WhatsApp ਦੇ ‘ਲਾਸਟ ਸੀਨ’ ਫੀਚਰ ’ਚ ਜਲਦ ਹੋ ਸਕਦੈ ਵੱਡਾ ਬਦਲਾਅ

09/07/2021 1:36:39 PM

ਗੈਜੇਟ ਡੈਸਕ– ਵਟਸਐਪ ਜਦੋਂ ਤੋਂ ਲਾਂਚ ਹੋਇਆ ਹੈ ਉਦੋਂ ਤੋਂ ਹੁਣ ਤਕ ਇਸ ਵਿਚ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। ਇਸ ਵਿਚ ਇਕ ਫੀਚਰ ਲਾਸਟ ਸੀਨ ਸਪੋਰਟ ਦਾ ਵੀ ਹੈ। ਇਸ ਨਾਲ ਤੁਸੀਂ ਕਿਸੇ ਦਾ ਲਾਸਟ ਸੀਨ (ਜੇਕਰ ਹਾਈਡ ਨਾ ਕੀਤਾ ਹੋਵੇ) ਵੇਖ ਸਕਦੇ ਹੋ। ਹੁਣ ਖਬਰ ਆ ਰਹੀ ਹੈ ਕਿ ਕੰਪਨੀ ਇਸ ਫੀਚਰ ਨੂੰ ਹੋਰ ਬਿਹਤਰ ਬਣਾਉਣ ’ਤੇ ਕੰਮ ਕਰ ਰਹੀ ਹੈ। ਹੁਣ ਤਕ ਕੰਪਨੀ ਲਾਸਟ ਸੀਨ ਲਈ ‘ਐਵਰੀਵਨ’, ਮਾਈ ਕਾਨਟੈਕਟ’, ਨੋਬਾਡੀ ਦਾ ਆਪਸ਼ਨ ਦਿੰਦੀ ਹੈ। ਇਸ ਨਾਲ ਯੂਜ਼ਰਸ ਚੁਣ ਸਕਦੇ ਹਨ ਕਿ ਉਹ ਆਪਣਾ ਲਾਸਟ ਸੀਨ ਕਿਸਨੂੰ ਦਿਖਾਉਣਾ ਚਾਹੁੰਦੇ ਹਨ। ਇਸ ਵਿਚ ਜਲਦ ਇਕ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। 

ਇਸ ਨੂੰ ਲੈ ਕੇ ਵਟਸਐਪ ਦੇ ਨਵੇਂ ਫੀਚਰ ’ਤੇ ਨਜ਼ਰ ਰੱਖਣ ਵਾਲੀ ਸਾਈਟ WABetainfo ਨੇ ਰਿਪੋਰਟ ਕੀਤਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐਪ ਲਾਸਟ ਸੀਨ ਲਈ ਇਕ ਨਵੇਂ ਆਪਸ਼ਨ ਨੂੰ ਜਲਦ ਜਾਰੀ ਕਰ ਸਕਦਾ ਹੈ। ਇਸ ਵਿਚ ਇਕ ਨਵਾਂ ਆਪਸ਼ਨ My Contacts except ਦਾ ਦਿੱਤਾ ਜਾ ਸਕਦਾ ਹੈ। My Contacts except ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜਿਵੇਂ ਨਾਂ ਤੋਂ ਹੀ ਕਲੀਅਰ ਹੈ ਕਿ ਇਸ ਨੂੰ ਯੂਜ਼ਰਸ ਕਿਸੇ ਸਪੈਸੀਫਿਕ ਕਾਨਟੈਕਟ ਲਈ ਲਾਸਟ ਸੀਨ ਟਾਈਮ ਸਟਾਂਪ ਨੂੰ ਡਿਸੇਬਲ ਕਰ ਸਕਦੇ ਹਨ। 

ਦੱਸ ਦੇਈਏ ਕਿ ਜੇਕਰ ਤੁਸੀਂ ਕਿਸੇ ਸਪੈਸੀਫਿਕ ਕਾਨਟੈਕਟ ਲਈ ਲਾਸਟ ਸੀਨ ਨੂੰ ਡਿਸੇਬਲ ਕਰਦੇ ਹੋ ਤਾਂ ਤੁਸੀਂ ਵੀ ਉਸ ਦਾ ਲਾਸਟ ਸੀਨ ਨਹੀਂ ਵੇਖ ਸਕੋਗੇ। ਇਹ ਬਿਲਕੁਲ ਨੋਬਾਡੀ ਵਰਗਾ ਹੀ ਹੈ। ਨੋਬਾਡੀ ਨੂੰ ਸਿਲੈਕਟ ਕਰਨ ’ਤੇ ਤੁਸੀਂ ਕਿਸੇ ਦਾ ਲਾਸਟ ਸੀਨ ਨਹੀਂ ਵੇਖ ਸਕਦੇ ਅਤੇ ਤੁਹਾਡਾ ਵੀ ਲਾਸਟ ਸੀਨ ਕੋਈ ਨਹੀਂ ਵੇਖ ਸਕਦਾ। ਯਾਨੀ ਤੁਸੀਂ ਜਿਸ ਸਪੈਸੀਫਿਕ ਕਾਨਟੈਕਟ ਲਈ ਲਾਸਟ ਸੀਨ ਡਿਸੇਬਲ ਕਰੋਗੇ, ਤੁਸਂ ਵੀ ਉਸ ਦਾ ਲਾਸਟ ਸੀਨ ਨਹੀਂ ਵੇਖ ਸਕੋਗੇ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਫੀਚਰ ਫਿਲਹਾਲ ਆਈ.ਓ.ਐਅਸ. ਯੂਜ਼ਰਸ ਲਈ ਡਿਵੈਲਸ ਕੀਤਾ ਗਿਆ ਹੈ ਪਰ ਇਸ ਨੂੰ ਐਂਡਰਾਇਡ ਯੂਜ਼ਰਸ ਲਈ ਵੀ ਜਾਰੀ ਕੀਤਾ ਜਾਵੇਗਾ।


Rakesh

Content Editor

Related News