WhatsApp ਦਾ ਨਵਾਂ ਫੀਚਰ, ਹੁਣ ਗਰੁੱਪ ਚੈਟ ’ਚ ਵੀ ਵੇਖ ਸਕੋਗੇ ਮੈਂਬਰ ਦੀ ਪ੍ਰੋਫਾਈਲ ਫੋਟੋ
Thursday, Nov 17, 2022 - 06:00 PM (IST)

ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰਜ਼ ’ਤੇ ਕੰਮ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਵਟਸਐਪ ਨੇ ਕਮਿਊਨਿਟੀ ਫੀਚਰ ਜਾਰੀ ਕੀਤਾ ਹੈ ਜਿਸ ਵਿਚ ਕਈ ਗਰੁੱਪਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਟਸਐਪ ਨੇ ਇਕ ਹੋਰ ਫੀਚਰ ਲਾਂਚ ਕੀਤਾ ਹੈ ਜਿਸ ਤੋਂ ਬਾਅਦ ਤੁਸੀਂ ਖੁਦ ਦੇ ਨੰਬਰ ’ਤੇ ਹੀ ਮੈਸੇਜ ਕਰ ਸਕਦੇ ਹੋ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਹੁਣ ਵਟਸਐਪ ਨੇ ਇਕ ਹੋਰ ਫੀਚਰ ਲਾਂਚ ਕੀਤਾ ਹੈ ਜਿਸ ਦੇ ਆਉਣ ਤੋਂ ਬਾਅਦ ਵਟਸਐਪ ਗਰੁੱਪ ਚੈਟ ’ਚ ਵੀ ਮੈਂਬਰ ਦੀ ਪ੍ਰੋਫਾਈਲ ਫੋਟੋ ਵੇਖੀ ਜਾ ਸਕੇਗੀ। ਵਟਸਐਪ ਦੇ ਇਸ ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਬੀਟਾ ਵਰਜ਼ਨ ’ਤੇ ਹੋ ਰਹੀ ਹੈ। ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ Wabetainfo ਨੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵਾਂ ਫੀਚਰ ਵਟਸਐਪ ਡੈਸਕਟਾਪ ਬੀਟਾ ਵਰਜ਼ਨ ’ਤੇ ਮੌਜੂਦ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਇਸ ਤੋਂ ਇਲਾਵਾ ਇਸ ਫੀਚਰ ਦੀ ਟੈਸਟਿੰਗ ਵਟਸਐਪ iOS 22.18.0.72 ਬੀਟਾ ਵਰਜ਼ਨ ’ਤੇ ਵੀ ਹੋ ਰਹੀ ਹੈ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਗਰੁੱਪ ਚੈਟ ’ਚ ਨਾਮ ਦੇ ਨਾਲ-ਨਾਲ ਮੈਂਬਰ ਦੀ ਪ੍ਰੋਫਾਈਲ ਫੋਟੋ ਦਿਸ ਰਹੀ ਹੈ। ਇਸ ਫੀਚਰ ਨੂੰ ਸਾਰਿਆਂ ਲਈ ਕਦੋਂ ਤਕ ਜਾਰੀ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ– ਯੂਜ਼ਰਜ਼ ਦੇ ਨਿਸ਼ਾਨੇ 'ਤੇ ‘ਗੂਗਲ ਪੇਅ’, ਟਵਿੱਟਰ 'ਤੇ ਕੱਢ ਰਹੇ ਭੜਾਸ, ਜਾਣੋ ਕੀ ਹੈ ਮਾਮਲਾ