ਵਟਸਐਪ ਹੈਕਿੰਗ ’ਤੇ ਸਰਕਾਰ ਦੀ ਪੁੱਸ਼ਟੀ, 121 ਭਾਰਤੀਆਂ ਦੇ ਫੋਨ ਨੂੰ ਬਣਾਇਆ ਗਿਆ ਨਿਸ਼ਾਨਾ

11/28/2019 4:24:45 PM

ਗੈਜੇਟ ਡੈਸਕ– ਵਟਸਐਪ ਜਸੂਸੀ ਨੂੰ ਲੈ ਕੇ ਰਵੀਸ਼ਕਰ ਪ੍ਰਸਾਦ ਨੇ ਰਾਜ ਸਭਾ ’ਚ ਪੁੱਸ਼ਟੀ ਕੀਤੀ ਹੈ ਕਿ ਭਾਰਤ ’ਚ ਕਰੀਬ 121 ਲੋਕਾਂ ਦੇ ਫੋਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਬੀਤੀ 5 ਸਤੰਬਰ, 2019 ਨੂੰ ਵਟਸਐਪ ਨੇ ਸੀ.ਈ.ਆਰ.ਟੀ. ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਇਸ ਗੱਲ ਦੀ ਅਜੇ ਵੀ ਜਾਣਕਾਰੀ ਨਹੀਂ ਮਿਲੀ ਕਿ ਕਿਹੜੀ ਜਾਣਕਾਰੀ ਹੈਕਰਾਂ ਤਕ ਪਹੁੰਚੀ ਹੈ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤੀ ਅਤੇ ਵਿਦੇਸ਼ੀ ਦੋਵਾਂ ਦਾ ਹੀ ਡਿਜੀਟਲ ਬਾਜ਼ਾਰ ’ਚ ਯੋਗਦਾਨ ਦੇਣ ਲਈ ਸਵਾਗਤ ਹੈ। ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤੀਆਂ ਦੀ ਸੁਰੱਖਿਆ ਦਾ ਮੁੱਖ ਮਹੱਤਵ ਹੈ। ਉਨ੍ਹਾਂ ਨੂੰ ਇਹ ਯਕੀਨੀ ਕਰਨ ਲਈ ਉਚਿਤ ਸੁਰੱਖਿਆ ਕਦਮ ਚੁੱਕਣੇ ਚਾਹੀਦੇ ਹਨ। 

ਉਥੇ ਹੀ ਇਸ ਮਾਮਲੇ ’ਤੇ ਦਿਗਵਿਜੇ ਸਿੰਘ ਨੇ ਕਿਹਾ ਕਿ ਮੈਂ ਸਾਰੇ ਦਲਾਂ ਨੂੰ ਇਕ ਸੰਯੁਕਤ ਸੰਸਦੀ ਕਮੇਟੀ ਦਾ ਗਠਨ ਕਰਨ ਅਤੇ ਇਸ ਸੰਵੇਦਨਸ਼ੀਲ ਮੁੱਦੇ ਦੀ ਜਾਂਚ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਇਹ ਸਾਡੇ ਮੌਲਿਕ ਅਧਿਕਾਰਾਂ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ। 

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਫੇਸਬੁੱਕ ਦੀ ਮਲਕੀਅਤ ਵਾਲੀ ਐਪ ਵਟਸਐਪ ਨੇ ਭਾਰਤ ਸਰਕਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਇਜ਼ਰਾਇਲ ਦੇ ਐੱਨ.ਐੱਸ.ਓ. ਗਰੁੱਪ ਦੁਆਰਾ ਹੈਕਿੰਗ ’ਚ ਭਾਰਤ ਦੇ 121 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ’ਚੋਂ 20 ਲੋਕਾਂ ਦੇ ਫੋਨ ਦੇ ਡਾਟਾ ਚੋਰੀ ਹੋਏ, ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਫੋਨ ’ਚੋਂ ਡਾਟਾ ਚੋਰੀ ਹੋਏ ਹਨ ਉਨ੍ਹਾਂ ’ਚ ਕੀ-ਕੀ ਸ਼ਾਮਲ ਹੈ। 


Related News