Android ਅਤੇ IOS ਯੂਜ਼ਰਸ ਲਈ ਵਟਸਅੇਪ ਲੈ ਕੇ ਆਇਆ ਨਵਾਂ ਤੋਹਫਾ
Monday, Feb 06, 2017 - 01:34 PM (IST)

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਸਟਅੇਪ ਨੇ ਐਂਡਰਾਇਡ ਅਤੇ ਆਈ. ਓ. ਐੱਸ. ਯੂਜ਼ਰਸ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਹੈ। ਇਸ ਬੀਟਾ ਅਪਡੇਟ ''ਚ ਯੂਜ਼ਰਸ ਨੂੰ ਨਵੇਂ ਇਮੋਜ਼ੀ ਦੇਖਣ ਨੂੰ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ''ਚ ਜੋਕਰ, ਤਿਤਲੀ, ਡਾਂਸਿੰਗ ਬਾਏ ਵਰਗੇ Unicode 9.0 ਇਮੋਜ਼ੀ ਵੀ ਸ਼ਾਮਲ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਸਟਅੇਪ ਨੇ ਆਈ. ਓ. ਐੱਸ. ਯੂਜ਼ਰਸ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਸੀ। ਜਿਸ ਦੇ ਤਹਿਤ ਯੂਜ਼ਰ ਬਿਨਾ ਇੰਟਰਨੈੱਟ ਦੇ ਹੀ ਵਟਸਅੇਪ ਚਲਾ ਸਕਦੇ ਹਨ। ਅਸਲ ''ਚ ਇਸ ਫੀਚਰ ''ਚ ਤੁਹਾਡਾ ਮੈਸੇਜ਼ ਲਾਈਨਅੱਪ ਹੋ ਜਾਵੇਗਾ ਅਤੇ ਜਿਵੇਂ ਹੀ ਇੰਟਰਨੈੱਟ ਦਾ ਕਨੈਕਸ਼ਨ ਮਿਲੇਗਾ ਤੁਹਾਡਾ ਮੈਸੇਜ਼ ਸੈਂਡ ਹੋ ਜਾਵੇਗਾ।