WhatsApp 'ਚ ਆ ਰਿਹੈ ਨਵਾਂ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ
Thursday, Jan 11, 2024 - 06:35 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਇਕ ਵੱਡਾ ਫੀਚਰ ਆ ਰਿਹਾ ਹੈ। ਵਟਸਐਪ ਦੇ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਖ਼ੁਦ ਹੀ ਸਟਿਕਰ ਬਣਾ ਸਕਣਗੇ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਸ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਜ਼ ਵਟਸਐਪ 'ਚ ਸਟਿਕਰ ਨੂੰ ਐਡਿਟ ਅਤੇ ਡਿਜ਼ਾਈਨ ਕਰ ਸਕਣਗੇ।
WaBetaInfo ਦੀ ਰਿਪੋਰਟ ਮੁਤਾਬਕ, ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਸਟਿਕਰਜ਼ ਲਈ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਦੀ ਟੈਸਟਿੰਗ ਵਟਸਐਪ ਆਈ.ਓ.ਐੱਸ. ਦੇ ਬੀਟਾ ਵਰਜ਼ਨ 24.1.10.72 'ਤੇ ਹੋ ਰਹੀ ਹੈ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਕਿਓਰਿਟੀ ਫੀਚਰ, ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਇੰਝ ਕਰੋ ਐਕਟਿਵ
ਕੀ ਹੈ ਵਟਸਐਪ ਦਾ ਕਸਟਮ ਸਟਿਕਰ ਫੀਚਰ
ਵਟਸਐਪ 'ਚ ਸਟਿਕਰਜ਼ ਦਾ ਸਪੋਰਟ ਕਾਫੀ ਪਹਿਲਾਂ ਤੋਂ ਹੈ। ਸਟਿਕਰਜ਼ ਦੀ ਮਦਦ ਨਾਲ ਯੂਜ਼ਰਜ਼ ਆਪਣੀ ਚੈਟਿੰਗ ਨੂੰ ਬਿਹਤਰ ਬਣਾਉਂਦੇ ਹਨ ਪਰ ਅਜੇ ਤਕ ਸਟਿਕਰਜ਼ ਲਈ ਥਰਡ ਪਾਰਟੀ ਐਪ 'ਤੇ ਨਿਰਭਰ ਰਹਿਣਾ ਪੈਂਦਾ ਹੈ। ਨਵੀਂ ਅਪਡੇਟ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਯੂਜ਼ਰਜ਼ ਆਪਣੇ ਮਨ ਮੁਤਾਬਕ ਸਟਿਕਰ ਨੂੰ ਡਿਜ਼ਾਈਨ ਅਤੇ ਐਡਿਟ ਕਰ ਸਕਣਗੇ। ਇਸ ਲਈ ਐਪ 'ਚ ‘Edit Sticker’ ਦਾ ਬਟਨ ਮਿਲੇਗਾ।
ਇਹ ਵੀ ਪੜ੍ਹੋ- Flipkart 'ਤੇ ਸ਼ੁਰੂ ਹੋ ਰਹੀ ਧਮਾਕੇਦਾਰ ਸੇਲ! iPhone ਸਣੇ ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗਾ ਬੰਪਰ ਡਿਸਕਾਊਂਟ