WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ
Monday, Mar 07, 2022 - 06:31 PM (IST)
 
            
            ਗੈਜੇਟ ਡੈਸਕ– ਵਟਸਐਪ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ। ਹਾਲਾਂਕਿ, ਇਸ ਵਿਚ ਟੈਲੀਗ੍ਰਾਮ ਦੇ ਮੁਕਾਬਲੇ ਘੱਟ ਫੀਚਰਜ਼ ਮਿਲਦੇ ਹਨ। ਯੂਜ਼ਰਸ ਐਕਸਪੀਰੀਅੰਸ ਨੂੰ ਬਿਹਤਰ ਕਰਨ ਲਈ ਵਟਸਐਪ ਸਮੇਂ-ਸਮੇਂ ’ਤੇ ਆਪਣੇ ਪਲੇਟਫਾਰਮ ’ਤੇ ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 18 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਕੀਤੇ ਬੈਨ
ਇਨ੍ਹਾਂ ’ਚੋਂ ਕਈ ਅਜਿਹੇ ਫੀਚਰ ਵੀ ਹਨ, ਜੋ ਟੈਲੀਗ੍ਰਾਮ ’ਤੇ ਪਹਿਲਾਂ ਤੋਂ ਹੀ ਮੌਜੂਦ ਹਨ। ਅਜਿਹਾ ਹੀ ਇਕ ਫੀਚਰ Poll ਹੈ, ਜੋ ਹੁਣ ਤਕ ਟੈਲੀਗ੍ਰਾਮ ’ਤੇ ਮਿਲ ਰਿਹਾ ਸੀ ਅਤੇ ਜਲਦ ਹੀ ਵਟਸਐਪ ’ਤੇ ਆ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀਆਂ ਖ਼ਾਸ ਗੱਲਾਂ
WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਇਕ ਨਵੇਂ ਫੀਚਰ Poll ’ਤੇ ਕੰਮ ਕਰ ਰਿਹਾ ਹੈ, ਜੋ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਵੇਗਾ। ਇਹ ਫੀਚਰ ਸਿਰਫ਼ ਗਰੁੱਪ ਚੈਟਸ ਲਈ ਉਪਲੱਬਧ ਹੋਵੇਗਾ, ਜਿਥੇ ਗਰੁੱਪ ਮੈਂਬਰ ਵੋਟ ਕਰ ਸਕਣਗੇ। ਚੰਗੀ ਗੱਲ ਇਹ ਹੈ ਕਿ ਵਟਸਐਪ ਦੇ ਅਪਕਮਿੰਗ ਫੀਚਰ ਦਾ ਇਸਤੇਮਾਲ ਸਿਰਫ਼ ਗਰੁੱਪ ’ਚ ਕੀਤਾ ਜਾ ਸਕੇਗਾ ਅਤੇ ਉਸ ਗਰੁੱਪ ਦੇ ਮੈਂਬਰ ਹੀ ਸਿਰਫ਼ ਇਸਨੂੰ ਵੇਖ ਸਕਣਗੇ। ਗਰੁੱਪ ਦਾ ਕੋਈ ਯੂਜ਼ਰ ਇਸ Poll ਦੀ ਵੋਟਿੰਗ ’ਚ ਹਿੱਸਾ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ– ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ

ਇਹ ਵੀ ਪੜ੍ਹੋ– ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼
ਇਸ ਫੀਚਰ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਫੀਚਰ ਨੂੰ ਐਪ ਸਭ ਤੋਂ ਪਹਿਲਾਂ ਆਈ.ਓ.ਐੱਸ. ਪਲੇਟਫਾਰਮ ’ਤੇ ਜਾਰੀ ਕਰ ਸਕਦਾ ਹੈ। ਬਾਅਦ ’ਚ ਇਸਨੂੰ ਐਂਡਰਾਇਡ ਅਤੇ ਡੈਸਕਟਾਪ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ। ਇਹ ਫੀਚਰ ਵਟਸਐਪ ਗਰੁੱਪ ’ਚ ਕਾਫੀ ਇਸਤੇਮਾਲ ਕੀਤਾ ਜਾ ਸਕਦਾ ਹੈ। ਖਾਸਕਰਕੇ ਜਦੋਂ ਲੋਕਾਂ ਨੂੰ ਕਿਸੇ ਬਾਰੇ ਕੋਈ ਰਾਏ ਬਣਾਉਣੀ ਹੋਵੇ ਜਾਂ ਫਿਰ ਕਿਸੇ ਵਿਸ਼ੇ ’ਤੇ ਵੋਟਿੰਗ ਕਰਵਾਉਣੀ ਹੋਵੇ।
ਇਹ ਵੀ ਪੜ੍ਹੋ– ਯੂਕ੍ਰੇਨ-ਰੂਸ ਜੰਗ ਦਰਮਿਆਨ ਐਪਲ ਦਾ ਵੱਡਾ ਫੈਸਲਾ, ਰੂਸ ’ਚ ਨਹੀਂ ਵਿਕਣਗੇ ਐਪਲ ਦੇ ਪ੍ਰੋਡਕਟਸ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            