WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਜਾਣੋ ਕੀ ਹੈ ਖ਼ਾਸ

08/10/2020 6:09:56 PM

ਗੈਜੇਟ ਡੈਸਕ– ਵਟਸਐਪ ਨਵੇਂ-ਨਵੇਂ ਫੀਚਰ ਨੂੰ ਲੈ ਕੇ ਲਗਾਤਾਰ ਕੰਮ ਕਰ ਰਿਹਾ ਹੈ। ਹਾਲ ਹੀ ’ਚ ਵਟਸਐਪ ਨੇ ਫਰਜ਼ੀ ਖ਼ਬਰਾਂ ’ਤੇ ਰੋਕ ਲਗਾਉਣ ਲਈ ਸਰਚ ਫੀਚਰ ਜਾਰੀ ਕੀਤਾ ਹੈ। ਉਥੇ ਹੀ ਹੁਣ ਕੰਪਨੀ ਇਕ ਅਜਿਹੇ ਫੀਚਰ ’ਤੇ ਕੰਮ ਕਰ ਰਹੀ ਹੈ ਜਿਸ ਦੇ ਆਉਣ ਤੋਂ ਬਾਅਦ ਡਿਵਾਈਸ ਬਦਲਣ ’ਤੇ ਵੀ ਤੁਹਾਡੇ ਵਟਸਐਪ ਚੈਟ ਦੀ ਹਿਸਟਰੀ ਡਿਲੀਟ ਨਹੀਂ ਹੋਵੇਗੀ। ਆਓ ਜਾਣਦੇ ਹਾਂ ਇਸ ਬਾਰੇ...

ਦਰਅਸਲ, ਵਟਸਐਪ ਸਿੰਕਿੰਗ ਫੀਚਰ ’ਤੇ ਕੰਮ ਕਰ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣਾ ਫੋਨ ਬਦਲਦੇ ਹੋ ਤਾਂ ਵੀ ਤੁਹਾਡੇ ਪਹਿਲੇ ਫੋਨ ਵਾਲੀ ਚੈਟ ਹਿਸਟਰੀ ਨਵੇਂ ਫੋਨ ’ਚ ਵਿਖਾਈ ਦੇਵੇਗੀ, ਜਦਕਿ ਫਿਲਹਾਲ ਅਜਿਹੀ ਕੋਈ ਸੁਵਿਧਾ ਨਹੀਂ ਹੈ। ਫਿਲਹਾਲ, ਫੋਨ ਬਦਲਣ ’ਤੇ ਹਿਸਟਰੀ ਗਾਇਬ ਹੋ ਜਾਂਦੀ ਹੈ। 

 

WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਜਲਦੀ ਹੀ ਚੈਟ ਸਿੰਕਿੰਗ ਫੀਚਰ ਜਾਰੀ ਕਰਨ ਵਾਲਾ ਹੈ। ਇਹ ਫੀਚਰ ਮਲਟੀ ਡਿਵਾਈਸ ਸੁਪੋਰਟ ਫੀਚਰਜ਼ ਦੇ ਨਾਲ ਹੀ ਰਿਲੀਜ਼ ਹੋ ਸਕਦਾ ਹੈ। ਦੱਸ ਦੇਈਏ ਕਿ ਵਟਸਐਪ ਜਲਦੀ ਹੀ ਮਲਟੀ ਡਿਵਾਈਸ ਸੁਪੋਰਟ ਦੇਣ ਵਾਲਾ ਹੈ ਜਿਸ ਤੋਂ ਬਾਅਦ ਤੁਸੀਂ ਇਕ ਹੀ ਵਟਸਐਪ ਅਕਾਊਂਟ ਇਕੱਠੇ ਚਾਰ ਡਿਵਾਈਸਿਜ਼ ’ਤੇ ਇਸਤੇਮਾਲ ਕਰ ਸਕੋਗੇ। ਜ਼ਿਕਰਯੋਗ ਹੈ ਕਿ ਵਟਸਐਪ ਦਾ ਚੈਟ ਸਿੰਕਿੰਗ ਫੀਚਰ ਪਹਿਲਾਂ ਹੀ ਡੈਸਕਟਾਪ ਵਰਜ਼ਨ ’ਤੇ ਮੌਜੂਦ ਹੈ। ਉਥੇ ਹੀ ਡਿਵਾਈਸ ਲਈ ਇਸ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ ’ਤੇ ਹੋ ਰਹੀ ਹੈ। 

 

ਵਟਸਐਪ ਐਕਸਪਾਇਰਿੰਗ ਮੈਸੇਜ ਫੀਚਰ ਦੀ ਟੈਸਟਿੰਗ ਵੀ ਬੀਟਾ ਵਰਜ਼ਨ ’ਤੇ ਕਰ ਰਿਹਾ ਹੈ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਇਕ ਤੈਅ ਸਮੇਂ ਬਾਅਦ ਕੋਈ ਮੈਸੇਜ ਆਪਣੇ-ਆਪ ਹੀ ਡਿਲੀਟ ਹੋ ਜਾਵੇਗਾ। ਐਕਸਪਾਇਰਿੰਗ ਮੈਸੇਜ ਵਟਸਐਪ ਦੀ ਸਕਿਓਰਿਟੀ ਦਾ ਹੀ ਇਕ ਹਿੱਸਾ ਹੈ। ਇਹ ਫੀਚਰ ਉਦੋਂ ਤੁਹਾਡੇ ਲਈ ਉਪਯੋਗੀ ਹੋਵੇਗਾ ਜਦੋਂ ਤੁਸੀਂ ਕਿਸੇ ਦੇ ਨਾਲ ਕੁਝ ਅਜਿਹੀ ਜਾਣਕਾਰੀ ਸਾਂਝੀ ਕਰੋਗੇ ਜਿਸ ਦੀ ਲੋੜ ਕੰਮ ਖ਼ਤਮ ਹੋਣ ਤੋਂ ਬਾਅਦ ਨਾ ਹੋਵੇ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਕਿਸੇ ਦੇ ਨਾਲ ਕੋਈ ਪਾਸਵਰਡ ਸਾਂਝਾ ਕਰਦੇ ਹੋ ਤਾਂ ਕੁਝ ਦੇਰ ਬਾਅਦ ਤੁਸੀਂ ਉਸ ਨੂੰ ਡਿਲੀਟ ਕਰ ਸਕੋਗੇ। 


Rakesh

Content Editor

Related News