ਇਸ ਦੇਸ਼ ’ਚ ਬੈਨ ਹੋਈ ਵਟਸਐਪ ਨੂੰ ਟੱਕਰ ਦੇਣ ਵਾਲੀ Signal ਐਪ, ਜਾਣੋ ਕਾਰਨ

03/17/2021 5:19:20 PM

ਗੈਜੇਟ ਡੈਸਕ– ਜਦੋਂ ਪੂਰੀ ਦੁਨੀਆ ’ਚ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ’ਚ ਨਾਰਾਜ਼ਗੀ ਸੀ ਉਦੋਂ ਇਕ ਨਵੀਂ ਨੇ ਐਪ ਬਾਜ਼ਾਰ ’ਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਇਕ ਐਨਕ੍ਰਿਪਟਿਡ ਮੈਸੇਜਿੰਗ ਐਪ ‘ਸਿਗਨਲ’ ਸੀ। ਕਈ ਯੂਜ਼ਰਸ ਨੇ ਵਟਸਐਪ ਦਾ ਸਾਥ ਛੱਡ ਕੇ ਸਿਗਨਲ ਐਪ ਨੂੰ ਅਪਣਾਇਆ ਸੀ। ਕੁਝ ਸਮੇਂ ਤਕ ਸਿਗਨਲ ਐਪ ਨੇ ਯੂਜ਼ਰਸ ’ਚ ਕਾਫੀ ਲੋਕਪ੍ਰਸਿੱਧੀ ਹਾਸਲ ਕੀਤੀ ਪਰ ਹੁਣ ਇਸ ਐਪ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। 

ਇਸ ਮੈਸੇਜਿੰਗ ਐਪ ਨੂੰ ਚੀਨ ਨੇ ਬੈਨ ਕਰ ਦਿੱਤਾ ਹੈ। ਬੈਨ ਹੋਣ ਤੋਂ ਬਾਅਦ ਚੀਨੀ ਯੂਜ਼ਰਸ ਨੂੰ ਇਸ ਐਪ ਦਾ ਇਸਤੇਮਾਲ ਕਰਨ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ ਯਾਨੀ ਵੀ.ਪੀ.ਐੱਨ. ਦਾ ਸਹਾਰਾ ਲੈਣਾ ਪੈ ਰਿਹਾ ਸੀ। ਦੱਸ ਦੇਈਏ ਕਿ ਵੀ.ਪੀ.ਐੱਨ. ਰਾਹੀਂ ਯੂਜ਼ਰ ਕਿਸੇ ਵੀ ਬਲਾਕ ਵੈੱਬਸਾਈਟ ਨੂੰ ਐਕਸੈਸ ਕਰ ਸਕਦਾ ਹੈ। 

ਚੀਨ ’ਚ ਕਿਉਂ ਬੈਨ ਹੋਈ ਸਿਗਨਲ ਐਪ
ਕੁਝ ਬਚੀਆਂ ਹੋਈਆਂ ਮੈਸੇਜਿੰਗ ਐਪਸ ’ਚੋਂ ਇਕ ਸਿਗਨਲ ਨੂੰ ਵੀ ਚੀਨ ’ਚ ਬੈਨ ਕਰ ਦਿੱਤਾ ਗਿਆਹੈ। ਇਹ ਯੂਜ਼ਰਸ ਨੂੰ ਐਨਕ੍ਰਿਪਟਿਡ ਮੈਸੇਜਿਸ ਦੀ ਮਨਜ਼ੂਰੀ ਦਿੰਦੀ ਸੀ। ਚੀਨ ਨੇ ਪਬਲਿਕ ਓਪੀਨੀਅਨ ਨੂੰ ਕੰਟਰੋਲ ਕਰਨ ਲਈ ਅਤੇ ਨਿੱਜੀ ਗੱਲਾਂ ਨੂੰ ਸੀਮਿਤ ਕਰਨ ਲਈ ਇਹ ਕਦਮ ਚੁੱਕਿਆ ਹੈ। ਚੀਨ ’ਚ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਬਿਨਾਂ ਵੀ.ਪੀ.ਐੱਨ. ਨੂੰ ਇਸ ਐਪ ਨਾਲ ਕੁਨੈਕਟ ਨਹੀਂ ਕਰ ਪਾ ਰਹੇ ਸਨ। ਬਿਨਾਂ ਇਸ ਦੇ ਉਹ ਸੰਦੇਸ਼ ਭੇਜਣ ’ਚ ਫੇਲ ਹੋ ਰਹੇ ਸਨ। 

ਚੀਨ ਦੇ ਸਾਈਬਰ ਅਧਿਕਾਰੀ ਪਿਛਲੇ ਕੁਝ ਸਾਲਾਂ ’ਚ ਕਾਫੀ ਸਖ਼ਤ ਹੋ ਗਏ ਹਨ। ਚੀਨ ’ਚ ਬੈਨ ਕੀਤੇ ਗਏ ਐਪਸ, ਮੀਡੀਆ ਆਊਟਲੇਟ ਅਤੇ ਸੋਸ਼ਲ ਮੀਡੀਆ ਸਾਈਟਾਂ ਦੇ ਦਾਇਰੇ ਨੂੰ ਵਧਾਇਆ ਹੈ। ਹਾਲਾਂਕਿ, ਮੰਗਲਵਾਰ ਸਵੇਰ ਤਕ ਇਹ ਐਪ ਐਪਲ ਦੇ ਚੀਨੀ ਐਪ ਸਟੋਰ ’ਤੇ ਉਪਲੱਬਧ ਸੀ। ਉਥੇ ਹੀ ਇਹ ਐਪ ਅਤੇ ਵੈੱਬਸਾਈਟ ਹਾਂਗਕਾਂਗ ’ਚ ਆਮ ਰੂਪ ਨਾਲ ਕੰਮ ਕਰਦੀ ਵਿਖਾਈ ਦਿੱਤੀ ਹੈ। 

ਸਿਗਨਲ ਹੁਣ ਉਨ੍ਹਾਂ ਐਪਸ ’ਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੂੰ ਚੀਨ ਦੁਆਰਾ ਬੈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਚੀਨ ’ਚ ਪਹਿਲਾਂ ਹੀ ਫੇਸਬੁੱਕ, ਗੂਗਲ ਅਤੇ ਟਵਿਟਰ ਨੂੰ ਬਲਾਕ ਕੀਤਾ ਜਾ ਚੁੱਕਾ ਹੈ। ਉਤੇ ਹੀ ਮਸ਼ਹੂਰ ਸੋਸ਼ਲ ਆਡੀਓ ਪਲੇਟਫਾਰਮ ਕਲਬਹਾਊਸ ਨੂੰ ਵੀ ਇਥੇ ਸ਼ਟਡਾਊਨ ਕਰ ਦਿੱਤਾ ਗਿਆ ਹੈ. ਇਸ ਐਪ ਦੇ ਰੀਅਰ ਟਾਈਮ ਆਡੀਓ ਡਿਸਕਸ਼ਨ ’ਚ ਜਿਵੇਂ ਹੀ ਚੀਨੀ ਯੂਜ਼ਰਸ ਨੇ ਹਿੱਸਾ ਲੈਣਾ ਸ਼ੁਰੂ ਕੀਤਾ ਤਾਂ ਸਰਕਾਰ ਨੇ ਉਸ ਨੂੰ ਬੈਨ ਕਰ ਦਿੱਤਾ। ਡਾਟਾ ਕੰਪਨੀ ਸੈਂਸਰ ਟਾਵਰ ਮੁਤਾਬਕ, ਸਿਗਨਲ ਨੂੰ ਚੀਨ ’ਚ ਆਈ.ਓ.ਐੱਸ. ’ਤੇ 5,10,000 ਵਾਰ ਡਾਊਨਲੋਡ ਕੀਤਾ ਗਿਆ ਸੀ। ਐਪ ਸਟੋਰ ਅਤੇ ਗੂਗਲ ਪਲੇਅ ’ਤੇ ਸਾਂਝੇ ਰੂਪ ਨਾਲ 100 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਸੀ। 

ਕੀ ਹੈ ਸਿਗਨਲ ਐਪ
ਇਹ ਇਕ ਅਜਿਹੇ ਐਪ ਹੈ ਜਿਸ ਵਿਚ ਪ੍ਰਾਈਵੇਸੀ ਨੂੰ ਲੈ ਕੇ ਖ਼ਾਸਾ ਧਿਆਨ ਦਿੱਤਾ ਗਿਆ ਸੀ। ਕੰਪਨੀ ਨੇ ਪਲੇਅ ਸਟੋਰ ਪਲੇਟਫਾਰਮ ’ਤੇ ਵੀ ਇਹ ਦੱਸਿਆ ਸੀ ਕਿ ਇਹ ਐਪ ਕਿਸੇ ਵੀ ਤਰ੍ਹਾਂ ਦਾ ਡਾਟਾ ਆਪਣੇ ਕੋਲ ਸਟੋਰ ਨਹੀਂ ਰੱਖਦੀ। ਅਜਿਹੇ ’ਚ ਇਹ ਕਿਹਾ ਜਾ ਸਕਦਾ ਹੈ ਕਿਇਸ ਐਪ ’ਚ ਮੌਜੂਦ ਡਾਟਾ ਸੁਰੱਖਿਅਤ ਹੁੰਦਾ ਹੈ। ਇਹ ਐਪ ਮੈਸੇਜ ਅਤੇ ਕਾਲਿੰਗ ਸੇਵਾ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਕਰਦੀ ਹੈ। ਇਸ ਦੇ ਇਸ ਫੀਚਰ ਰਾਹੀਂ ਕੋਈ ਵੀ ਥਰਡ ਪਾਰਟੀ ਐਪ ਤੁਹਾਡੇ ਕਾਲਸ ਜਾਂ ਚੈਟ ਨੂੰ ਐਕਸੈਸ ਨਹੀਂ ਕਰ ਸਕੇਗੀ। ਪ੍ਰਾਈਵੇਸੀ ਦੇ ਮੱਦੇਨਜ਼ਰ ਹੀ ਇਸ ਐਪ ਦਾ ਇਸਤੇਮਾਲ ਕਾਫ਼ੀ ਜ਼ਿਆਦਾ ਕੀਤਾ ਜਾ ਰਿਹਾ ਹੈ। 


Rakesh

Content Editor

Related News