ਵਟਸਐਪ ਵੈੱਬ ''ਤੇ ਆਇਆ ਡਾਰਕ ਥੀਮ, ਇੰਝ ਕਰੋਂ ਇਸਤੇਮਾਲ

07/02/2020 11:39:32 PM

ਗੈਜੇਟ ਡੈਸਕ—ਵਟਸਐਪ ਨੇ ਆਖਿਰਕਾਰ ਡਾਰਕ ਥੀਮ (Dark Theme) ਨੂੰ ਵਟਸਐਪ ਵੈੱਬ ਅਤੇ ਡੈਸਕਟਾਪ ਐਪ ਲਈ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਫੀਚਰਸ ਸਿਰਫ ਮੋਬਾਇਲ ਐਪ ਤੱਕ ਦੀ ਸੀਮਿਤ ਸੀ। ਹੁਣ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਡਾਰਕ ਮੋਡ ਦਾ ਮਜ਼ਾ ਲੈਣ ਲਈ ਕਿਸੇ ਟ੍ਰਿਕ ਦਾ ਇਸਤੇਮਾਲ ਨਹੀਂ ਕਰਨਾ ਪਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਟਸਐਪ ਵੈੱਬ 'ਤੇ ਡਾਰਕ ਮੋਡ ਨੂੰ ਕਿਸ ਤਰ੍ਹਾਂ ਇਨੇਬਲ ਕਰੋ।

ਸਭ ਤੋਂ ਪਹਿਲਾਂ ਆਪਣੇ ਵਟਸਐਪ ਮੋਬਾਇਲ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਅਪਡੇਟ ਕਰੋ। ਹੁਣ ਡੈਸਕਟਾਪ 'ਤੇ web.whatsapp.com ਜਾਂ ਡੈਸਕਟਾਪ ਐਪ ਓਪਨ ਕਰੋ। QR code ਸਕੈਨ ਕਰਕੇ ਵਟਸਐਪ ਵੈੱਬ 'ਤੇ ਅਕਾਊਂਟ ਓਪਨ ਕਰੋ। ਹੁਣ ਵਟਸਐਪ ਵੈੱਬ ਦੀ ਸੈਟਿੰਗਸ 'ਚ ਜਾਓ। ਹੁਣ ਥੀਮ ਆਪਸ਼ਨ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਦੋ ਆਪਸ਼ਨ Light ਅਤੇ Dark ਮਿਲਣਗੇ। ਡਾਰਕ ਮੋਡ ਲਈ ਡਾਰਕ ਆਪਸ਼ਨ ਨੂੰ ਚੁਣੋ।

ਆਪਣੇ ਫੋਨ 'ਚ ਵਟਸਐਪ ਓਪਨ ਕਰੋ ਅਤੇ ਸੈਟਿੰਗਸ ਦੇ ਵਿਕਲਪ 'ਤੇ ਜਾਓ। ਇਥੇ ਦਿੱਤੇ ਗਏ 'ਚੈਟਸ' ਆਪਸ਼ਨ 'ਤੇ ਟੈਪ ਕਰੋ। ਹੁਣ ਤੁਹਾਨੂੰ ਥੀਮ ਆਪਸ਼ਨ ਦਿਖਾਈ ਦੇਵੇਗਾ। ਇਥੋ ਡਾਰਕ ਮੋਡ ਇਨੇਬਲ ਕਰ ਲਵੋ। ਆਪਣੇ ਫੋਨ 'ਚ ਵਟਸਐਪ ਓਪਨ ਕਰੋ ਅਤੇ ਸੈਟਿੰਗਸ ਦੇ ਵਿਕਲਪ 'ਤੇ ਜਾਓ। ਹੁਣ Display & Brightness ਆਪਸ਼ਨ 'ਚ ਜਾਓ। ਇਥੇ ਤੁਹਾਨੂੰ ਡਾਰਕ ਮੋਡ ਦਾ ਆਪਸ਼ਨ ਮਿਲ ਜਾਵੇਗਾ।


Karan Kumar

Content Editor

Related News