WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਇਨ੍ਹਾਂ ਯੂਜ਼ਰਸ ਲਈ ਟੈਸਟ ਕਰ ਰਹੀ ਸਬਸਕ੍ਰਿਪਸ਼ਨ ਪਲਾਨ

Wednesday, May 18, 2022 - 04:33 PM (IST)

WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਇਨ੍ਹਾਂ ਯੂਜ਼ਰਸ ਲਈ ਟੈਸਟ ਕਰ ਰਹੀ ਸਬਸਕ੍ਰਿਪਸ਼ਨ ਪਲਾਨ

ਗੈਜੇਟ ਡੈਸਕ– ਵਟਸਐਪ ਇਕ ਸਬਸਕ੍ਰਿਪਸ਼ਨ ਬੇਸਡ ਮਾਡਲ ’ਤੇ ਕੰਮ ਕਰ ਰਹੀ ਹੈ। ਇਸ ਨਾਲ ਯੂਜ਼ਰਸ ਨੂੰ ਕਈ ਫੀਚਰਜ਼ ਦੀ ਵਰਤੋਂ ਕਰਨ ਲਈ ਪੈਸੇ ਖਰਚ ਕਰਨੇ ਪੈਣਗੇ। ਹਾਲਾਂਕਿ, ਇਹ ਸਾਰਿਆਂ ਲਈ ਨਹੀਂ ਹੋਵੇਗਾ। ਇਹ ਸਬਸਕ੍ਰਿਪਸ਼ਨ ਮਾਡਲ ‘ਵਟਸਐਪ ਬਿਜ਼ਨੈੱਸ’ ਲਈ ਟੈਸਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ

ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵਟਸਐਪ ਬਿਜ਼ਨੈੱਸ ਪ੍ਰੋਫਾਈਲ ਆਨਰ ਵਟਸਐਪ ਪ੍ਰੀਮੀਅਮ ਨਾਲ ਆਪਟ ਆਊਟ ਵੀ ਕਰ ਸਕਦੇ ਹਨ ਅਤੇ ਕਰੰਟ ਵਰਜ਼ਨ ਨੂੰ ਲਗਾਤਾਰ ਇਸਤੇਮਾਲ ਕਰ ਸਕਦੇ ਹਨ। ਸਬਸਕ੍ਰਿਪਸ਼ਨ ਮਾਡਲ ਨੂੰ ਲੈ ਕੇ ਸਭ ਤੋਂ ਪਹਿਲੀ ਵਾਰ ਅਪ੍ਰੈਲ ’ਚ ਰਿਪੋਰਟ ਆਈ ਸੀ। ਇਸ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਪਲਾਨ ਲੈਣ ਤੋਂ ਬਾਅਦ ਵਟਸਐਪ ਬਿਜ਼ਨੈੱਸ ਯੂਜ਼ਰਸ ਡਿਵਾਈਸ ਨੂੰ 10 ਡਿਵਾਈਸ ਤਕ ਲਿੰਕ ਅਪ ਕਰ ਸਕਦੇ ਹਨ। ਹੁਣ ਇਕ ਵਾਰ ਫਿਰ ਇਸ ਵਿਚ ਹੋਏ ਡਿਵੈਲਪਮੈਂਟ ਨੂੰ ਲੈ ਕੇ ਵਟਸਐਪ ਦੇ ਨਵੇਂ ਫੀਚਰਜ਼ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਨੇ ਰਿਪੋਰਟ ਕੀਤਾ ਹੈ।

ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵਟਸਐਪ ਪ੍ਰੀਮੀਅਮ ਨੂੰ ਐਂਡਰਾਇਡ, ਡੈਸਕਟਾਪ ਅਤੇ ਆਈ.ਓ.ਐੱਸ. ਲਈ ਟੈਸਟ ਕੀਤਾ ਜਾ ਰਿਹਾ ਹੈ। ਇਹ ਫੀਚਰ ਸਿਰਫ ਬਿਜ਼ਨੈੱਸ ਅਕਾਊਂਟ ਲਈ ਹੋਵੇਗਾ ਅਤੇ ਇਹ ਆਪਸ਼ਨਲ ਹੋਵੇਗਾ। ਯਾਨੀ ਯੂਜ਼ਰਸ ’ਤੇ ਡਿਪੈਂਡ ਕਰੇਗਾ ਉਹ ਇਸਦਾ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹਨ ਜਾਂ ਨਹੀਂ। 

ਇਹ ਵੀ ਪੜ੍ਹੋ– ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ

ਸਬਸਕ੍ਰਿਪਸ਼ਨ ਪਲਾਨ ਦੀ ਡਿਟੇਲਸ ਨੂੰ ਲੈ ਕੇ ਅਜੇ ਜਾਣਖਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਵਟਸਐਪ ਬਿਜ਼ਨੈੱਸ ਯੂਜ਼ਰਸ ਨੂੰ ਐਡੀਸ਼ਨਲ ਫੀਚਰਜ਼ ਦਿੱਤੇ ਜਾਣਗੇ। ਇਸ ਵਿਚ ਇਕ ਫੀਚਰ 10 ਡਿਵਾਈਸ ਤਕ ਨੂੰ ਲਿੰਕ ਅਪ ਕਰਨ ਦਾ ਵੀ ਹੋ ਸਕਦਾ ਹੈ।

ਅਜੇ ਯੂਜ਼ਰਸ ਮਲਟੀ ਡਿਵਾੀਸ ਫੀਚਰ ਨਾਲ 4 ਡਿਵਾਈਸ ਤਕ ਨੂੰ ਲਿੰਕ ਕਰ ਪਾਉਂਦੇ ਹਨ। ਇਸਤੋਂ ਇਲਾਵਾ ਸਬਸਕ੍ਰਿਪਸ਼ਨ ਲੈਣ ’ਤੇ ਵਟਸਐਪ ਬਿਜ਼ਨੈੱਸ ਯੂਜ਼ਰਸ ਨੂੰ ਯੂਨੀਕ ਕਸਟਮ ਬਿਜ਼ਨੈੱਸ ਲਿੰਕ ਕ੍ਰਿਏਟ ਕਰਨ ਦੀ ਸੁਵਿਧਾ ਦੇ ਸਕਦਾ ਹੈ। ਦੱਸ ਦੇਈਏ ਕਿ ਅਜੇ ਵੀ ਵਟਸਐਪ ਬਿਜ਼ਨੈੱਸ ਯੂਜ਼ਰਸ ਸ਼ਾਰਟ ਲਿੰਕ ਕ੍ਰਿਏਟ ਕਰ ਸਕਦੇ ਹਨ ਜਿਸ ਨਾਲ ਉਪਭੋਗਤਾ ਉਨ੍ਹਾਂ ਨਾਲ ਕਾਨਟੈਕਟ ਕਰ ਸਕਦੇ ਹਨ। 

ਇਹ ਵੀ ਪੜ੍ਹੋ– iPod Touch ਨੂੰ ਐਪਲ ਨੇ ਕੀਤਾ ਬੰਦ, 20 ਸਾਲਾਂ ਦਾ ਸਫਰ ਖ਼ਤਮ


author

Rakesh

Content Editor

Related News