WhatsApp ''ਚ ਜਲਦ ਸ਼ਾਮਲ ਹੋ ਰਿਹੈ ਨਵਾਂ Group Invitation ਫੀਚਰ

02/27/2019 6:01:19 PM

ਗੈਜੇਟ ਡੈਸਕ- ਮਸ਼ਹੂਰ ਮੈਸੇਜਿੰਗ ਐਪ ਵਟਸਐਪ ਹਾਲ ਹੀ 'ਚ ਪਿਕਚਰ-ਇਨ-ਪਿਕਚਰ ਤੇ ਸਕ੍ਰੀਨ ਲਾਕ ਜਿਵੇਂ ਫੀਚਰਸ ਐਡ ਕੀਤੇ ਹਨ ਤੇ ਕਈ ਨਵੇਂ ਫੀਚਰਸ ਆਪਣੇ ਐਂਡ੍ਰਾਇਡ ਤੇ ਆਈ. ਓ. ਐੱਸ ਐਪ 'ਤੇ ਟੈਸਟ ਕਰ ਰਿਹਾ ਹੈ। ਇਨ੍ਹਾਂ 'ਚੋਂ ਇਕ ਫੀਚਰ ਗਰੁੱਪ ਇਨਵਿਟੇਸ਼ਨ ਕੰਟਰੋਲ ਦਾ ਵੀ ਹੈ, ਇਸ ਨੂੰ ਹਾਲ ਹੀ 'ਚ ਐਂਡ੍ਰਾਇਡ ਬੀਟਾ 'ਤੇ ਸਪਾਟ ਕੀਤਾ ਗਿਆ ਹੈ। ਇਸ ਫੀਚਰ 'ਚ ਯੂਜ਼ਰਸ ਆਪਣੇ ਆਪ ਫੈਸਲਾ ਕਰ ਸਕੋਗੇ ਕਿ ਉਹ ਕਿਸੇ ਗਰੁੱਪ 'ਚ ਐਡ ਹੋਣਾ ਚਾਹੁੰਦੇ ਹਨ ਜਾਂ ਨਹੀਂ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਉਨ੍ਹਾਂ ਦੀ ਪਰਮਿਸ਼ਨ ਦੇ ਬਿਨਾਂ ਕਿਸੇ ਗਰੁੱਪ 'ਚ ਐਡ ਨਹੀਂ ਕੀਤਾ ਜਾ ਸਕੇਗਾ। 

ਇਹ ਫੀਚਰ ਯੂਜ਼ਰਸ ਨੂੰ ਤਿੰਨ ਲੈਵਲ ਕੰਟਰੋਲ ਦਿੰਦਾ ਹੈ ਤੇ ਫਿਲਹਾਲ ਬਾਈ ਡੀਫਾਲਟ ਡਿਸੇਬਲ ਹੈ। ਇਸ ਫੀਚਰ ਨੂੰ ਐਂਡ੍ਰਾਇਡ ਬੀਟਾ ਦੇ ਕੋਡ 'ਚ WEBetaInfo ਨੇ ਸਪਾਟ ਕੀਤਾ ਹੈ। ਇਸ ਨੂੰ ਜਲਦ ਹੀ ਬਗਸ ਤੇ ਗਲਿਚ ਦੂਰ ਕਰਨ ਤੋਂ ਬਾਅਦ ਐਡ ਕੀਤਾ ਜਾ ਸਕਦਾ ਹੈ। ਇਸ ਨੂੰ ਵਟਸਐਪ ਬੀਟਾ ਅਪਡੇਟ (version 2.19.55) 'ਚ ਸਪਾਟ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਫੀਚਰ ਨੂੰ ਆਈ. ਓ. ਐੱਸ  ਟੈਸਟਫਲਾਈਟ ਯੂਜ਼ਰਸ ਲਈ ਬੀਟਾ ਅਪਡੇਟ 'ਚ ਰੋਲ ਆਊਟ ਕੀਤਾ ਗਿਆ ਸੀ। ਦੱਸ ਦੇਈਏ ਇਹ ਫੀਚਰ ਅਜੇ ਸ਼ੁਰੂਆਤੀ ਸਟੇਜ 'ਚ ਹੈ ਤੇ ਵਟਸਐਪ ਬੀਟਾ ਪ੍ਰੋਗਰਾਮ  ਦੇ ਸਾਰੇ ਟੈਸਟਰਸ ਲਈ ਵੀ ਉਪਲੱਬਧ ਨਹੀਂ ਹੈ।PunjabKesari
ਇਹ ਫੀਚਰ ਫਿਲਹਾਲ ਵਟਸਐਪ ਬੀਟਾ ਫਾਰ ਐਂਡ੍ਰਾਇਡ 'ਤੇ ਵਿਜ਼ੀਬਲ ਨਹੀਂ ਹੈ। ਇਸ ਨੂੰ ਲੈ ਕੇ ਕੋਈ ਬਿਆਨ ਵੀ ਕੰਪਨੀ ਵਲੋਂ ਸਾਹਮਣੇ ਨਹੀਂ ਆਇਆ ਹੈ ਕਿ ਇਹ ਬੀਟਾ ਟੈਸਟਰਸ ਲਈ ਕਦੋਂ ਉਪਲੱਬਧ ਹੋਵੇਗਾ। ਇਸ ਦੇ ਸਟੇਬਲ ਚੈਨਲ 'ਤੇ ਰਿਲੀਜ ਹੋਣ ਦੀ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ। ਗਰੁੱਪ ਇਨਵਿਟੇਸ਼ਨ ਫੀਚਰ ਲਈ ਵਟਸਐਪ ਦੇ ਐਂਡ੍ਰਾਇਡ ਕਲਾਇੰਟ 'ਚ ਜਾਣਾ ਹੋਵੇਗਾ। ਸੈਟਿੰਗਸ >ਅਕਾਊਂਟ>ਪ੍ਰਾਇਵੇਸੀ>ਗਰੁੱਪਸ 'ਚ ਜਾ ਕੇ ਇਸ 'ਚ ਬਦਲਾਅ ਦਾ ਆਪਸ਼ਨ ਮਿਲੇਗਾ। ਇਸ ਗਰੁੱਪ ਸਭ-ਸੈਕਸ਼ਨ 'ਚ ਯੂਜ਼ਰਸ ਨੂੰ ਤਿੰਨ ਇਨਵਿਟੇਸ਼ਨ ਕੰਟਰੋਲ ਆਪਸ਼ਨ ਮਿਲਣਗੇ, 5veryone,  My 3ontacts ਤੇ Nobody।

ਸਪੱਸ਼ਟ ਹੈ ਕਿ Everyone ਸੈੱਟ ਹੋਣ 'ਤੇ ਕੋਈ ਵੀ ਯੂਜ਼ਰ ਨੂੰ ਗਰੁੱਪ 'ਚ ਐਡ ਕਰ ਸਕੇਗਾ। ਇਸੇ ਤਰ੍ਹਾਂ My Contacts ਸੈੱਟ ਹੋਣ 'ਤੇ ਉਹੀ ਯੂਜ਼ਰ ਨੂੰ ਕਿਸੇ ਗਰੁੱਪ 'ਚ ਐਡ ਕਰ ਸਕੋਗੇ ਜੋ ਉਸ ਦੀ ਕਾਂਟੈਕਟ ਲਿਸਟ 'ਚ ਹੋਣਗੇ। Nobody ਸੈਟਿੰਗ 'ਤੇ ਕੋਈ ਵੀ ਯੂਜ਼ਰ ਨੂੰ ਸਿੱਧੇ ਗਰੁੱਪ 'ਚ ਐਡ ਨਹੀਂ ਕਰ ਪਾਵੇਗਾ, ਸਗੋਂ ਇਨਵਾਈਟ ਕਰੇਗਾ।


Related News