ਦਿੱਲੀ ਹਾਈ ਕੋਰਟ ਦੇ ਹੁਕਮ ਦਾ ਪਾਲਨ ਕਰੇਗਾ ਵਟਸਐਪ
Friday, Sep 30, 2016 - 02:25 PM (IST)

ਜਲੰਧਰ- ਮੋਬਾਇਲ ਮੈਸੇਜਿੰਗ ਸਰਵਿਸ ਵਟਸਐਪ ਨੇ ਮੀਡੀਆ ''ਚ ਖਬਰਾਂ ''ਤੇ ਧਿਆਨ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਹੈ ਕਿ ਉਹ ਆਪਣੀ ਮਲਕੀਅਤ ਵਾਲੇ ਕੰਪਨੀ ਫੇਸਬੁੱਕ ਨਾਲ 25 ਸਤੰਬਰ ਤੱਕ ਇਕੱਠਾ ਕੀਤਾ ਗਿਆ ਡਾਟਾ ਸ਼ੇਅਰ ਨਹੀਂ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਪਾਲਨ ਕਰੇਗਾ। ਵਟਸਐਪ ਦੇ ਬੁਲਾਰੇ ਨੇ ਬਿਆਨ ''ਚ ਕਿਹਾ ਹੈ ਕਿ ਵਟਸਐਪ ਦਿੱਲੀ ਹਾਈ ਕੋਰਟ ਦੇ ਹੁਕਮ ਦਾ ਪਾਲਨ ਕਰੇਗਾ। ਸਾਡੀ ਯੋਜਨਾ ਪ੍ਰਾਈਵੇਸੀ ਪਾਲਿਸੀ ਦੇ ਨਾਲ ਅੱਗੇ ਵਧਣ ਦੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ 25 ਸਤੰਬਰ ਤੱਕ ਦਾ ਸਾਰਾ ਡਾਟਾ ਸੁਰੱਖਿਅਤ ਹੈ ਅਤੇ ਇਹ ਫੇਸਬੁੱਕ ਦੇ ਨਾਲ ਸਾਂਝਾ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਦਾ ਡਾਟਾ ਸ਼ੇਅਰ ਹੋ ਸਕਦਾ ਹੈ। ਹਾਈ ਕਰੋਟ ਨੇ ਕਿਹਾ ਸੀ ਕਿ ਜੇਕਰ ਯੂਜ਼ਰਸ 25 ਸਤੰਬਰ ਤੋਂ ਪਹਿਲਾਂ ਆਪਣਾ ਅਕਾਊਂਟ ਡਿਲੀਟ ਕਰਦੇ ਹਨ ਤਾਂ ਤੁਹਾਡਾ ਡਾਟਾ ਸਰਵਰ ''ਚੋਂ ਡਿਲੀਟ ਹੋ ਜਾਵੇਗਾ ਪਰ ਜੇਕਰ ਯੂਜ਼ਰਸ 25 ਸਤੰਬਰ ਤੋਂ ਬਾਅਦ ਵੀ ਵਟਸਐਪ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਸਾਰਾ ਡਾਟਾ ਫੇਸਬੁੱਕ ਨਾਲ ਸ਼ੇਅਰ ਹੋ ਸਕਦਾ ਹੈ।