WhatsApp ’ਚ ਸਾਰਿਆਂ ਲਈ ਆਇਆ ਨਵਾਂ ਫੀਚਰ, 7 ਦਿਨਾਂ ਬਾਅਦ ਆਪਣੇ-ਆਪ ਡਿਲੀਟ ਹੋ ਜਾਣਗੇ ਮੈਸੇਜ

11/19/2020 5:21:57 PM

ਗੈਜੇਟ ਡੈਸਕ– ਵਟਸਐਪ ਦਾ ਡਿਸਅਪੀਅਰਿੰਗ ਮੈਸੇਜਿਸ ਫੀਚਰ ਸਾਰਿਆਂ ਲਈ ਗਲੋਬਲੀ ਜਾਰੀ ਕਰ ਦਿੱਤਾ ਗਿਆ ਹੈ। ਤੁਸੀਂ ਆਪਣੇ ਵਟਸਐਪ ਨੂੰ ਅਪਡੇਟ ਕਰਕੇ ਇਸ ਫੀਚਰ ਨੂੰ ਚੈੱਕ ਕਰ ਸਕਦੇ ਹੋ। ਨਵੀਂ ਅਪਡੇਟ ਤੋਂ ਬਾਅਦ ਤਹਾਡੇ ਕੋਲ ਇਕ ਆਪਸ਼ਨ ਹੋਵੇਗਾ ਕਿ ਤੁਸੀਂ ਕਿਸੇ ਮੈਸੇਜ ਨੂੰ ਕਦੋਂ ਡਿਲੀਟ ਕਰਨਾ ਚਾਹੁੰਦੇ ਹੋ। ਇਸ ਦੀ ਸੈਟਿੰਗ ਤੁਹਾਨੂੰ ਮੈਸੇਜ ਤੋਂ ਪਹਿਲਾਂ ਹੀ ਕਰਨੀ ਹੋਵੇਗੀ। 

ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ

ਵਟਸਐਪ ਦਾ ਇਹ ਫੀਚਰ ਨਿੱਟੀ ਅਤੇ ਗਰੁੱਪ ਚੈਟ ਦੋਵਾਂ ’ਚ ਕੰਮ ਕਰੇਗਾ। ਇਹ ਫੀਚਰ ਐਂਡਰਾਇਡ, ਆਈ.ਓ.ਐੱਸ. ਅਤੇ ਡੈਸਕਟਾਪ ਤਿੰਨਾ ਵਰਜ਼ਨਾਂ ’ਤੇ ਕੰਮ ਕਰੇਗਾ। ਇਸ ਫੀਚਰ ਦੀ ਸੈਟਿੰਗ ਕਰਨ ਤੋਂ ਬਾਅਦ ਕੋਈ ਵੀ ਮੈਸੇਜ 7 ਦਿਨਾਂ ਬਾਅਦ ਆਪਣੇ-ਆਪ ਡਿਲੀਟ ਹੋ ਜਾਵੇਗਾ, ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਫੀਚਰ ਫਾਰਵਰਡ ਮੈਸੇਜ ’ਤੇ ਕੰਮ ਨਹੀਂ ਕਰੇਗਾ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ​​​​​​​

ਇਸ ਤੋਂ ਇਲਾਵਾ ਜੇਕਰ ਤੁਸੀਂ ਕਾਪੀ/ਪੇਸਟ ਕਰਕੇ ਵੀ ਇਸ ਫੀਚਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਉਹ ਨਹੀਂ ਹੋਵੇਗਾ। ਇਸ ਫੀਚਰ ਨੂੰ ਤੁਸੀਂ ਕਿਸੇ ਕਾਨਟੈਕਟ ਦੇ ਡਿਟੇਲ ’ਚ ਜਾ ਕੇ ਆਨ ਜਾਂ ਆਫ ਕਰ ਸਕਦੇ ਹੋ। ਕਿਸੇ ਗਰੁੱਪ ਲਈ ਇਸ ਫੀਚਰ ਦਾ ਇਸਤੇਮਾਲ ਸਿਰਫ ਐਡਮਿਨ ਹੀ ਕਰ ਸਕਦਾ ਹੈ। 

PunjabKesari

7 ਦਿਨਾਂ ਤਕ ਵਟਸਐਪ ਆਨ ਨਾ ਹੋਣ ’ਤੇ ਕੀ ਹੋਵੇਗਾ?
ਇਸ ਫੀਚਰ ਦੀ ਖ਼ਬਰ ਸੁਣ ਕੇ ਜ਼ਿਆਦਾਤਰ ਲੋਕਾਂ ਦੇ ਮਨ ’ਚ ਸਵਾਲ ਆ ਰਿਹਾ ਹੈ ਕਿ ਜੇਕਰ ਅਸੀਂ ਕਿਸੇ ਨੂੰ ਮੈਸੇਜ ਭੇਜਿਆ ਅਤੇ ਉਸ ਦਾ ਵਟਸਐਪ 7 ਦਿਨਾਂ ਤਕ ਬੰਦ ਹੀ ਰਿਹਾ ਤਾਂ ਅਜਿਹੇ ਹਾਲਤ ’ਚ ਕੀ ਹੋਵੇਗਾ? ਵਟਸਐਪ ਨੇ ਇਸ ਦਾ ਵੀ ਜਵਾਬ ਦਿੱਤਾ ਹੈ। ਵਟਸਐਪ ਮੁਤਾਬਕ, ਜੇਕਰ ਤੁਸੀਂ ਕਿਸੇ ਨੂੰ ਇਸ ਸੈਟਿੰਗ ਨਾਲ ਮੈਸੇਜ ਭੇਜ ਦਿੱਤਾ ਹੈ ਅਤੇ ਉਹ ਸ਼ਖ਼ਸ 7 ਦਿਨਾਂ ਬਾਅਦ ਵਟਸਐਪ ਆਨ ਕਰਦਾ ਹੈ ਤਾਂ ਨੋਟੀਫਿਕੇਸ਼ਨ ਪੈਨਲ ’ਚ ਤੁਹਾਡਾ ਮੈਸੇਜ ਵਿਖੇਗਾ ਪਰ ਚੈਟ ’ਚ ਪਹੁੰਚਦੇ ਹੀ ਗਾਇਬ ਹੋ ਜਾਵੇਗਾ। 


Rakesh

Content Editor

Related News