WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਹੁਣ ਆਪਣੀ ਆਵਾਜ਼ ’ਚ ਲਗਾ ਸਕੋਗੇ ਸਟੇਟਸ

11/26/2022 6:41:59 PM

ਗੈਜੇਟ ਡੈਸਕ– ਵਟਸਐਪ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਇਸ ’ਤੇ ਤੁਹਾਨੂੰ ਕਈ ਆਕਰਸ਼ਕ ਫੀਚਰਜ਼ ਮਿਲਦੇ ਹਨ। ਐਪਸ ਡਿਵੈਲਪਰ ਯੂਜ਼ਰਜ਼ ਦੇ ਅਨੁਭਵ ਨੂੰ ਹੋਰ ਬਿਹਤਰ ਕਰਨ ਲਈ ਇਸ ਪਲੇਟਫਾਰਮ ’ਤੇ ਲਗਾਤਾਰ ਨਵੇਂ-ਨਵੇਂ ਫੀਚਰਜ਼ ਜੋੜਦੇ ਰਹਿੰਦੇ ਹਨ। ਅਜਿਹਾ ਹੀ ਇਕ ਨਵਾਂ ਫੀਚਰ ਸਪਾਟ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਵਟਸਐਪ ਦਾ ਸਟੇਟਸ ਫੀਚਰ ਲੋਕਾਂ ਨੂੰ ਕਾਫੀ ਪਸੰਦ ਹੈ ਪਰ ਇਸ ਦੀਆਂ ਕੁਝ ਸੀਮਾਵਾਂ ਹਨ। ਜਲਦ ਹੀ ਇਸ ’ਤੇ ਤੁਸੀਂ ਵੌਇਸ ਨੋਟ ਵੀ ਸ਼ੇਅਰ ਕਰ ਸਕੋਗੇ। ਯਾਨੀ ਤੁਸੀਂ ਵਟਸਐਪ ਸਟੇਟਸ ’ਚ ਆਡੀਓ ਐਡ ਕਰ ਸਕੋਗੇ। ਐਪ ਇਸ ਫੀਚਰ ’ਤੇ ਕੰਮ ਕਰ ਰਿਹਾ ਹੈ। ਕਿਸੇ ਫੀਚਰ ਨੂੰ ਵਟਸਐਪ ਸਟੇਬਲ ਵਜ਼ਨ ’ਚ ਰੋਲਆਊਟ ਕਰਨ ਤੋਂ ਪਹਿਲਾਂ ਉਸਨੂੰ ਬੀਟਾ ਵਰਜ਼ਨ ’ਚ ਟੈਸਟ ਕੀਤਾ ਜਾਂਦਾ ਹੈ। ਵਟਸਐਪ ਦੇ ਅਪਕਮਿੰਗ ਫੀਚਰ ਨੂੰ WABetaInfo ਨੇ ਸਪਾਟ ਕੀਤਾ ਹੈ।

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ

ਵਟਸਐਪ ਸਟੇਟਸ ’ਚ ਲਗਾ ਸਕੋਗੇ ਆਡੀਓ

ਹੁਣ ਤਕ ਤੁਸੀਂ ਵਟਸਐਪ ਸਟੇਟਸ ’ਚ ਵੀਡੀਓ, ਫੋਟੋਜ਼ ਜਾਂ ਟੈਕਸਟ ਮੈਸੇਜ ਸ਼ੇਅਰ ਕਰ ਸਕਦੇ ਹੋ। ਜਲਦ ਹੀ ਤੁਹਾਨੂੰ ਇੱਥੇ ਆਡੀਓ ਸ਼ੇਅਰ ਕਰਨ ਦਾ ਵੀ ਆਪਸ਼ਨ ਮਿਲੇਗਾ। ਇਸ ਫੀਚਰ ਨੂੰ ਵਟਸਐਪ ਦੇ iOS ਵਰਜ਼ਨ ’ਤੇ ਸਪਾਟ ਕੀਤਾ ਗਿਆ ਹੈ। ਰਿਪੋਰਟ ਦੀ ਮੰਨੀਏ ਤਾਂ ਯੂਜ਼ਰਜ਼ ਇਸ ਪਲੇਟਫਾਰਮ ’ਤੇ 30 ਸਕਿੰਟਾਂ ਦੀ ਆਡੀਓ ਸ਼ੇੱਰ ਕਰ ਸਕਣਗੇ। ਇਹ ਆਪਸਨ ਤੁਹਾਨੂੰ ਵਟਸਐਪ ਚੈਟ ਦੀ ਤਰ੍ਹਾਂ ਹੀ ਮਿਲੇਗਾ। ਇਸ ਵਿਚ ਤੁਹਾਨੂੰ ਮਾਈਕ ਦਾ ਆਈਕਨ ਨਜ਼ਰ ਆਏਗਾ, ਜਿਸ ’ਤੇ ਕਲਿੱਕ ਕਰਕੇ ਤੁਸੀਂ ਆਡੀਓ ਸਟੇਟਸ ਰਿਕਾਰਡ ਕਰ ਸਕਦੇ ਹੋ।

ਵੌਇਸ ਸਟੇਟਸ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਨਜ਼ਰ ਆਏਗਾ ਜਿਨ੍ਹਾਂ ਨਾਲ ਤੁਸੀਂ ਸ਼ੇਅਰ ਕਰੋਗੇ। ਹਾਲਾਂਕਿ, ਇਸ ਲਈ ਯੂਜ਼ਰਜ਼ ਨੂੰ ਪ੍ਰਾਈਵੇਸ ਸੈਟਿੰਗ ’ਚ ਜਾ ਕੇ ਯੂਜ਼ਰਜ਼ ਨੂੰ ਸਿਲੈਕਟ ਕਰਨਾ ਹੋਵੇਗਾ।

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ


Rakesh

Content Editor

Related News