ਹੁਣ Whatsapp ''ਚ ਸੈਂਡ ਕੀਤੇ ਗਏ ਮੈਸੇਜ਼ ਨੂੰ ਕਰ ਸਕੋਗੇ ਡਿਲੀਟ, ਰੋਲ ਆਊਟ ਹੋਇਆ ਇਹ ਨਵਾਂ ਫੀਚਰ

Wednesday, Nov 01, 2017 - 05:40 PM (IST)

ਹੁਣ Whatsapp ''ਚ ਸੈਂਡ ਕੀਤੇ ਗਏ ਮੈਸੇਜ਼ ਨੂੰ ਕਰ ਸਕੋਗੇ ਡਿਲੀਟ, ਰੋਲ ਆਊਟ ਹੋਇਆ ਇਹ ਨਵਾਂ ਫੀਚਰ

ਜਲੰਧਰ- ਵਿਸ਼ਵ ਦੀ ਇੰਸਟੇਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੇ ਜਾ ਰਹੇ 'Delete for Everyone' ਫੀਚਰ ਨੂੰ ਅਧਿਕਾਰਤ ਰੋਲ ਆਊਟ ਹੋ ਗਿਆ ਹੈ। ਇਸ ਫੀਚਰ ਦੀ ਮਦਦ ਤੁਸੀਂ ਸੈਂਡ ਮੈਸੇਜ ਨੂੰ ਡਿਲੀਟ ਕਰ ਸਕੋਗੇ। ਇਸ ਤੋਂ ਪਹਿਲਾਂ ਕਾਫ਼ੀ ਸਮੇਂ ਤੋਂ ਇਹ ਫੀਚਰ ਬੀਟਾ ਮੋਡ 'ਚ ਉਪਲੱਬਧ ਸੀ। ਇਸ ਫੀਚਰ ਨੂੰ ਵਟਸਐਪ ਐਂਡ੍ਰਾਇਡ, iOS ਅਤੇ ਵਿੰਡੋਜ਼ ਫੋਨ ਦੇ ਨਾਲ ਡੈਸਕਟਾਪ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਵਾਟਸਐਪ ਦੇ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ।PunjabKesari

ਵਟਸਐਪ 'Delete for Everyone' ਫੀਚਰ ਸਿੰਗਲ ਗਲਬਾਤ ਦੇ ਨਾਲ ਹੀ ਗਰੂਪ ਚੈਟ 'ਚ ਵੀ ਕੰਮ ਕਰੇਗਾ। ਇਸ ਫੀਚਰ ਦਾ ਇਸਤੇਮਾਲ ਕਰਨਾ ਕਾਫ਼ੀ ਸੌਖਾ ਹੈ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਆਪਣੇ ਐਂਡ੍ਰਾਇਡ ਫੋਨ 'ਚ ਵਾਟਸਐਪ ਏਪ ਨੂੰ ਅਪਡੇਟ ਕਰਨੀ ਹੋਵੇਗੀ। ਇਸ ਤੋਂ ਬਾਅਦ ਇਕ ਆਪਣੇ ਆਫੀਸ਼ਿਅਲ ਗਰੂਪ 'ਚ ਇਕ ਚੈਟ ਕਰ ਕੇ ਉਸ ਨੂੰ ਡਿਲੀਟ ਕਰਨ ਲਈ ਉਸ 'ਤੇ ਟੈਪ ਕਰਨਾ ਹੇਵੋਗਾ। ਇਸ ਟੈਪ ਤੋਂ ਬਾਅਦ ਤਿੰਨ ਆਪਸ਼ਨ ਵਿਖਾਈ ਦੇਣਗੀਆਂ, ਜਿਸ 'ਚ Delete For Me, Cancel ਅਤੇ Delete For Everyone ਲਿੱਖਿਆ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ Delete for everyone” 'ਤੇ ਕਲਿਕ ਕਰ ਕੇ ਓਕੇ 'ਤੇ ਟੈਪ ਕਰਨਾ ਹੈ। ਇਸ ਨਾਲ ਤੁਹਾਡੀ ਚੈਟ ਗਰੁਪ 'ਚ ਮੌਜੂਦ ਕਿਸੇ ਦੇ ਕੋਲ ਸ਼ੋਅ ਨਹੀਂ ਕਰੇਗੀ।PunjabKesari

ਗੌਰ ਕਰਨ ਵਾਲੀ ਗੱਲ ਹੈ ਕਿ ਇਸ ਆਪਸ਼ਨ ਦਾ ਇਸਤੇਮਾਲ ਕਰਨ ਲਈ ਤੁਹਾਡੇ ਕੋਲ ਸਿਰਫ 7 ਮਿੰਟ ਹੋਣਗੇ। ਮੈਸੇਜ ਸੈਂਡ ਹੋਣ ਤੋਂ ਬਾਅਦ ਯੂਜ਼ਰਸ 7 ਮਿੰਟ ਦੇ ਅੰਦਰ ਉਸ ਨੂੰ ਹੱਟਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਫੀਚਰ ਨੂੰ ਚੈਟ ਤੋਂ ਇਲਾਵਾ ਤਸਵੀਰਾਂ, ਵੀਡੀਓ, GIFs, ਵੌਇਸ ਮੈਸੇਜ, ਕਾਂਟੈਕਟ ਕਾਰਡਸ, ਫਾਇਲਸ, ਲੋਕੇਸ਼ਨ 'ਤੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਫੀਚਰ ਨੂੰ iOS 'ਤੇ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਨੋਟੀਫਿਕੇਸ਼ਨ ਸੈਂਟਰ ਤੋਂ ਵੀ ਇਹ ਡਿਲੀਟ ਹੋ ਜਾਵੇਗਾ। ਐਂਡ੍ਰਾਇਡ ਯੂਜ਼ਰਸ 'ਤੇ ਵਿਖਾਈ ਦੇਵੇਗਾ “This message was deleted for everyone।


Related News