ ਆਰਟ ਆਦਿ ਦੀ ਜਾਣਕਾਰੀ ਵੀ ਹੋਵੇਗੀ, ਜਿਸ ''ਤੇ ਟੈਪ ਕਰਕੇ ਮਿਊਜ਼ਿਕ ਦਾ ਆਨੰਦ ਮਾਣਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਵਟਸਐਪ ''ਚ ਮਿਊਜ਼ਿਕ ਦਾ ਆਨੰਦ ਮਾਣਨ ਲਈ ਸੈਂਡਰ ਤੇ ਰਿਸੀਵਰ ਦਾ ਐਪਲ ਮਿਊੁਜ਼ਕ ਦਾ ਪੇਡ ਸਬਸਕ੍ਰਾਈਬਰ ਹੋਣਾ ਜ਼ਰੂਰੀ ਹੈ।

 

2. ਵੱਡੇ ਸਾਈਜ਼ ਦੀਆਂ ਇਮੋਜੀਜ਼

ਵਟਸਐਪ ''ਚ ਆਈ. ਓ. ਐੱਸ. ਲਈ ਬਹੁਤ ਜਲਦ ਵੱਡੇ ਸਾਈਜ਼ ਦੀਆਂ ਇਮੋਜੀਜ਼ ਐਡ ਹੋਣਗੀਆਂ। ਇਸ ਦਾ ਖੁਲਾਸਾ ਐਪਲ ਵੱਲੋਂ ਅਨਾਊਂਸ ਕੀਤੇ ਗਏ ਆਈ. ਓ. ਐੱਸ. 10 ਅਪਡੇਟ ਤੋਂ ਬਾਅਦ ਹੋਇਆ ਹੈ।


Related News