WhatsApp ''ਚ ਸ਼ਾਮਲ ਹੋਵੇਗਾ ਅਨੋਖਾ ਫੀਚਰ, ਯੂਜ਼ਰਜ਼ ਨੂੰ ਮਿਲਣਗੇ ਐਨੀਮੇਟਿਡ ਸਟਿੱਕਰ

Monday, Jan 20, 2020 - 10:17 AM (IST)

WhatsApp ''ਚ ਸ਼ਾਮਲ ਹੋਵੇਗਾ ਅਨੋਖਾ ਫੀਚਰ, ਯੂਜ਼ਰਜ਼ ਨੂੰ ਮਿਲਣਗੇ ਐਨੀਮੇਟਿਡ ਸਟਿੱਕਰ

ਗੈਜੇਟ ਡੈਸਕ– ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ  ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਵਟਸਐਪ ’ਚ ਨਵੇਂ ਐਨੀਮੇਟਿਡ ਸਟਿੱਕਰਸ ਦੀ ਸੁਪੋਰਟ ਨੂੰ ਜੋੜਿਆ ਜਾ ਰਿਹਾ ਹੈ। 
ਇਹ ਫੀਚਰ ਸਭ ਤੋਂ ਪਹਿਲਾਂ ਵਟਸਐਪ ਦੇ ਬੀਟਾ ਵਰਜ਼ਨ ’ਚ ਸ਼ਾਮਲ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਹੋਰ ਯੂਜ਼ਰਜ਼ ਲਈ ਵੀ ਇਸ ਨੂੰ ਮੁਹੱਈਆ ਕਰਵਾਇਆ ਜਾਵੇਗਾ। ਹਾਲਾਂਕਿ ਵਟਸਐਪ ਨੇ ਹੁਣ ਤਕ  ਇਸ ਫੀਚਰ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।

 

ਆਨਲਾਈਨ ਵੈੱਬਸਾਈਟ WABetaInfo ਅਨੁਸਾਰ ਆਉਣ ਵਾਲੇ ਦਿਨਾਂ ’ਚ ਵਟਸਐਪ ’ਚ ਐਨੀਮੇਟਿਡ ਸਟਿੱਕਰਸ ਵਰਤੋਂ ਵਿਚ ਲਿਆਉਣ ਲਈ ਮਿਲਣਗੇ। ਇਨ੍ਹਾਂ ਨੂੰ ਭੇਜਣ ਲਈ ਯੂਜ਼ਰ ਨੂੰ ਚੈਟ ਬਾਕਸ ਓਪਨ ਕਰ ਕੇ ਸਟਿੱਕਰ ਬਟਨ 'ਤੇ ਕਲਿੱਕ ਕਰਨਾ ਪਵੇਗਾ। ਇਥੇ ਯੂਜ਼ਰਜ਼ ਨੂੰ ਸਟਿੱਕਰਸ ਪੈਕ ਨੂੰ ਅਪਡੇਟ ਕਰਨ ਦੀ ਆਪਸ਼ਨ ਮਿਲੇਗੀ। ਇਸ ਅਪਡੇਟ ਤੋਂ ਬਾਅਦ ਯੂਜ਼ਰਜ਼ ਐਨੀਮੇਟਿਡ ਸਟਿੱਕਰਸ ਦੀ ਆਸਾਨੀ ਨਾਲ ਵਰਤੋਂ ਕਰ ਸਕਣਗੇ।


Related News