ਬਿਨਾਂ ਕਿਸੇ ਨੂੰ ਪਤਾ ਲੱਗੇ ਇੰਝ ਦੇਖੋ ਵਟਸਐਪ ਸਟੇਟਸ

02/14/2018 3:15:04 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਪਿਛਲੇ ਸਾਲ ਆਪਣੇ 8ਵੇਂ ਜਨਮਦਿਨ ਦੌਰਾਨ ਨਵੇਂ ਫੀਚਰ ਵਟਸਐਪ ਸਟੇਟਸ ਨੂੰ ਪੇਸ਼ ਕੀਤਾ ਸੀ। ਇਸ ਰਾਹੀਂ ਯੂਜ਼ਰਸ 'ਸਟੇਟਸ' ਆਪਸ਼ਨ 'ਚ ਆਪਣੀ ਵੀਡੀਓ, ਫੋਟੋਜ਼ ਅਤੇ Gif ਨੂੰ ਆਪਣੇ ਕਾਨਟੈਕਟਸ 'ਚ ਮੌਜੂਦ ਯੂਜ਼ਰਸ ਦੇ ਨਾਲ ਸ਼ੇਅਰ ਕਰ ਸਕਦੇ ਹੋ। ਇਸ ਫੀਚਰ ਨੂੰ ਸਟੇਟਸ ਟੈਕਸਟ ਨੂੰ ਹਟਾ ਕੇ ਪੇਸ਼ ਕੀਤਾ ਗਿਆ ਸੀ ਪਰ ਯੂਜ਼ਰਸ ਦੇ ਵਿਰੋਧ ਤੋਂ ਬਾਅਦ ਸਟੇਟਸ ਟੈਕਸਟ ਫੀਚਰ ਨੂੰ ਵੀ ਇਕ ਵਾਰ ਫਿਰ ਤੋਂ ਐਪ ਦੇ ਨਾਲ ਜੋੜ ਦਿੱਤਾ ਗਿਆ ਸੀ। 
ਵਟਸਐਪ ਸਟੇਟਸ ਅਪਡੇਟ 24 ਘੰਟੇ ਬਾਅਦ ਆਪਣੇ ਆਪ ਗਾਇਬ ਹੋ ਜਾਂਦਾ ਹੈ। ਨਾਲ ਹੀ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੇ ਸਟੇਟਸ ਕਿੰਨੇ ਯੂਜ਼ਰਸ ਦੇਖ ਚੁੱਕੇ ਹਨ। ਪਰ ਐਪ ਦੀ ਹੀ ਸੈਟਿੰਗ 'ਚ ਇਕ ਹੋਰ ਆਪਸ਼ਨ ਮੌਜੂਦ ਹੈ ਜਿਸ ਦੀ ਮਦਦ ਨਾਲ ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਦੁਆਰਾ ਕਿਸੇ ਹੋਰ ਦਾ ਸਟੇਟਸ ਉਸ ਨੂੰ ਬਿਨਾਂ ਪਤਾ ਲੱਗੇ ਦੇਖਿਆ ਜਾ ਸਕਦਾ ਹੈ। 

ਆਓ ਜਾਣਦੇ ਹਾਂ ਕੁਝ ਸਟੈੱਪ ਨੂੰ ਫਾਅਲੋ ਕਰਕੇ ਕਿਵੇਂ ਤੁਸੀਂ ਕਿਸੇ ਹੋਰ ਦਾ ਸਟੋਟਸ ਉਸ ਨੂੰ ਬਿਨਾਂ ਦੱਸੇ ਦੇਖ ਸਕਦੇ ਹੋ। 

ਸਟੈੱਪ-1 ਸਭ ਤੋਂ ਪਹਿਲਾਂ ਆਪਣੀ ਵਟਸਐਪ ਐਪ ਨੂੰ ਓਪਨ ਕਰੋ ਅਤੇ ਸੱਜੇ ਪਾਸੇ ਤਿੰਨ ਡਾਟ 'ਤੇ ਕਲਿੱਕ ਕਰਕੇ ਸੈਟਿੰਗ 'ਤੇ ਜਾਓ। 

ਸਟੈੱਪ-2 ਸੈਟਿੰਗ 'ਚ ਜਾ ਕੇ ਅਕਾਊਂਟਸ ਆਪਸ਼ਨ 'ਤੇ ਕਲਿੱਕ ਕਰੋ। 

ਸਟੈੱਪ-3 ਇਸ ਤੋਂ ਬਾਅਦ ਪ੍ਰਾਈਵੇਸੀ 'ਤੇ ਕਲਿੱਕ ਕਰਕੇ ਸਭ ਤੋਂ ਹੇਠਾਂ ਸਕਰੋਲ ਕਰਕੇ ਆਓ। 

PunjabKesari

 

ਸਟੈੱਪ-4 ਸਕਰੋਲ ਕਰਕੇ ਸਭ ਤੋਂ ਹੇਠਾਂ Read Receipts ਦਾ ਆਪਸ਼ਨ ਦਿਖਾਈ ਦੇਵੇਗਾ। ਇਸ ਦੇ ਸਾਹਮਣੇ ਕਲਿੱਕ ਕਰੋ। 
 

PunjabKesari

ਸਟੈੱਪ-5 ਇਸ ਤੋਂ ਬਾਅਦ ਤੁਸੀਂ ਕਿਸੇ ਦਾ ਵੀ ਸਟੇਟਸ ਦੇਖ ਸਕਦੇ ਹੋ ਅਤੇ ਉਸ ਨੂੰ ਪਤਾ ਵੀ ਨਹੀਂ ਲੱਗੇਗਾ। 
 

PunjabKesari

ਧਿਆਨ ਰਹੇ ਕਿ ਇਹ ਆਪਸ਼ਨ ਲਾਸਟ ਸੀਲ ਡਿਸੇਬਲ ਕਰਨ ਦੀ ਤਰ੍ਹਾਂ ਹੈ, ਜੇਕਰ ਤੁਸੀਂ ਡਿਸੇਬਲ ਕਰਦੇ ਹੋ ਤਾਂ ਤੁਹਾਡੇ ਸਟੇਟਸ ਨੂੰ ਕੌਣ ਦੇਖ ਰਿਹਾ ਹੈ ਇਹ ਜਾਣਕਾਰੀ ਵੀ ਤੁਹਾਨੂੰ ਨਹੀਂ ਮਿਲੇਗੀ।


Related News