ਐਂਡਰਾਇਡ ਦੇ ਇਸ ਪੁਰਾਣੇ ਵਰਜ਼ਨ ਨੂੰ ਸਾਲ 2020 ਤੱਕ ਸਪੋਰਟ ਕਰੇਗਾ ਵਟਸਐਪ

06/23/2017 5:46:45 PM

ਜਲੰਧਰ- ਇਸ ਸਾਲ ਫਰਵਰੀ 'ਚ ਵਟਸਐਪ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 1.2 ਬਿਲੀਅਨ ਤੱਕ ਪਹੁੰਚ ਗਈ ਹੈ। ਉਥੇ ਹੀ ਕੰਪਨੀ ਕਿਸੇ ਵੀ ਤਰ੍ਹਾਂ ਇਸ ਗਿਣਤੀ ਨੂੰ ਘੱਟ ਨਹੀਂ ਕਰਨਾ ਚਾਹੁੰਦੀ। ਇਸ ਲਈ ਸ਼ਾਇਦ ਵਟਸਐਪ ਨੇ ਫੈਸਲਾ ਲਿਆ ਹੈ ਕਿ ਉਹ ਕੁਝ ਪੁਰਾਣੇ ਓ.ਐੱਸ. 'ਤੇ ਅਜੇ ਸਪੋਰਟ ਕਰਨਾ ਬੰਦ ਨਹੀਂ ਕਰੇਗਾ। ਵਟਸਐਪ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਕੁਝ ਪੁਰਾਣੇ ਆਪਰੇਟਿੰਗ ਸਿਸਟਮ ਨੂੰ 31 ਦਸੰਬਰ, 2016 ਤੱਕ ਬੰਦ ਕਰ ਦੇਵੇਗੀ। ਬਾਅਦ 'ਚ ਕੰਪਨੀ ਨੇ ਇਸ ਨੂੰ ਬੰਦ ਕਰਨ ਦੀ ਤਰੀਕ ਵਧਾ ਕੇ 30 ਜੂਨ 2017 ਕਰ ਦਿੱਤਾ ਸੀ। ਹੁਣ ਕੰਪਨੀ ਨੇ ਇਕ ਵਾਰ ਫਿਰ ਇਨ੍ਹਾਂ ਆਪਰੇਟਿੰਗ ਸਿਸਟਮ ਨੂੰ ਬੰਦ ਕਰਨ ਦੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਹੈ। 
ਹਾਲਹੀ 'ਚ ਖਬਰ ਆਈ ਸੀ ਕਿ ਬਲੈਕਬੇਰੀ 10 ਅਤੇ ਬਲੈਕਬੇਰੀ ਓ.ਐੱਸ.7+ 'ਤੇ 31 ਦਸੰਬਰ 2017 ਤੱਕ ਵਟਸਐਪ ਨੂੰ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਨੋਕੀਆ ਐੱਸ40 ਨੂੰ ਵੀ 31 ਦਸੰਬਰ 2018 ਤੱਕ ਵਟਸਐਪ ਸਪੋਰਟ ਮਿਲੇਗਾ। ਉਥੇ ਹੀ ਹੁਣ ਸਾਹਮਣੇ ਆਈ ਨਵੀਂ ਜਾਣਕਾਰੀ ਮੁਤਾਬਕ ਵਟਸਐਪ ਐਂਡਰਾਇਡ ਦੇ ਪੁਰਾਣੇ ਵਰਜ਼ਨ ਐਂਡਰਾਇਡ 2.3 ਜਿੰਜਰਬ੍ਰੈਡ ਨੂੰ ਸਾਲ 2020 ਤੱਕ ਸਪੋਰਟ ਕਰੇਗਾ। 
ਵਟਸਐਪ ਦੁਆਰਾ ਆਫੀਸ਼ੀਅਲੀ ਬਲਾਗ ਪੋਸਟ ਰਾਹੀਂ ਜਾਰੀ ਕੀਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਵਟਸਐਪ ਆਉਣ ਵਾਲੇ ਸਮੇਂ 'ਚ ਕਿਹੜੇ ਪਲੇਟਫਾਰਮ ਨੂੰ ਸਪੋਰਟ ਕਰੇਗਾ ਅਤੇ ਕਿਹੜੇ ਪਲੇਟਫਾਰਮ 'ਤੇ ਸਪੋਰਟ ਲਈ ਕੰਪਨੀ ਨੇ ਸਮਾਂ ਮਿਆਦ ਵਧਾਈ ਹੈ। ਰਿਪੋਰਟ 'ਚ ਦਿੱਤਾ ਗਈ ਲਿਸਟ ਮੁਤਾਬਕ ਐਂਡਰਾਇਡ ਵਰਜ਼ਨ 2.3.7 ਅਤੇ ਇਸ ਤੋਂ ਪੁਰਾਣੇ ਵਰਜ਼ਨ 'ਤੇ ਵਟਸਐਪ ਸਪੋਰਟ 1 ਫਰਵਰੀ 2020 ਤੱਕ ਉਪਲੱਬਧ ਹੋਵੇਗੀ। ਬਲਾਗ 'ਚ ਕੰਪਨੀ ਨੇ ਇਹ ਵੀ ਜਾਕਾਰੀ ਦਿੱਤੀ ਹੈ ਕਿ ਨੋਕੀਆ ਐੱਸ40 ਅਤੇ ਬਲੈਕਬੇਰੀ ਓ.ਐੱਸ. ਪਲੇਟਫਾਰਮ 'ਤੇ ਵਟਸਐਪ 31 ਦਸੰਬਰ 2017 ਤੇ 31 ਦਸੰਬਰ 2018 ਤੱਕ ਸਪੋਰਟ ਕਰੇਗਾ। ਹਾਲਾਂਕਿ ਇਹ ਤਰੀਕ ਇਕ ਟਾਈਪੋਗ੍ਰਾਫਿਕਲ ਐਰਰ ਵੀ ਹੋ ਸਕਦਾ ਹੈ।


Related News