ਹੁਣ ਫਾਲਤੂ ਦੇ ਮੈਸੇਜ ਕਦੇ ਨਹੀਂ ਕਰਨਗੇ ਪਰੇਸ਼ਾਨ, WhatsApp ’ਚ ਆਇਆ ਨਵਾਂ ਫੀਚਰ
Friday, Oct 23, 2020 - 02:14 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਇੰਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਜੁੜੀ ਹੈ। ਵਟਸਐਪ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਸ ਵਿਚ ਆਲਵੇਜ਼ ਮਿਊਟ ਨੋਟੀਫਿਕੇਸ਼ੰਸ ਆਪਸ਼ਨ ਨੂੰ ਜੋੜਿਆ ਗਿਆ ਹੈ। ਇਸ ਰਾਹੀਂ ਤੁਸੀਂ ਗਰੁੱਪਸ ਜਾਂ ਚੈਟਸ ਦੀ ਨੋਟੀਫਿਕੇਸ਼ੰਸ ਨੂੰ ਹਮੇਸ਼ਾ ਲਈ ਮਿਊਟ ਕਰ ਸਕੋਗੇ। ਲਗਭਗ ਹਰ ਯੂਜ਼ਰ ਦੇ ਵਟਸਐਪ ’ਚ ਕਈ ਗਰੁੱਪ ਹੁੰਦੇ ਹਨ, ਜਿਨ੍ਹਾਂ ਦਾ ਮੈਂਬਰ ਹੋਣਾ ਮਜ਼ਬੂਰੀ ਬਣ ਜਾਂਦੀ ਹੈ। ਇਹ ਫੈਮਲੀ ਗਰੁੱਪ ਜਾਂ ਫਿਰ ਦੋਸਤਾਂ ਦੇ ਗਰੁੱਪ ਵੀ ਹੋ ਸਕਦੇ ਹਨ। ਅਜਿਹੇ ’ਚ ਗਰੁੱਪ ਨੂੰ ਹੁਣ ਹਮੇਸ਼ਾ ਲਈ ਮਿਊਟ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ’ਚ ਆਉਣ ਵਾਲੇ ਮੈਸੇਜ ਦੇ ਫਾਲਤੂ ਨੋਟੀਫਿਕੇਸ਼ੰਸ ਹੁਣ ਤੁਹਾਨੂੰ ਕਦੇ ਪਰੇਸ਼ਾਨ ਨਹੀਂ ਕਰਨਗੇ।
ਇਹ ਵੀ ਪੜ੍ਹੋ- iPhone 12 ਤੇ iPhone 12 Pro ਦੀ ਪ੍ਰੀ-ਬੁਕਿੰਗ ਭਾਰਤ ’ਚ ਸ਼ੁਰੂ, ਜਾਣੋ ਕੀਮਤ ਤੇ ਆਫਰ
ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਗਰੁੱਪ ’ਚ ਮਿਲ ਰਹੀ ‘ਆਲਵੇਜ਼ ਮਿਊਟ’ ਆਪਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਤੁਸੀਂ ਜੇਕਰ ਵਟਸਐਪ ਗਰੁਪ ਦੀ ‘ਮਿਊਟ ਨੋਟੀਫਿਕੇਸ਼ੰਸ’ ਸੈਟਿੰਗਸ ’ਚ ਜਾਓਗੇ ਤਾਂ ਇਥੇ 1 ਹਫ਼ਤਾ ਅਤੇ 8 ਘੰਟਿਆਂ ਦੇ ਨਾਲ ਤੁਹਾਨੂੰ ਤੀਜਾ ਆਪਸ਼ਨ ਆਲਵੇਜ਼ ਵੀ ਵਿਖਾਈ ਦੇਵੇਗੀ। ਹੁਣ ਤਕ ਆਲਵੇਜ਼ ਦੀ ਬਜਾਏ 1 ਸਾਲ ਦਾ ਆਪਸ਼ਨ ਮਿਲ ਰਿਹਾ ਸੀ।
You can now mute a chat forever 🤫 pic.twitter.com/DlH7jAt6P8
— WhatsApp Inc. (@WhatsApp) October 23, 2020
ਇੰਝ ਐਕਟਿਵ ਕਰੋ ਆਲਵੇਜ਼ ਮਿਊਟ ਆਪਸ਼ਨ
- ਇਸ ਨਵੇਂ ਆਪਸ਼ਨ ਦਾ ਫਾਇਦਾ ਲੈਣ ਲਈ ਆਪਣੇ ਐਂਡਰਾਇਡ ਫੋਨ ਜਾਂ ਆਈ.ਓ.ਐੱਸ. ਡਿਵਾਈਸ ’ਚ ਵਟਸਐਪ ਨੂੰ ਸਭ ਤੋਂ ਪਹਿਲਾਂ ਅਪਡੇਟ ਕਰੋ।
- ਇਸ ਤੋਂ ਬਾਅਦ ਉਸ ਵਟਸਐਪ ਗਰੁੱਪ ਜਾਂ ਚੈਟ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਮਿਊਟ ਕਰਨਾ ਚਾਹੁੰਦੇ ਹੋ।
- ਹੁਣ ਤੁਹਾਡੇ ਐਂਡਰਾਇਡ ਫੋਨ ’ਚ ਜੋ ਚੈਟ ਵਿੰਡੋ ਖੁੱਲ੍ਹੇਗੀ, ਉਸ ਦੇ ਟਾਪ ਰਾਈਟ ’ਚ ਵਿਖਾਈ ਦੇ ਰਹੇ ਤਿੰਨ ਡਾਟਸ ’ਤੇ ਟੈਪ ਕਰੇਕ ਸੈਟਿੰਗਸ ਮੈਨਿਊ ਓਪਨ ਕਰੋ।
- ਇਥੇ ਤੁਹਾਨੂੰ ਮਿਊਟ ਨੋਟੀਫਿਕੇਸ਼ੰਸ ਆਪਸ਼ਨ ’ਤੇ ਟੈਪ ਕਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ 8 hours, 1 week ਅਤੇ Always ਦਾ ਆਪਸ਼ਨ ਵਿਖਾਈ ਦੇਵੇਗਾ।
- ਇਨ੍ਹਾਂ ’ਤੇ ਟੈਪ ਕਰਕੇ ਤੁਸੀਂ ਚੈਟ ਮਿਊਟ ਕਰ ਸਕਦੇ ਹੋ, ਇਸ ਤੋਂ ਬਾਅਦ ਮੈਸੇਜ ਆਉਣ ’ਤੇ ਉਸ ਗਰੁੱਪ ਜਾਂ ਚੈਟ ਦੀ ਕੋਈ ਵੀ ਨੋਟੀਫਿਕੇਸ਼ਨ ਤੁਹਾਨੂੰ ਸ਼ੋਅ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕਦੇ ਨਹੀਂ ਹੋਵੋਗੇ ਆਨਲਾਈਨ ਧੋਖਾਧੜੀ ਦੇ ਸ਼ਿਕਾਰ