ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਵਟਸਐਪ ''ਤੇ ਚੈਟ ਸਕਿਓਰ ਤਾਂ ਅਪਣਾਓ ਇਹ ਟ੍ਰਿਕ

01/31/2020 8:10:45 PM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਕਈ ਸ਼ਾਨਦਾਰ ਫੀਚਰ ਨਾਲ ਆਉਂਦਾ ਹੈ। ਇਹ ਫੀਚਰਸ ਚੈਟਿੰਗ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਵੀ ਮੇਨਟੇਨ ਰੱਖਦਾ ਹੈ। ਵਟਸਐਪ ਚੈਟ ਕਾਫੀ ਪ੍ਰਾਈਵੇਟ ਹੁੰਦੀ ਹੈ ਅਤੇ ਯੂਜ਼ਰ ਇਸ ਨੂੰ ਹਮੇਸ਼ਾ ਸਕਿਓਰ ਰੱਖਣਾ ਚਾਹੁੰਦੇ ਹਨ। ਫੋਨ ਅਨਲਾਕ ਰਹਿ ਜਾਣ ਕਾਰਨ ਵਟਸਐਪ ਮੈਸੇਜ ਨੂੰ ਤੁਹਾਡੇ ਇਲਾਵਾ ਕੋਈ ਹੋਰ ਵੀ ਦੇਖ ਸਕਦਾ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਆਸਾਨ ਟ੍ਰਿਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਤੁਸੀਂ ਆਪਣੀ ਵਟਸਐਪ ਚੈਟ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾ ਸਕਦੇ ਹੋ।

ਐਂਡ੍ਰਾਇਡ ਯੂਜ਼ਰ ਲਈ ਟ੍ਰਿਕ
ਐਂਡ੍ਰਾਇਡ ਯੂਜ਼ਰਸ ਦੀ ਪ੍ਰਾਈਵੇਸੀ ਲਈ ਵਟਸਐਪ ਨੇ ਹਾਲ ਹੀ 'ਚ ਅਨਲਾਕ ਵਿਦ ਫਿਗਰਪ੍ਰਿੰਟ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਰਾਹੀਂ ਵਟਸਐਪ ਚੈਟਸ ਨੂੰ ਆਸਾਨੀ ਨਾਲ ਸਕਿਓਰ ਕੀਤਾ ਜਾਂਦਾ ਹੈ। ਫਿਗਰਪ੍ਰਿੰਟ ਲਾਕ ਫੀਚਰ ਸਮਾਰਟਫੋਨ ਦੇ ਫਿਗਰਪ੍ਰਿੰਟ ਸਕੈਨਰ ਰਾਹੀਂ ਕੰਮ ਕਰਦਾ ਹੈ। ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਇਨ੍ਹਾਂ ਸਟੈਪਟਸ ਨੂੰ ਫਾਲੋਅ ਕਰਨਾ ਹੋਵੇਗਾ।
ਸਭ ਤੋਂ ਪਹਿਲਾਂ ਵਟਸਐਪ ਨੂੰ ਲੇਟੈਸਟ ਵਰਜ਼ਨ 'ਚ ਅਪਡੇਟ ਕਰੋ।
ਸੈਟਿੰਗਸ 'ਚ ਜਾ ਕੇ ਪ੍ਰਾਈਵੇਸੀ ਆਪਸ਼ਨ 'ਚ ਜਾਓ।
ਹੇਠਾਂ ਸਕਰਾਲ ਕਰਨ 'ਤੇ ਸਭ ਤੋਂ ਲਾਸਟ 'ਚ 'Unlock with fingerprint' ਦਾ ਆਪਸ਼ਨ ਮਿਲੇਗਾ।
ਫੀਚਰ ਨੂੰ ਐਕਟੀਵੇਟ ਕਰਨ ਲਈ ਟਾਗਨ ਆਨ ਕਰ ਦੇਵੋ।

ਆਈਫੋਨ ਯੂਜ਼ਰਸ ਲਈ
ਆਈਫੋਨਸ ਲਈ ਵਟਸਐਪ ਨੇ ਇਸ ਨੂੰ ਸਕਰੀਨ ਲਾਕ ਫੀਚਰ ਦੇ ਨਾਂ ਨਾਲ ਲਾਂਚ ਕੀਤਾ ਸੀ। ਇਸ ਨੂੰ ਤੁਸੀਂ ਆਈਫੋਨ ਦੀ ਸੈਟਿੰਗਸ ਮੈਨਿਊ 'ਚ ਜਾ ਕੇ ਆਨ ਕਰ ਸਕਦੇ ਹੋ। ਇਸ ਦੇ ਕੰਮ ਕਰਨ ਦਾ ਤਰੀਕਾ ਵਿਦ ਫਿਗਰਪ੍ਰਿੰਟ ਵਰਗਾ ਹੀ ਹੈ। ਇਸ ਨੂੰ ਐਕਟੀਵੇਟ ਕਰਨ ਤੋਂ ਬਾਅਦ ਵਟਸਐਪ ਚੈਟਸ ਨੂੰ ਸਕਿਓਰ ਬਣਾਇਆ ਜਾ ਸਕਦਾ ਹੈ। ਫੀਚਰ ਐਕਟੀਵੇਟ ਹੋਣ ਤੋਂ ਬਾਅਦ ਵਟਸਐਪ ਫੇਸ ਆਈ.ਡੀ. 'ਤੇ ਰਜਿਸਟਰਡ ਚਿਹਰੇ ਦੀ ਪਛਾਣ ਕਰਕੇ ਖੁੱਲੇਗਾ। ਦੱਸ ਦੇਈਏ ਕਿ ਸਕਰੀਨ ਲਾਕ ਨੂੰ ਐਕਟੀਵੇਟ ਕਰਨ ਲਈ ਆਈਫੋਨ 'ਚ ਫੇਸ ਆਈ.ਡੀ. ਫੀਚਰ ਨੂੰ ਇਨੇਬਲ ਕਰਨਾ ਜ਼ਰੂਰੀ ਹੈ। ਇਹ ਫੀਚਰ ਸਿਰਫ ਡਿਵਾਈਸ ਦੇ ਪਾਸਕੋਡ ਨਾਲ ਕੰਮ ਨਹੀਂ ਕਰਦਾ।


Karan Kumar

Content Editor

Related News