Whatsapp ਦੇ ਇਸ ਫੀਚਰ ਨਾਲ ਵਧੇਗੀ ਤੁਹਾਡੇ ਅਕਾਊਂਟ ਦੀ ਸਕਿਓਰਿਟੀ

08/13/2019 5:41:37 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ। ਵਟਸਐਪ ਬੀਟਾ ਲਈ ਰੋਲ ਆਊਟ ਹੋਏ ਇਸ ਫੀਚਰ ’ਚ ਯੂਜ਼ਰਜ਼ ਨੂੰ ਫਿੰਗਰਪ੍ਰਿੰਟ ਲੌਕ ਫੀਚਰ ਮਿਲ ਰਿਹਾ ਹੈ। ਬੀਟਾ ਯੂਜ਼ਰਜ਼ ਨੂੰ ਇਹ ਅਪਡੇਟ ਵਰਜਨ ਨੰਬਰ 2.19.3 ਨਾਲ ਦਿੱਤਾ ਜਾ ਰਿਹਾ ਹੈ। ਵਟਸਐਪ ਦਾ ਇਹ ਨਵਾਂ ਫੀਚਰ ਕਾਫੀ ਹੱਦ ਤਕ ਆਈ.ਓ.ਐੱਸ. ਲਈ ਜਾਰੀ ਕੀਤੇ ਗਏ ਆਥੈਂਟਿਕੇਸ਼ਨ ਫੀਚਰ ਵਰਗਾ ਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਆਈਫੋਨ ਯੂਜ਼ਰਜ਼ ਆਪਣੇ ਵਟਸਐਪ ਨੂੰ ਟੱਚ ਆਈ.ਡੀ. ਅਤੇ ਫੇਸ ਆਈ.ਡੀ. ਨਾਲ ਸਕਿਓਰ ਕਰ ਪਾਉਂਦੇ ਹਨ। ਐਂਡਰਾਇਡ ’ਚ ਇਹ ਫੀਚਰ ਡਿਵਾਈਸ ’ਚ ਮੌਜੂਦ ਫਿੰਗਰਪ੍ਰਿੰਟ ਸੈਂਸਰ ਰਾਹੀਂ ਕੰਮ ਕਰੇਗਾ। 

ਜ਼ਰੂਰੀ ਹੈ ਫਿੰਗਰਪ੍ਰਿੰਟ ਸਕੈਨਰ ਵਾਲਾ ਫੋਨ
ਹਾਲ ਹੀ ’ਚ ਵਟਸਐਪ ਦੇ ਅਪਡੇਟਸ ਅਤੇ ਖਬਰ ਦੇਣ ਵਾਲੀ ਵੈੱਬਸਾਈਟ WABetaInfo ਨੇ ਵੀ ਕਨਫਰਮ ਕਰ ਦਿੱਤਾ ਹੈ ਕਿ ਵਟਸਐਪ ਯੂਜ਼ਰ ਹੁਣ ਆਪਣੇ ਅਕਾਊਂਟ ਨੂੰ ਫਿੰਗਰਪ੍ਰਿੰਟ ਸਕਿਓਰਿਟੀ ਰਾਹੀਂ ਹੋਰ ਮਜਬੂਤ ਕਰ ਸਕਣਗੇ। ਹਾਲਾਂਕਿ, ਇਸ ਲਈ ਜ਼ਰੂਰੀ ਹੈ ਕਿ ਫੋਨ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਉਂਦਾ ਹੋਵੇ। 

 

ਇੰਝ ਕਰੇਗਾ ਕੰਮ
ਵਟਸਐਪ ਦੇ ਇਸ ਨਵੇਂ ਫੀਚਰ ਦੀ ਗੱਲ ਕਰੀਏ ਤਾਂ ਕੰਪਨੀ ਇਸ ਨੂੰ ਵਰਜਨ 2.19.3ਅਪਡੇਟ ਦੇ ਤੌਰ ’ਤੇ ਉਪਲੱਬਧ ਕਰਵਾ ਰਹੀ ਹੈ। ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਐਪ ਦੇ ਪ੍ਰਾਈਵੇਸੀ ਸੈਕਸ਼ਨ ’ਚ ਆਥੈਂਟਿਕੇਸ਼ਨ ਦਾ ਇਕ ਨਵਾਂ ਆਪਸ਼ਨ ਮਿਲੇਗਾ। ਇਸ ਆਪਸ਼ਨ ’ਤੇ ਕਲਿੱਕ ਕਰਨ ਤੋਂ ਬਾਅਦ ਬੀਟਾ ਯੂਜ਼ਰਜ਼ ਦੇ ਸਾਹਮਣੇ ਇਕ ਸਕਰੀਨ ਆਏਗੀ ਜਿਥੇ ਉਨ੍ਹਾਂ ਨੂੰ ਆਪਣੇ ਫੋਨ ’ਚ ਰਜਿਸਟਰਡ ਫਿੰਗਰਪ੍ਰਿੰਟ ਨੂੰ ਵੈਰੀਫਾਈ ਕਰਨਾ ਹੋਵੇਗਾ। ਵੈਰੀਫਿਕੇਸ਼ਨ ਤੋਂ ਬਾਅਦ ਜਦੋਂ ਯੂਜ਼ਰਜ਼ ਅਗਲੀ ਵਾਰ ਵਟਸਐਪ ਖੋਲ੍ਹਣਗੇ ਤਾਂ ਉਨ੍ਹਾਂ ਨੂੰ ਫਿੰਗਰਪ੍ਰਿੰਟ ਸਕੈਨ ਕਰਨ ਦੀ ਲੋੜ ਪਵੇਗੀ। 


Related News