ਵਟਸਐਪ ਐਂਡ੍ਰਾਇਡ ਦੇ ਬੀਟਾ ਵਰਜ਼ਨ ''ਚ ਆਇਆ ਕਮਾਲ ਦਾ ਫੀਚਰ

Friday, Sep 16, 2016 - 02:53 PM (IST)

ਵਟਸਐਪ ਐਂਡ੍ਰਾਇਡ ਦੇ ਬੀਟਾ ਵਰਜ਼ਨ ''ਚ ਆਇਆ ਕਮਾਲ ਦਾ ਫੀਚਰ
ਜਲੰਧਰ- ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਲੇਟੈਸਟ ਅਪਡੇਟ ਲੈ ਕੇ ਆਉਂਦੀ ਰਹਿੰਦੀ ਹੈ। ਹਾਲ ਹੀ ''ਚ ਵਟਸਐਪ ਐਂਡ੍ਰਾਇਡ ਦੇ ਲੇਟੈਸਟ ਬੀਟਾ ਐਪ ''ਚ ਕੁਝ ਨਵੇਂ ਫੀਚਰ ਜੋੜੇ ਗਏ ਹਨ। ਇਨ੍ਹਾਂ ਫੀਚਰਸ ''ਚ ਤਸਵੀਰਾਂ ''ਤੇ ਲਿਖਣ ਅਤੇ ਕਲਾਕਾਰੀ ਕਰਨ ਦੀ ਸਮਰਥਾ ਅਤੇ ਫਰੰਟ ਫਲੈਸ਼ ਸ਼ਾਮਲ ਹਨ। ਹੁਣ ਵਟਸਐਪ ਬੀਟਾ ਐਪ ਲਈ ਜਾਰੀ ਕੀਤੇ ਗਏ ਨਵੇਂ ਅਪਡੇਟ ''ਚ ਇਹੀ ਫੀਚਰ ਵੀਡੀਓ ''ਤੇ ਵੀ ਕੰਮ ਕਰੇਗਾ। 
ਹੁਣ ਵਟਸਐਪ ਐਂਡ੍ਰਾਇਡ ਬੀਟਾ ਐਪ ਦੇ ਵਰਜਨ 2.16.270 ''ਤੇ ਵੀਡੀਓ ''ਤੇ ਇਮੋਜੀ, ਟੈਕਸਟ ਅਤੇ ਐਡੀਟਿੰਗ ਬਟਨ ਮਿਲੇਗਾ। ਪਰ ਵੀਡੀਓ ''ਚ ਵੀ ਇਹ ਫੀਚਰ ਵਟਸਐਪ ਦੇ ਕੈਮਰਾ ਐਪ ''ਚ ਹੀ ਕੰਮ ਕਰੇਗਾ। ਜੇਕਰ ਤੁਸੀਂ ਵਟਸਐਪ ਦੇ ਕੈਮਰਾ ਐਪ ਨਾਲ ਵੀਡੀਓ ਰਿਕਾਰਡ ਕਰਦੇ ਹੋ ਤਾਂ ਇਕ ਰਿਕਾਰਡ ਕਰਨ ਤੋਂ ਬਾਅਦ ਨਵਾਂ ਐਡੀਟਿੰਗ ਟੂਲ ਸਾਹਮਣੇ ਆ ਜਾਵੇਗਾ। ਸਕ੍ਰੀਨ ''ਤੇ ਮੌਜੂਦ ਨਵੇ ਪੈਨਸਿਲ ਅਤੇ ''“'' ਨਾਲ ਵਟਸਐਪ ਯੂਜ਼ਰ ਵੀਡੀਓ ''ਤੇ ਐਡੀਟਿੰਗ ਕਰ ਸਕਣਗੇ। 
ਬੀਟਾ ਵਰਜਨ 2.16.264 ''ਚ ਨਵਾਂ ਫਰੰਟ-ਫੇਸਿੰਗ ਫਲੈਸ਼ ਦਾ ਵਿਕਲਪ ਮਿਲਿਆ ਸੀ। ਇਸ ਦੀ ਮਦਦ ਨਾਲ ਜਦੋਂ ਯੂਜ਼ਰ ਘੱਟ ਰੌਸ਼ਨੀ ''ਚ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਕ੍ਰੀਨ ''ਤੇ ਸਫੇਦ ਫਲੈਸ਼ ਵਰਗਾ ਇਫੈੱਕਟ ਸਾਹਮਣੇ ਆ ਜਾਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਦੋਵਾਂ ਫੀਚਰਸ ਦਾ ਲਾਭ ਲੈਣ ਲਈ ਵਟਸਐਪ ''ਚ ਮੌਜੂਦ ਕੈਮਰਾ ਐਪ ਦੀ ਵਰਤੋਂ ਕਰਨੀ ਹੋਵੇਗੀ। ਸਮਾਰਟਫੋਨ ''ਚ ਮੌਜੂਦ ਆਮ ਕੈਮਰਾ ਐਪ ਨਾਲ ਇਸ ਦਾ ਫਾਇਦਾ ਲੈਣਾ ਸੰਭਵ ਨਹੀਂ ਹੋਵੇਗਾ।
 
 
 

Related News