WhatsApp ਨੇ ਜਾਰੀ ਕੀਤਾ ਬੇਹੱਦ ਕਮਾਲ ਦਾ ਫੀਚਰ, ਸਿੱਧਾ ਸੈਲੀਬ੍ਰਿਟੀ ਨਾਲ ਕਰ ਸਕੋਗੇ ਗੱਲ

Wednesday, Sep 13, 2023 - 09:06 PM (IST)

WhatsApp ਨੇ ਜਾਰੀ ਕੀਤਾ ਬੇਹੱਦ ਕਮਾਲ ਦਾ ਫੀਚਰ, ਸਿੱਧਾ ਸੈਲੀਬ੍ਰਿਟੀ ਨਾਲ ਕਰ ਸਕੋਗੇ ਗੱਲ

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਟੈਲੀਗ੍ਰਾਮ ਦੀ ਤਰ੍ਹਾਂ ਹੀ ਇਕ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਨੂੰ ਵਟਸਐਪ ਚੈਨਲ ਲਈ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਵਟਸਐਪ ਚੈਨਲ 'ਚ ਡਾਇਰੈਕਟਰੀ ਸਰਚ ਸਹੂਲਤ ਨੂੰ ਸ਼ਾਮਲ ਕੀਤਾ ਹੈ, ਜੋ ਯੂਜ਼ਰਜ਼ ਨੂੰ ਆਪਣੇ ਪਸੰਦੀਦਾ ਕੰਟੈਂਟ ਕ੍ਰਿਏਟਰਾਂ, ਬਿਜ਼ਨੈੱਸ ਜਾਂ ਸੈਲੀਬ੍ਰਿਟੀ ਦੁਆਰਾ ਬਣਾਏ ਚੈਨਲ ਨੂੰ ਲੱਭਣ 'ਚ ਮਦਦ ਕਰਦਾ ਹੈ। ਸਿਰਫ ਇੰਨਾ ਹੀ ਨਹੀਂ ਯੂਜ਼ਰਜ਼ ਨੂੰ ਕ੍ਰਿਏਟਰਾਂ ਦੇ ਮੈਸੇਜ 'ਤੇ ਰਿਐਕਸ਼ਨ ਦੀ ਸਹੂਲਤ ਵੀ ਮਿਲਦੀ ਹੈ।

ਡਾਇਰੈਕਟਰੀ ਸਰਚ ਫੀਚਰ

ਇੰਸਟੈਂਟ ਮੈਸੇਜਿੰਗ ਐਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਟਸਐਪ ਚੈਨਲ ਭਾਰਤ ਸਣੇ 150 ਦੇਸ਼ਾਂ 'ਚ ਯੂਜ਼ਰਜ਼ ਲਈ ਸ਼ੁਰੂ ਹੋ ਰਹੇ ਹਨ। ਦੱਸ ਦੇਈਏ ਕਿ ਇਸ ਫੀਚਰ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਡਿਵੈਲਪਿੰਗ ਮੋਡ 'ਚ ਦੇਖਿਆ ਗਿਆ ਸੀ। ਹੁਣ ਇਸਨੂੰ ਆਉਣ ਵਾਲੇ ਹਫਤਿਆਂ 'ਚ ਸਾਰੇ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਜਾਵੇਗਾ। ਮੈਟਾ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੇ ਚੈਨਲ 'ਤੇ ਇਸਦਾ ਐਲਾਨ ਕੀਤਾ ਹੈ। ਫੀਚਰਜ਼ ਦੀ ਜ਼ਿਆਦਾ ਜਾਣਕਾਰੀ ਅਤੇ ਨਵੇਂ ਅਪਡੇਟ ਲਈ ਯੂਜ਼ਰਜ਼ ਅਧਿਕਾਰਤ ਵਟਸਐਪ ਚੈਨਲ ਨਾਲ ਵੀ ਜੁੜ ਸਕਦੇ ਹਨ। ਦੱਸ ਦੇਈਏ ਕਿ ਇੰਸਟਾਗ੍ਰਾਮ ਪਹਿਲਾਂ ਤੋਂ ਹੀ ਇਸੇ ਤਰ੍ਹਾਂ ਦੀ ਸਹੂਲਤ ਦਾ ਸਪੋਰਟ ਕਰਦਾ ਹੈ। ਹੁਣ ਵਟਸਐਪ ਨੇ ਵੀ ਇਸ ਸਹੂਲਤ ਨੂੰ ਰੋਲਆਊਟ ਕਰ ਦਿੱਤਾ ਹੈ।

PunjabKesari

ਇੰਝ ਕੰਮ ਕਰੇਗਾ ਫੀਚਰ

ਵਟਸਐਪ ਚੈਨਲ ਇਕ ਨਵੇਂ ਟੈਬ 'ਚ ਡਿਸਪਲੇਅ ਹੋਣਗੇ ਜੋ ਆਈ.ਓ.ਐੱਸ. ਅਤੇ ਐਂਡਰਾਇਡ ਸਮਾਰਟਫੋਨ 'ਤੇ ਅਪਡੇਟ ਨਾਂ ਨਾਲ ਦਿਖਾਈ ਦੇਣਗੇ। ਇਸ ਟੈਬ 'ਚ ਵਟਸਐਪ ਸਟੇਟਸ ਮੈਸੇਜ ਦੇ ਨਾਲ-ਨਾਲ ਨਵਾਂ ਵਟਸਐਪ ਚੈਨਲ ਫੀਚਰ ਵੀ ਸ਼ਾਮਲ ਹੋਵੇਗਾ। ਯੂਜ਼ਰਜ਼ ਇਕ ਐਨਹੈਂਸਡ ਡਾਇਰੈਕਟਰ ਤਕ ਵੀ ਪਹੁੰਚ ਸਕਦੇ ਹਨ ਜੋ ਉਨ੍ਹਾਂ ਦੇ ਦੇਸ਼ ਦੇ ਆਧਾਰ 'ਤੇ ਫਿਲਟਰ ਕੀਤਾ ਗਿਆ ਹੈ ਅਤੇ ਉਹ ਚੈਨਲ ਦੇਖ ਸਕਦੇ ਹਨ ਜੋ ਫਾਲੋਅਰਜ਼ ਦੀ ਗਿਣਤੀ ਦੇ ਆਧਾਰ 'ਤੇ ਲੋਕਪ੍ਰਸਿੱਧ ਹਨ, ਸਭ ਨਾਲੋਂ ਐਕਟਿਵ ਹਨ ਅਤੇ ਵਟਸਐਪ 'ਤੇ ਨਵੇਂ ਹਨ। 

ਯੂਜ਼ਰਜ਼ ਪ੍ਰਾਈਵੇਸੀ ਲਈ ਨਹੀਂ ਦਿਸਣਗੇ ਨੰਬਰ

ਵਟਸਐਪ ਚੈਨਲ 'ਚ ਉਹ ਯੂਜ਼ਰਜ਼ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਕੋਲ ਵੈਲਿਡ ਇਨਵਾਈਟ ਲਿੰਕ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਪ੍ਰਾਈਵੇਸੀ ਦੀ ਰੱਖਿਆ ਲਈ ਐਪ ਚੈਨਲ ਬਣਾਉਣ ਵਾਲੇ ਯੂਜ਼ਰਜ਼ ਦੇ ਫੋਨ ਨੰਬਰ ਦੀ ਜਾਣਕਾਰੀ ਡਿਸਪਲੇਅ ਨਹੀਂ ਕਰੇਗਾ। ਮੈਂਬਰ ਉਸੇ ਚੈਨਲ ਨਾਲ ਜੁੜੇ ਹੋਰ ਲੋਕਾਂ ਨੂੰ ਨਹੀਂ ਦੇਖ ਸਕਣਗੇ ਅਤੇ ਉਨ੍ਹਾਂ ਦੇ ਫੋਨ ਨੰਬਰ ਚੈਨਲ ਦੇ ਮਾਲਿਕ ਤੋਂ ਵੀ ਲੁਕੇ ਰਹਿਣਗੇ।

ਕੰਪਨੀ ਮੁਤਾਬਕ, ਵਟਸਐਪ ਚੈਨਲਾਂ ਰਾਹੀਂ ਭੇਜੇ ਗਏ ਮੈਸੇਜ 30 ਦਿਨਾਂ ਤਕ ਹੀ ਦੇਖੇ ਜਾ ਸਕਣਗੇ। ਨਾਲ ਹੀ ਚੈਨਲ ਦੇ ਮੈਂਬਰ ਸ਼ੇਅਰ ਕੀਤੇ ਗਏ ਮੈਸੇਜ 'ਤੇ ਆਪਣੀ ਪ੍ਰਤੀਕਿਰਿਆ ਦੇ ਸਕਦੇ ਹਨ, ਹਾਲਾਂਕਿ, ਯੂਜ਼ਰਜ਼ ਇਨ੍ਹਾਂ ਮੈਸੇਜ ਦਾ ਰਿਪਲਾਈ ਨਹੀਂ ਕਰ ਸਕਣਗੇ। ਕਿਸੇ ਚੈਨਲ 'ਚ ਪ੍ਰਸਾਰਿਤ ਹੋਣ ਵਾਲੇ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸਕਿਓਰ ਹੋਣਗੇ। ਵਟਸਐਪ ਦਾ ਕਹਿਣਾ ਹੈਕਿ ਯੂਜ਼ਰਜ਼ ਦੇ ਡਾਇਰੈਕਟ ਮੈਸੇਜ, ਗਰੁੱਪ ਚੈਟ, ਕਾਲ, ਸਟੇਟਸ ਮੈਸੇਜ ਅਤੇ ਅਟੈਚਮੈਂਟ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਰਹਿਣਗੇ।


author

Rakesh

Content Editor

Related News