ਵਟਸਐਪ ''ਚ ਸ਼ਾਮਲ ਹੋਣਗੇ 138 ਨਵੇਂ Emoji, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

Sunday, Aug 02, 2020 - 11:25 PM (IST)

ਵਟਸਐਪ ''ਚ ਸ਼ਾਮਲ ਹੋਣਗੇ 138 ਨਵੇਂ Emoji, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਸਮੇਂ-ਸਮੇਂ 'ਤੇ ਆਪਣੀ ਐਪ 'ਚ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਹੁਣ ਵਟਸਐਪ 'ਚ 138 ਨਵੇਂ Emojis ਆਉਣ ਵਾਲੇ ਹਨ। ਵਟਸਐਪ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੀ ਵੈੱਬਸਾਈਟ WABetainfo ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐਂਡ੍ਰਾਇਡ ਦੇ ਵਟਸਐਪ ਬੀਟਾ ਵਰਜ਼ਨ 2.20.197.6 'ਚ ਇਨ੍ਹਾਂ ਨੂੰ ਟੈਸਟ ਕੀਤਾ ਜਾ ਰਿਹਾ ਹੈ। ਟੈਸਟਿੰਗ ਪੂਰੀ ਹੋਣ ਤੱਕ ਇਨ੍ਹਾਂ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।

ਤਸਵੀਰ 'ਚ ਸਾਹਮਣੇ ਆਏ ਨਵੇਂ ਇਮੋਜੀ
ਇਨ੍ਹਾਂ ਨਵੇਂ ਇਮੋਜੀ 'ਚ ਕੁਝ ਨਵੇਂ ਪ੍ਰੋਫੈਸ਼ਨਸ ਜਿਵੇਂ ਕਿ ਸ਼ੈੱਫ, ਕਿਸਾਨ, ਪੈਂਟਰ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀਲਚੇਅਰ ਵਾਲੇ ਕੁਝ ਸਿੰਬਲ ਵੀ ਸ਼ਾਮਲ ਹੋਏ ਹਨ। ਇਨ੍ਹਾਂ 'ਚ ਕਈ ਸਕਿਨ ਟੋਨਸ, ਨਵੇਂ ਕੱਪੜੇ, ਨਵੇਂ ਹੇਅਰਸਟਾਈਲ ਅਤੇ ਨਵੇਂ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਯੂਜ਼ਰਸ ਇਮੋਜੀ ਰਾਹੀਂ ਆਪਣੀ ਗੱਲ ਨੂੰ ਬਿਹਤਰ ਤਰੀਕੇ ਨਾਲ ਐਕਸਪ੍ਰੈੱਸ ਕਰ ਪਾਉਂਦੇ ਹਨ ਇਸ ਲਈ ਇਨ੍ਹਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਆਪਣੀਆਂ ਭਾਵਨਾਵਾਂ ਵਿਅਕਤ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ।


author

Karan Kumar

Content Editor

Related News