ਟਵਿਟਰ ਤੇ ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਅਕਾਊਂਟ ਵੀ ਹੋਣਗੇ ਵੈਰੀਫਾਈਡ!

07/31/2017 5:37:42 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਬਿਜ਼ਨੈੱਸ ਯੂਜ਼ਰਜ਼ ਲਈ ਨਵੇਂ ਫੀਚਰਜ਼ ਲਿਆਉਣ ਲਈ ਤਿਆਰੀ 'ਚ ਹੈ। ਇਸ ਬਾਰੇ ਕੰਪਨੀ ਨੇ ਕੁਝ ਮਹੀਨੇ ਪਹਿਲਾਂ ਦੱਸਿਆ ਸੀ ਕਿ ਉਹ ਬਿਜ਼ਨੈੱਸ ਕਮਿਊਨੀਕੇਸ਼ਨ ਲਈ ਵਟਸਐਪ 'ਚ ਕੁਝ ਖਾਸ ਫੀਚਰਜ਼ ਦੀ ਟੈਸਟਿੰਗ ਕਰ ਰਹੀ ਹੈ। ਹੁਣ ਕੁਝ ਸਕਰੀਨਸ਼ਾਟਸ ਸਾਹਮਣੇ ਆਏ ਹਨ ਜਿਸ ਵਿਚ ਬਿਜ਼ਨੈੱਸ ਅਕਾਊਂਟ ਵੈਰੀਫਾਈ ਕਰਾਉਣ ਦੀ ਵਿਵਸਥਾ ਸ਼ਾਮਲ ਹੈ। 
WABetainfo ਦੀ ਇਕ ਰਿਪੋਰਟ ਮੁਤਾਬਕ ਛੋਟੇ ਅਤੇ ਮੱਧ ਸ਼੍ਰੇਣੀ ਦੇ ਬਿਜ਼ਨੈੱਸ ਨੂੰ ਇਕ ਅਲੱਗ ਐਪ ਯੂਜ਼ਰ ਕਰਦੇ ਹੋਏ ਵਟਸਐਪ 'ਤੇ ਰਜਿਸਟਰਡ ਕੀਤਾ ਜਾ ਸਕਦਾ ਹੈ। ਬਿਜ਼ਨੈੱਸ ਵੈਰੀਫਿਕੇਸ਼ਨ ਤੋਂ ਬਾਅਦ ਵਟਸਐਪ 'ਚ ਬਿਜ਼ਨੈੱਸ ਨਾਮ ਦੇ ਸਾਹਮਣੇ ਚੈੱਕ ਮਾਰਕ ਬਣੇਗਾ। 

PunjabKesari

ਜੇਕਰ ਤੁਸੀਂ ਫੇਸਬੁੱਕ ਅਤੇ ਟਵਿਟਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਵੈਰੀਫਾਈਡ ਪੇਜ ਅਤੇ ਅਕਾਊਂਟ ਬਾਰੇ ਸਮਝਦੇ ਹੋਵੋਗੇ। ਇਥੇ ਵੀ ਅਜਿਹਾ ਹੀ ਵੈਰੀਫਾਈਡ ਬੈਜ ਮਿਲ ਸਕਦਾ ਹੈ। ਵਟਸਐਪ ਦੇ ਅਜਿਹੇ ਅਕਾਊਂਟ ਜੋ ਕਿਸੇ ਕੰਪਨੀ ਦੇ ਆਫਿਸ਼ੀਅਲ ਗਰੁੱਪ ਦੇ ਤੌਰ 'ਤੇ ਹਨ ਜਾਂ ਕਿਸੇ ਖਾਸ ਸਰਵਿਸ ਲਈ ਹਨ, ਅਜਿਹੀ ਹਾਲਤ 'ਚ ਉਨ੍ਹਾਂ ਅਕਾਊਂਟ ਨੂੰ ਵੈਰੀਫਾਈ ਕਰਵਾਇਆ ਜਾ ਸਕੇਗਾ। 
ਇਸ ਫੀਚਰ ਨੂੰ ਐਂਡਰਾਇਡ, ਆਈ.ਓ.ਐੱਸ. ਅਤੇ ਵਿੰਡੋਜ਼ ਫੋਨ 'ਤੇ ਦਿੱਤਾ ਜਾ ਸਕਦਾ ਹੈ। ਇਸ ਲਈ ਬਿਜ਼ਨੈੱਸ ਯੂਜ਼ਰਸ ਮਤਲਬ ਕਿ ਜੋ ਆਪਣੇ ਛੋਟੇ ਜਾਂ ਮੱਧ ਸ਼੍ਰੇਣੀ ਦੇ ਬਿਜ਼ਨੈੱਸ ਦਾ ਅਧਿਕਾਰਤ ਗਰੁੱਪ ਚਲਾ ਰਹੇ ਹਨ ਉਨ੍ਹਾਂ ਨੂੰ ਸਮਾਰਟਫੋਨ 'ਚ ਵਟਸਐਪ ਤੋਂ ਇਲਾਵਾ ਇਕ ਦੂਜੀ ਐਪ ਵੀ ਇੰਸਟਾਲ ਕਰਨੀ ਹੋਵੇਗੀ। ਬਿਜ਼ਨੈੱਸ ਗਰੁੱਪ ਨੂੰ ਪਰੰਪਰਾਗਤ ਨਹੀਂ, ਸਗੋਂ ਦੂਜੀ ਐਪ ਰਾਹੀਂ ਚਲਾਇਆ ਜਾਵੇਗਾ। ਮਤਲਬ ਕਿ ਟਵਿਟਰ ਅਤੇ ਫੇਸਬੁੱਕ ਤੋਂ ਬਾਅਦ ਹੁਣ ਵਟਸਐਪ 'ਤੇ ਵੈਰੀਫਾਈਡ ਅਕਾਊਂਟ ਦੇਖੋਗੇ ਜਿਥੇ ਯੂਜ਼ਰਨੇਮ ਦੇ ਸਾਹਮਣੇ ਬਲੂ ਬੈਜ ਹੋਵੇਗਾ। ਹਾਲਾਂਕਿ ਚੈਟਿੰਗ ਦੌਰਾਨ ਯੂਜ਼ਰਨੇਮ ਦੇ ਸਾਹਮਣੇ ਉਹ ਬਲੂਟ ਟਿਕ ਨਹੀਂ ਦਿਸੇਗਾ, ਉਹ ਸਿਰਫ ਅਕਾਊਂਟ 'ਤੇ ਕਲਿੱਕ ਕਰਨ 'ਤੇ ਹੀ ਦਿਸੇਗਾ।


Related News