WhatsApp ’ਚ ਆ ਰਿਹਾ ਕਮਾਲ ਦਾ ਫੀਚਰ, ਮਿੰਟਾਂ ’ਚ ਲੱਭ ਸਕੋਗੇ ਪੁਰਾਣਾ ਮੈਸੇਜ

Friday, Jun 12, 2020 - 11:41 AM (IST)

WhatsApp ’ਚ ਆ ਰਿਹਾ ਕਮਾਲ ਦਾ ਫੀਚਰ, ਮਿੰਟਾਂ ’ਚ ਲੱਭ ਸਕੋਗੇ ਪੁਰਾਣਾ ਮੈਸੇਜ

ਗੈਜੇਟ ਡੈਸਕ– ਵਟਸਐਪ ਦੀ ਵਰਤੋਂ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਵਟਸਐਪ ਚੈਟ ਦਾ ਸਾਈਜ਼ ਵੀ ਵੱਡਾ ਹੋ ਰਿਹਾ ਹੈ। ਅਜਿਹੇ ’ਚ ਕਿਸੇ ਚੈਟ ’ਚੋਂ ਇਕ ਖ਼ਾਸ ਮੈਸੇਜ ਲੱਭਣਾ ਬੜਾ ਮੁਸ਼ਕਲ ਕੰਮ ਹੈ ਪਰ ਇਸ ਮੁਸ਼ਕਲ ਨੂੰ ਵਟਸਐਪ ਜਲਦ ਹੀ ਇਕ ਨਵੇਂ ਫੀਚਰ ਨਾਲ ਆਸਾਨ ਕਰਨ ਵਾਲੀ ਹੈ। ਦਰਅਸਲ ਕੰਪਨੀ ‘Search by date’ ਫੀਚਰ ਲਿਆਉਣ ਦੀ ਤਿਆਰ ’ਚ ਹੈ, ਜਿਸ ਰਾਹੀਂ ਤੁਸੀਂ ਤਾਰੀਕ ਦੇ ਹਿਸਾਬ ਨਾਲ ਮੈਸੇਜ ਲੱਭ ਸਕੋਗੇ।

Wabetainfo ਦੀ ਰਿਪੋਰਟ ਮੁਤਾਬਕ, ਇਹ ਫੀਚਰ ਫਿਲਹਾਲ ਵਿਕਾਸ ਅਧੀਨ ਹੈ। ਫੀਚਰ ਨੂੰ ਜਾਰੀ ਕਰਨ ਤੋਂ ਪਹਿਲਾਂ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਅਜਿਹੇ ’ਚ ਇਹ ਸੁਵਿਧਾ ਕਦੋਂ ਤਕ ਆ ਜਾਵੇਗੀ, ਇਸ ਬਾਰੇ ਕਹਿਣਾ ਤਾਂ ਥੋੜ੍ਹਾ ਮੁਸ਼ਕਲ ਹੈ। ਵਟਸਐਪ ਇਸ ਫੀਚਰ ਨੂੰ ਪਹਿਲਾਂ ਆਈਫੋਨ ਉਪਭੋਗਤਾਵਾਂ ਲਈ ਲਿਆ ਰਹੀ ਹੈ। ਹਾਲਾਂਕਿ, ਉਮੀਦ ਹੈ ਕਿ ਇਸ ਨੂੰ ਐਂਡਰਾਇਡ ਡਿਵਾਈਸਿਜ਼ ਲਈ ਵੀ ਜਾਰੀ ਕੀਤਾ ਜਾਵੇਗਾ। 

PunjabKesari

ਇੰਝ ਕੰਮ ਕਰੇਗਾ ਇਹ ਫੀਚਰ
ਵਟਸਐਪ ’ਤੇ ‘Search by date’ ਫੀਚਰ ਰਾਹੀਂ ਤੁਸੀਂ ਤਾਰੀਕ ਦੇ ਹਿਸਾਬ ਨਾਲ ਮੈਸੇਜ ਲੱਭ ਸਕੋਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਵਰਤੋਂਕਾਰ ਨੂੰ ਇਕ ਕਲੰਡਰ ਆਈਕਨ ਵਿਖਾਈ ਦੇਵੇਗਾ ਜਿਥੇ ਉਹ ਆਪਣੇ ਹਿਸਾਬ ਨਾਲ ਤਾਰੀਕ ਸਿਲੈਕਟ ਕਰਕੇ ਸੰਬੰਧਿਤ ਮੈਸੇਜ ਵੇਖ ਸਕਣਗੇ। 
- ਦੱਸ ਦੇਈਏ ਕਿ ਇਨ੍ਹਾਂ ਤੋਂ ਇਲਾਵਾ ਵਟਸਐਪ ’ਚ ਮਲਟੀਡਿਵਾਈਸ ਸੁਪੋਰਟ, ਆਟੋਮੈਟਿਕ ਮੈਸੇਜ ਡਿਲੀਟ ਅਤੇ ਇਨ-ਐਪ ਬ੍ਰਾਊਜ਼ਰ ਵਰਗੇ ਫੀਚਰਜ਼ ਵੀ ਜਲਦੀ ਸ਼ਾਮਲ ਹੋਣ ਵਾਲੇ ਹਨ। 


author

Rakesh

Content Editor

Related News