WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ

Wednesday, Nov 08, 2023 - 07:13 PM (IST)

WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ

ਗੈਜੇਟ ਡੈਸਕ- ਵਟਸਐਪ ਆਪਣੇ ਯੂਜ਼ਰਜ਼ ਲਈ ਬੇਹੱਦ ਸ਼ਾਨਦਾਰ ਫੀਚਰ ਲੈ ਕੇ ਆ ਰਿਹਾ ਹੈ। ਵਟਸਐਪ 'ਤੇ ਪੁਰਾਣੇ ਮੈਸੇਜ ਸਰਚ ਕਰਨ 'ਚ ਹਰ ਕਿਸੇ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਵਟਸਐਪ ਨੇ ਇਕ ਨਵੇਂ ਫੀਚਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਟਸਐਪ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕਿਸੇ ਮੈਸੇਜ ਨੂੰ ਤਾਰੀਖ਼ ਨਾਲ ਸਰਚ ਕੀਤਾ ਜਾ ਸਕੇਗਾ। 

ਵਟਸਐਪ ਦੇ ਇਸ ਫੀਚਰ ਦੀ ਟੈਸਟਿੰਗ ਫਿਲਹਾਲ ਵਟਸਐਪ ਵੈੱਬ ਦੇ ਬੀਟਾ ਵਰਜ਼ਨ 'ਤੇ ਹੋ ਰਹੀ ਹੈ। ਇਸਦੀ ਜਾਣਕਾਰੀ Wabetainfo ਨੇ ਇਕ ਐਕਸ ਪੋਸਟ ਰਾਹੀਂ ਦਿੱਤੀ ਹੈ। ਨਵਾਂ ਫੀਚਰ ਵਟਸਐਪ ਦੇ ਬੀਟਾ ਵਰਜ਼ਨ 2.2348.50 'ਤੇ ਦੇਖਿਆ ਜਾ ਸਕਦਾ ਹੈ।

Wabetainfo ਨੇ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਵੈੱਬ ਵਰਜ਼ਨ 'ਤੇ ਤਾਰੀਖ਼ ਦੇ ਹਿਸਾਬ ਨਾਲ ਮੈਸੇਜ ਸਰਚ ਕਰਨ ਦਾ ਆਪਸ਼ਨ ਨਜ਼ਰ ਆ ਰਿਹਾ ਹੈ। ਇਸ ਨਵੇਂ ਫੀਚਰ ਨੂੰ ਬੀਟਾ ਟੈਸਟਿੰਗ ਤੋਂ ਬਾਅਦ ਜਾਰੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

 

WhatsApp is rolling out a search message by date feature for the web client!

A new search message by date feature is finally available to some users who previously joined the official beta program of WhatsApp Web!https://t.co/tRNejdXi3Y pic.twitter.com/WFDZNUvVpz

— WABetaInfo (@WABetaInfo) November 7, 2023

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ

ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ 'ਚ 32 ਯੂਜ਼ਰਜ਼ ਦੇ ਨਾਲ ਵੀਡੀਓ ਕਾਲ ਦਾ ਆਪਸ਼ਨ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਵੀਡੀਓ ਕਾਲ ਕਾਲ 'ਚ 15 ਮੈਂਬਰਾਂ ਨੂੰ ਜੋੜਨ ਦਾ ਆਪਸ਼ਨ ਮਿਲਦਾ ਸੀ। ਨਵੇਂ ਫੀਚਰ ਨੂੰ ਫਿਲਹਾਲ ਆਈ.ਓ.ਐੱਸ. ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ। ਐਂਡਰਾਇਡ ਯੂਜ਼ਰਜ਼ ਨੂੰ ਇਸ ਫੀਚਰ ਲਈ ਫਿਲਹਾਲ ਇੰਤਜ਼ਾਰ ਕਰਨਾ ਹੋਵੇਗਾ। 

ਇਹ ਵੀ ਪੜ੍ਹੋ- BSNL ਦਾ ਖ਼ਾਸ ਆਫਰ, ਸਿਮ ਨੂੰ ਫ੍ਰੀ 'ਚ ਕਰੋ 4G 'ਚ ਅਪਗ੍ਰੇਡ, ਮੁਫ਼ਤ ਮਿਲੇਗਾ 4GB ਡਾਟਾ


author

Rakesh

Content Editor

Related News