ਭਾਰਤ ''ਚ ਵਟਸਐਪ ਯੂਜ਼ਰਸ ਦੀ ਗਿਣਤੀ ਵੱਧ ਕੇ ਹੋਈ ਇੰਨੀ, ਹੋਰ ਵੀ ਐਡ ਹੋਣਗੇ ਨਵੇਂ ਫੀਚਰਸ

Saturday, Feb 25, 2017 - 12:49 PM (IST)

ਭਾਰਤ ''ਚ ਵਟਸਐਪ ਯੂਜ਼ਰਸ ਦੀ ਗਿਣਤੀ ਵੱਧ ਕੇ ਹੋਈ ਇੰਨੀ, ਹੋਰ ਵੀ ਐਡ ਹੋਣਗੇ ਨਵੇਂ ਫੀਚਰਸ

ਜਲੰਧਰ- ਮੋਬਾਇਲ ਮੈਸੇਜਿੰਗ ਸੇਵਾ ਵਟਸਐਪ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ''ਚ ਇਸ ਐਪ ਦੇ ਯੂਜ਼ਰ ਦੀ ਗਿਣਤੀ 20 ਕਰੋੜ ਹੋ ਗਈ ਹੈ। ਵਟਸਐਪ ਦੇ ਸਹਿ ਸੰਸਥਾਪਕ ਬਰਾਇਨ ਐਕਟਨ ਨੇ ਕੰਪਨੀ ਦੇ ਵਪਾਰ ਪ੍ਰਮੁੱਖ ਨਿਰਜ ਅਰੋੜਾ ਦੇ ਨਾਲ ਸ਼ੁੱਕਰਵਾਰ ਨੂੰ ਭਾਰਤੀ ਤਕਨੀਕੀ ਸੰਸਥਾਨ-ਦਿੱਲੀ ਦਾ ਦੌਰਾ ਕੀਤਾ ਅਤੇ ਉੱਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

 

ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਇਸ ਗੱਲਬਾਤ ''ਚ ਇਹ ਚਰਚਾ ਹੋਈ ਕਿ ਵਟਸਐਪ ਭਾਰਤ ਨੂੰ ਬਣਾਉਣ ''ਚ ਕਿਸ ਤਰ੍ਹਾਂ ਨਾਲ ਯੋਗਦਾਨ ਦੇ ਸਕਦੇ ਹੈ। ਕਿਉਂਕਿ ਇਸ ਨੇ ਅਜਿਹੀ ਸੇਵਾ ਦੇ ਉਸਾਰੀ ''ਚ ਨਿਵੇਸ਼ ਕੀਤਾ ਹੈ, ਜੋ ਲੱਖਾਂ ਭਾਰਤੀਆਂ ਲਈ ਬਹੁਤ ਫਾਇਦੇਮੰਦ ਸੇਵਾ ਹੈ।

 

ਵਟਸਐਪ ਆਪਣੇ ਐਪ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਹੋਰ ਨਵੇਂ ਅਪਡੇਟ ਅਤੇ ਫੀਚਰਸ ਲਿਆ ਰਿਹਾ ਹੈ। ਵਟਸਐਪ ਦਾ ਨਵਾਂ ਸਟੇਟਸ ਫੀਚਰ ਹੁਣ ਆਈਫੋਨ, ਐਂਡ੍ਰਾਇਡ ਅਤੇ ਵਿੰਡੋਜ਼ ਡਿਵਾਇਸ ਰੱਖਣ ਵਾਲੇ ਦੁਨੀਆ ਭਰ ਦੇ ਸਾਰੇ ਯੂਜ਼ਰਸ ਲਈ ਉਪਲੱਬਧ ਹੈ। ਇਸ ਨਵੇਂ ਸਟੇਟਸ ਫੀਚਰ ਦੇ ਰਾਹੀਂ ਯੂਜ਼ਰਸ ਫੋਟੋ, ਜੀ. ਆਈ. ਐੱਫ ਜਾਂ ਵੀਡੀਓ ਨੂੰ ਡਰਾਇੰਗ, ਇਮੋਜੀ ਅਤੇ ਖਾਸ ਐੱਡਲਾਈਨਾਂ ਦੇ ਨਾਲ ਸ਼ੇਅਰ ਕਰ ਸਕਦੇ ਹਨ, ਜੋ ਚੁਣੇ ਗਏ ਦੋਸਤਾਂ ਲਈ 24 ਘੰਟੇ ਤੱਕ ਉਪਲੱਬਧ ਰਹਿਣਗੇ। ਵਹਾਟਸਐਪ ਬਲਾਗ ਦੇ ਮੁਤਾਬਕ, ਹੁਣ ਸਟੇਟਸ ਅਪਡੇਟ ਐਂਡ-ਟੂ-ਐਂਡ ਐਨਕ੍ਰਿਪਟੇਡ ਹੋਣਗੇ।


Related News