ਵਟਸਐਪ ਦੇ ਇਸ ਅਪਡੇਟ ਨਾਲ ਬਦਲ ਜਾਏਗਾ ''ਸਟੇਟਸ'' ਦਾ ਅੰਦਾਜ਼

02/22/2017 11:38:21 AM

ਜਲੰਧਰ- ਦੁਨੀਆ ਦੀ ਸਭ ਤੋਂ ਮਸ਼ਹੂਰ ਐਪ ਵਟਸਐਪ ਆਪਣੇ ਯੂਜ਼ਰਸ ਲਈ ਲਗਾਤਾਰ ਹਾਈਟੈੱਕ ਅਤੇ ਐਡਵਾਂਸ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਵਟਸਐਪ ਨੇ ਆਪਣੀ ਐਪ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਸਟੇਟਸ ਫੀਚਰ ''ਚ ਬਦਲਾਅ ਕੀਤਾ ਹੈ ਜੋ ਯੂਜ਼ਰਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਹੁਣ ਇਸ ਰਾਹੀ ਯੂਜ਼ਰਸ ਫੋਟੋ, ਵੀਡੀਓ ਅਤੇ ਜਿਫ ਇਮੇਜ ਰਾਹੀਂ ਆਪਣੇ ਮੂਵਮੈਂਟ ਨੂੰ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹਨ। ਇਸ ਫੀਚਰ ਨੂੰ ਵਟਸਐਪ ਆਪਣੇ 8ਵੇਂ ਜਨਮਦਿਨ ਦੇ ਮੌਕੇ ''ਤੇ ਲਿਆ ਰਿਹਾ ਹੈ। 
ਅਜੇ ਤੱਕ ਡਿਫਾਲਟ ਰੂਪ ਨਾਲ ਵਟਸਐਪ ਸਟੇਟਸ ਦਿਖਈ ਦਿੰਦਾ ਹੈ ਜਿਵੇਂ ''Hey there, I''m using WhatsApp'' ਪਰ ਹੁਣ ਇਹ ਫੀਚਰ ਹੋਰ ਮਜ਼ੇਦਾਰ ਹੋਣ ਵਾਲਾ ਹੈ। ਇਹ ਫੀਚਰ ਖਾਸਤੌਰ ''ਤੇ ਉਨ੍ਹਾਂ ਲੋਕਾਂ ਲਈ ਜੋ ਦਿਨ ''ਚ ਕਈ ਵਾਰ ਆਪਣਾ ਸਟੇਟਸ ਅਪਡੇਟ ਕਰਦੇ ਹਨ। ਹੁਣ ਯੂਜ਼ਰ ਵਟਸਐਪ ''ਤੇ ਸਟੇਟਸ ''ਚ ਟੈਕਸਟ ਦੀ ਥਾਂ ਛੋਟੀ ਜਿਹੀ ਵੀਡੀਓ ਪੋਸਟ ਕਰ ਸਕਣਗੇ। ਅਜੇ ਅਜਿਹਾ ਫੀਚਰ ਇੰਸਟਾਗ੍ਰਾਮ ''ਚ (Instagram Stories) ਹੈ ਜੋ ਬਹੁਤ ਹੱਦ ਤੱਕ ਸਨੈਪਚੈਟ ਦੇ ਫੀਚਰ ਵਰਗਾ ਹੈ। 
ਨਵੇਂ ਵਟਸਐਪ ਸਟੇਟਸ ਦੇ ਆਉਣ ਤੋਂ ਬਾਅਦ ਹੁਣ ਟ੍ਰਡੀਸ਼ਨਲ ਮੈਸੇਜਿੰਗ ਐਪ ਇਕ ਕਦਮ ਅੱਗੇ ਵੱਧ ਗਿਆ ਹੈ। ਵਟਸਐਪ ਦੀ ਕੋਸ਼ਿਸ਼ ਜ਼ਿਆਦਾ ਸੋਸ਼ਲ ਨੈੱਟਵਰਕਿੰਗ ਨੂੰ ਵਧਾਵਾ ਦੇਣਾ ਹੈ ਜਿਥੇ ਤੁਸੀਂ ਆਪਣੇ ਦੋਸਤਾਂ ਲਈ ਰੈਗੂਲਰ ਅਪਡੇਟ ਬਰਾਡਕਾਸਟ ਕਰ ਸਕੋ ਅਤੇ ਇਸ ਤੋਂ ਬਾਅਦ ਆਪਣੇ ਕੁਮੈਂਟ ਅਤੇ ਰਿਐਕਸ਼ਨ ਸ਼ੇਅਰ ਕਰ ਸਕਣ। ਇਕ ਫਰਕ ਜੋ ਇਥੇ ਦਿਸੇਗਾ, ਉਹ ਇਹ ਹੈ ਕਿ ਸਟੇਟਸ ਅਪਡੇਟ ''ਤੇ ਤੁਹਾਡੇ ਦੋਸਤਾਂ ਦੁਆਰਾ ਭੇਜੇ ਗਏ ਜਵਾਬ ਸਿਰਫ ਯੂਜ਼ਰ ਨੂੰ ਹੀ ਦਿਸਣਗੇ। ਜਿਸ ਸਟੇਟਸ ''ਤੇ ਜਵਾਬ ਦਿੱਤਾ ਗਿਆ ਹੈ, ਤੁਹਾਡੇ ਦੋਸਤ ਦੇ ਨਾਲ ਚੈਟ ਵਿੰਡੋ ''ਚ ਉਹ ਮੈਸੇਜ ਦੇ ਤੌਰ ''ਤੇ ਦਿਸੇਗਾ। 
ਵਟਸਐਪ ਯੂ.ਆਈ. ਨੂੰ ਨਵੇਂ ਫੀਚਰ ਦੇ ਹਿਸਾਬ ਨਾਲ ਅਪਡੇਟ ਕਰ ਦਿੱਤਾ ਗਿਆ ਹੈ। ਵੀਡੀਓ ਦਾ ਮਤਲਬ ਹੈ ਕਿ ਹੁਣ ਸਟੇਟਸ ਅਪਡੇਟ ਕਰਨਾ ਵਟਸਐਪ ''ਚ ਇਕ ਨਵਾਂ ਅਨੁਭਵ ਹੋਵੇਗਾ। ਅਪ ਬਿਲਟ-ਇਨ ਕੈਮਰਾ ਇਕ ਜ਼ਰੂਰੀ ਆਈਕਨ ਬਣ ਗਿਆ ਹੈ।

 


Related News