WhatsApp ਦੀ ਭੇਤ ਗੁਪਤ ਰੱਖਣ ਦੀ ਨੀਤੀ ਦਾ ਮਾਮਲਾ ਸੰਵਿਧਾਨਿਕ ਬੈਂਚ ਹਵਾਲੇ, ਮਾਮਲੇ ਦੀ ਅਗਲੀ ਸੁਣਵਾਈ 18 ਨੂੰ
Thursday, Apr 06, 2017 - 12:21 PM (IST)

ਜਲੰਧਰ—ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਪਲੇਟ ਫਾਰਮ ਵਟਸਐਪ ਦੀ ਨਵੀਂ ਭੇਤ ਗੁਪਤ ਰੱਖਣ ਦੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਰਿੱਟ ਅੱਜ ਸੰਵਿਧਾਨਿਕ ਬੈਂਚ ਨੂੰ ਸੌਂਪ ਦਿੱਤੀ। ਮੁੱਖ ਜੱਜ ਜੇ. ਐੱਸ. ਖੇਹਰ ਅਤੇ ਜਸਟਿਸ ਡੀ. ਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਭੇਤ ਗੁਪਤ ਰੱਖਣ ਦੀ ਨੀਤੀ ਨਾਲ ਜੁੜੇ ਮਾਮਲੇ ਨੂੰ ਲੈ ਕੇ 5 ਮੈਂਬਰੀ ਸੰਵਿਧਾਨਿਕ ਬੈਂਚ ਸੁਣਵਾਈ ਕਰੇਗਾ। ਬੈਂਚ ਨੇ ਸੁਣਵਾਈ ਲਈ 18 ਅਪ੍ਰੈਲ ਦੀ ਤਰੀਕ ਮੁਕੱਰਰ ਕਰਦੇ ਹੋਏ ਸਾਰੀਆਂ ਸੰਬੰਧਤ ਧਿਰਾਂ ਨੂੰ ਸੰਵਿਧਾਨਿਕ ਬੈਂਚ ਦੇ ਸਾਹਮਣੇ ਪੇਸ਼ ਹੋ ਕੇ ਸੁਣਵਾਈ ਲਈ ਬਿੰਦੂ ਤੈਅ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਪਹਿਲਾਂ ਅਦਾਲਤ ਨੇ ਭੇਤ ਗੁਪਤ ਰੱਖਣ ਦੀ ਨੀਤੀ ਨੂੰ ਲੈ ਕੇ ਵਟਸਐਪ ਅਤੇ ਫੇਸਬੁੱਕ ਨੂੰ ਵੀ ਨੋਟਿਸ ਜਾਰੀ ਕੀਤੇ ਸਨ।