ਵਾਟਸਐਪ ਗਰੁੱਪ ਬਣਾ ਕੇ ਕਿਸੇ ਨੂੰ ਐਡ ਕਰਨਾ ਪੈ ਸਕਦਾ ਹੈ ਮਹਿੰਗਾ

Friday, Jan 15, 2016 - 07:11 PM (IST)

ਵਾਟਸਐਪ ਗਰੁੱਪ ਬਣਾ ਕੇ ਕਿਸੇ ਨੂੰ ਐਡ ਕਰਨਾ ਪੈ ਸਕਦਾ ਹੈ ਮਹਿੰਗਾ

ਜਲੰਧਰ— ਵਾਟਸਐਪ ''ਚ ਗਰੁੱਪ ਬਣਾ ਕੇ ਦੋਸਤਾਂ ਨਾਲ ਚੈਟ ਕਰਨਾ ਤੁਹਾਨੂੰ ਚੰਗਾ ਲਗਦਾ ਹੋਵੇਗਾ ਪਰ ਕਿਸੇ ਨੂੰ ਗਰੁੱਪ ''ਚ ਜ਼ਬਰਦਸਤੀ ਐਡ ਕਰਨ ਨਾਲ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ। ਇਹ ਸੱਚ ਹੈ ''ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਇਕ ਯੂਜ਼ਰ ਨੇ ਵਾਟਸਐਪ ''ਤੇ ਗਰੁੱਪ ਬਣਾ ਕੇ ਔਰਤ ਨੂੰ ਗਰੁੱਪ ''ਚ ਐਡ ਕੀਤਾ ਅਤੇ ਉਸ ਨੂੰ ਮਾਨਸਿਕ ਕਸ਼ਟ ਪਹੁੰਚਾਉਣ ਲਈ ਅਸ਼ਲੀਲ ਪੋਸਟ ਵੀ ਭੇਜੇ। ਇਸ ਤਰ੍ਹਾਂ ਕਰਨ ''ਤੇ ਗਰੁੱਪ ਐਡਮਿਨ ਨੂੰ ਜੇਲ੍ਹ ਜਾਣਾ ਪਿਆ। ਪੁਲਸ ਦੋ ਦਿਨ ਪਹਿਲਾਂ ਆਰੋਪੀ ਨੂੰ ਫੜਨ ''ਚ ਸਫ਼ਲ ਹੋਈ ਸੀ ਅਤੇ ਉਸ ਨੂੰ ਇਕ ਦਿਨ ਜੇਲ੍ਹ ''ਚ ਰਹਿਣ ''ਤੋਂ ਬਾਅਦ ਜਮਾਨਤ ਮਿਲੀ।

ਹੰਸਮੁਖ ਰਮੀਨਾ ਨਾਂ ਦਾ ਪਹਿਲਾ ਅਜਿਹਾ ਵਿਅਕਤੀ ਹੈ ਜੋ ਮੁੰਬਈ ''ਚ ਅਜਿਹੇ ਮਾਮਲੇ ''ਚ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਦੇ ਮੁਤਾਬਕ ਪੂਨੇ ਦੇ ਰਮੀਨਾ ਨਾਲ ਉਸ ਦੀ ਪਹਿਲਾਂ ਵੀ ਮੁਲਾਕਾਤ ਹੋਈ ਸੀ ਜਿਸ ''ਤੋ ਬਾਅਦ ਵਿਅਕਤੀ ਨੇ “ਸੱਚ ਦਾ ਸਾਮ੍ਹਣਾ “ ਅਤੇ “ਆਮਨਾ-ਸਾਮ੍ਹਣਾ“ ਨਾਂ ਦੇ ਗਰੁੱਪ ਬਣਾ ਕੇ ਉਸ ਨੂੰ ਜੋੜਿਆ ਅਤੇ 2 ਤੋਂ 3 ਦਿਨ ਤੱਕ ਲੋਕ ਉਸ ਨੂੰ ਪਰੇਸ਼ਾਨ ਕਰਦੇ ਰਹੇ।


Related News