ਵਟਸਐਪ ਤੁਹਾਡੀ ਪੇਮੈਂਟ ਡਿਟੇਲ ਫੇਸਬੁੱਕ ਨਾਲ ਕਰਦਾ ਹੈ ਸ਼ੇਅਰ

04/10/2018 6:05:32 PM

ਜਲੰਧਰ- ਭਾਰਤ ਦੇ ਡਿਜੀਟਲ ਪੇਮੈਂਟ ਬਾਜ਼ਾਰ 'ਚ ਵਟਸਐਪ ਨੇ ਹਾਲ ਹੀ 'ਚ ਕਦਮ ਰੱਖਿਆ ਹੈ। ਇਸ ਦੌਰਾਨ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗਾਹਕਾਂ ਦਾ ਪੇਮੈਂਟ ਡਾਟਾ ਆਪਣੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨਾਲ ਸ਼ੇਅਰ ਕਰ ਸਕਦੀ ਹੈ। ਇਹ ਜਾਣਕਾਰੀ ਅਜਿਹੇ 'ਚ ਸਾਹਮਣੇ ਆਈ ਹੈ ਜਦੋਂ ਖੁਦ ਫੇਸਬੁੱਕ 'ਤੇ ਡਾਟਾ ਲੀਕ ਦੇ ਸੰਦਰਭ 'ਚ ਸਵਾਲ ਉੱਠ ਰਹੇ ਹਨ। ਯੂਨੀਫਾਇਡ ਪੇਮੈਂਟ ਇੰਟਰਫੇਸ (UPI) ਪਲੇਟਫਾਰਮ 'ਤੇ ਬੇਸਡ ਵਟਸਐਪ ਪੇਮੈਂਟ ਸਰਵਿਸ ਦੀ ਲਾਂਚਿੰਗ ਫਰਵਰੀ 'ਚ ਹੋਈ ਸੀ। ਇਸ ਨੂੰ ਬਤੌਰ ਟ੍ਰਾਇਲ ਚੁਣੇ ਹੋਏ ਯੂਜ਼ਰਸ ਲਈ ਲਾਂਚ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਨੂੰ ਜਲਦੀ ਹੀ ਸਾਰੇ ਯੂਜ਼ਰਸ ਲਈ ਲਾਂਚ ਕਰ ਦਿੱਤਾ ਜਾਵੇਗਾ। 
ਇੰਸਟੈਂਟ ਮੈਸੇਜਿੰਗ ਸਰਵਿਸ ਵਟਸੈਪ ਨੇ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਇਹ ਲਿਖਿਆ ਹੈ ਕਿ ਕੰਪਨੀ ਪੇਮੈਂਟਸ ਪ੍ਰਾਈਵੇਸੀ ਪਾਲਿਸੀ ਦੇ ਤਹਿਤ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਥਰਡ ਪਾਰਟੀ ਸਰਵਿਸ ਪ੍ਰੋਵਾਈਡਰਸ ਨਾਲ ਸ਼ੇਅਰ ਕਰਦੀ ਹੈ, ਜਿਸ ਵਿਚ ਫੇਸਬੁੱਕ ਵੀ ਸ਼ਾਮਲ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਜਾਣਕਾਰੀਆਂ ਇਸ ਲਈ ਸਾਂਝਾ ਕਰਦੀ ਹੈ ਤਾਂ ਜੋ ਉਹ ਪੇਮੈਂਟ ਆਪਰੇਸ਼ੰਸ ਨੂੰ ਬਿਹਤਰ ਕਰ ਸਕੇ। 
ਪ੍ਰਾਈਵੇਸੀ ਪਾਲਿਸੀ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੋ ਜਾਣਕਾਰੀਆਂ ਥਰਡ ਪਾਰਟੀ ਸਰਵਿਸਿਜ਼ ਦੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਉਸ ਵਿਚ ਤੁਹਾਡਾ ਮੋਬਾਇਲ ਫੋਨ ਨੰਬਰ, ਰਜਿਸਟ੍ਰੇਸ਼ਨ ਇਨਫਾਰਮੇਸ਼ਨ, ਡਿਵਾਈਸ ਆਈਡੈਂਟੀਫਾਇਰ, VPAs (ਵਰਚੁਅਲ ਪੇਮੈਂਟ ਐਡ੍ਰੈੱਸ) ਅਤੇ ਸੈਂਡਰ ਦਾ UP9 ਪਿਨ ਅਤੇ ਪੇਮੈਂਟ ਅਮਾਊਂਟ ਸ਼ਾਮਲ ਹੈ। ਇਸ ਤੋਂ ਪਹਿਲਾਂ ਫੇਸਬੁੱਕ ਦੀ ਮਲਕੀਅਲ ਵਾਲੇ ਵਟਸਐਪ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕੰਪਨੀ ਨਿਜੀ ਜਾਣਕਾਰੀਆਂ ਨੂੰ ਟ੍ਰੈਕ ਕਰਦੀ ਹੈ। ਵਟਸਐਪ ਨੇ ਕਿਹਾ ਕਿ ਉਹ ਸਿਰਫ ਥੋੜੀ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਹਰ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦਾ ਹੈ।


Related News