WhatsApp ’ਚ ਜੁੜਿਆ ਕਮਾਲ ਦਾ ਫੀਚਰ, ਖੁਦ ਦੀ ਫੋਟੋ ਦਾ ਸਟਿੱਕਰ ਬਣਾ ਸਕਣਗੇ ਯੂਜ਼ਰਸ

Thursday, Nov 25, 2021 - 06:13 PM (IST)

WhatsApp ’ਚ ਜੁੜਿਆ ਕਮਾਲ ਦਾ ਫੀਚਰ, ਖੁਦ ਦੀ ਫੋਟੋ ਦਾ ਸਟਿੱਕਰ ਬਣਾ ਸਕਣਗੇ ਯੂਜ਼ਰਸ

ਗੈਜੇਟ ਡੈਸਕ– ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਮੇਟਾ ਕੰਪਨੀ ਨੇ ਵਟਸਐਪ ਦੇ ਵੈੱਬ ਵਰਜ਼ਨ ਲਈ ਇਕ ਖਾਸ ਟੂਲ ਲਾਂਚ ਕਰ ਦਿੱਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਫੋਟੋ ਨੂੰ ਸਟਿੱਕਰ ’ਚ ਬਦਲ ਸਕਦੇ ਹੋ। ਫਿਲਹਾਲ ਇਸ ਫੀਚਰ ਨੂੰ ਸਿਰਫ ਵਟਸਐਵ ਵੈੱਬ ਲਈ ਹੀ ਲਿਆਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦੀ ਹੀ ਮੋਬਾਇਲ ਵਰਜ਼ਨ ਲਈ ਵੀ ਜਾਰੀ ਕੀਤਾ ਜਾਵੇਗਾ। 

ਇੰਝ ਕਰੋ ਇਸ ਨਵੇਂ ਟੂਲ ਦਾ ਇਸਤੇਮਾਲ

- ਇਸ ਫੀਚਰ ਦੀ ਵਰਤੋਂ ਕਰਨ ਲਈ ਤੁਸੀਂ ਪਹਿਲਾਂ ਵਟਸਐਪ ਦੇ ਵੈੱਬ ਵਰਜ਼ਨ ਨੂੰ ਓਪਨ ਕਰੋ।
- ਹੁਣ ਉਸ ਚੈਟ ਵਿੰਡੋ ਨੂੰ ਓਪਨ ਕਰੋ ਜਿਸ ਨੂੰ ਤੁਸੀਂ ਕਸਟਮ ਸਟਿੱਕਰ ਭੇਜਣਾ ਚਾਹੁੰਦੇ ਹੋ।
- ਇਸ ਤੋਂ ਬਾਅਦ ਹੇਠਲੇ ਪਾਸੇ ਕਲਿੱਪ ਦੀ ਤਰ੍ਹਾਂ ਦਿਸਣ ਵਾਲੇ ਆਈਕਨ ’ਤੇ ਟੈਪ ਕਰੋ।
- ਹੁਣ ਤੁਹਾਨੂੰ ਸਟਿੱਕਰ ਦਾ ਆਪਸ਼ਨ ਦਿਖਾਈ ਦੇਵੇਗਾ, ਉਸ ’ਤੇ ਟੈਪ ਕਰੋ।
- ਇਸ ਤੋਂ ਬਾਅਦ ਫੋਟੋ ਨੂੰ ਸਿਲੈਕਟ ਕਰੋ ਅਤੇ ਆਪਣੇ ਹਿਸਾਬ ਨਾਲ ਐਡਿਟ ਕਰੋ।
- ਹੁਣ ਤੁਹਾਡੀ ਫੋਟੋ ਦਾ ਸਟਿੱਕਰ ਤਿਆਰ ਹੋ ਗਿਆ ਹੈ ਜਿਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ।


author

Rakesh

Content Editor

Related News