WhatsApp ਕਾਲ ਵੀ ਕਰ ਸਕਦੇ ਹੋ ਰਿਕਾਰਡ, ਇਹ ਹੈ ਆਸਾਨ ਤਰੀਕਾ

10/17/2020 1:02:21 PM

ਗੈਜੇਟ ਡੈਸਕ– ਵਟਸਐਪ ਅੱਜ ਦੇ ਦੌਰ ’ਚ ਬੇਹੱਦ ਹੀ ਪ੍ਰਸਿੱਧ ਮੈਸੇਜਿੰਗ ਐਪ ਹੈ। ਇਸ ਰਾਹੀਂ ਅਸੀਂ ਟੈਕਸਟ ਮੈਸੇਜ ਤੋਂ ਇਲਾਵਾ ਆਡੀਓ ਅਤੇ ਵੀਡੀਓ ਦੋਵਾਂ ਤਰ੍ਹਾਂ ਦੀ ਕਾਲ ਕਰ ਸਕਦੇ ਹਾਂ। ਅਸੀਂ ਫੋਨ ਕਾਲ ’ਤੇ ਤਾਂ ਕਿਸੇ ਜ਼ਰੂਰੀ ਗੱਲ ਨੂੰ ਰਿਕਾਰਡ ਕਰ ਸਕਦੇ ਹਾਂ ਪਰ ਕਈ ਵਾਰ ਅਸੀਂ ਵਟਸਐਪ ’ਤੇ ਆਡੀਓ ਕਾਲ ਕਰ ਰਹੇ ਹੁੰਦੇ ਹਾਂ ਤਾਂ ਜ਼ਰੂਰੀ ਗੱਲ ਨੂੰ ਰਿਕਾਰਡ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਵਟਸਐਪ ਕਾਲ ਨੂੰ ਵੀ ਆਸਾਨੀ ਨਾਲ ਰਿਕਾਰਡ ਕਰ ਸਕਦੇ ਹੋ। 

ਐਂਡਰਾਇਡ ਫੋਨ ’ਤੇ ਇੰਝ ਰਿਕਾਰਡ ਕਰੋ ਵਟਸਐਪ ਕਾਲ
- ਜੇਕਰ ਤੁਸੀਂ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਊਬ ਕਾਲ ਰਿਕਾਰਡਰ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।

-ਇਸ ਐਪ ਨੂੰ ਡਾਊਨਲੋਡ ਕਰਕੇ ਓਪਨ ਕਰਨ ਤੋਂ ਬਾਅਦ ਵਟਸਐਪ ’ਤੇ ਜਾਓ।

-ਹੁਣ ਜਿਸ ਨਾਲ ਤੁਸੀਂ ਗੱਲ ਕਰਨੀ ਹੈ ਉਸ ਨੂੰ ਕਾਲ ਕਰੋ। ਇਸ ਦੌਰਾਨ ਤੁਹਾਨੂੰ ਕਿਊਬ ਕਾਲ ਵਿਜ਼ੇਟ ਵਿਖਾਈ ਦੇ ਰਿਹਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ।

-ਜੇਕਰ ਤੁਹਾਡੇ ਫੋਨ ’ਚ ਏਰਰ ਸ਼ੋਅ ਕਰ ਰਿਹਾ ਹੈ ਤਾਂ ਇਕ ਵਾਰ ਦੁਬਾਰਾ ਤੁਸੀਂ ਕਿਊਬ ਕਾਲ ਰਿਕਾਰਡਰ ਨੂੰ ਓਪਨ ਕਰੋ।

-ਇਸ ਵਾਰ ਤੁਹਾਨੂੰ ਐਪ ਦੀ ਸੈਟਿੰਗ ’ਚ ਜਾ ਕੇ ਵੌਇਸ ਕਾਲ ’ਚ Force Voip ’ਤੇ ਕਲਿੱਕ ਕਰਨਾ ਹੋਵੇਗਾ।

-ਇਸ ਪੂਰੇ ਪ੍ਰੋਸੈਸ ਤੋਂ ਬਾਅਦ ਤੁਸੀਂ ਇਕ ਵਾਰ ਫਿਰ ਵਟਸਐਪ ਕਾਲ ਲਗਾਓ।

-ਜੇਕਰ ਇਸ ਵਾਰ ਵੀ ਕਿਊਬ ਕਾਲ ਰਿਕਾਰਡਰ ਸ਼ੋਅ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਤੁਹਾਡੇ ਫੋਨ ’ਚ ਕੰਮ ਨਹੀਂ ਕਰੇਗਾ। 

ਆਈਫੋਨ ’ਤੇ ਇੰਝ ਰਿਕਾਰਡ ਕਰੋ ਵਟਸਐਪ ਕਾਲ
-ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰਦੇ ਹੋ ਤਾਂ ਵਟਸਐਪ ਕਾਲ ਰਿਕਾਰਡ ਕਰਨ ਲਈ ਤੁਹਾਨੂੰ ਆਪਣੇ ਆਈਫੋਨ ਨੂੰ ਲਾਈਟਨਿੰਗ ਕੇਬਲ ਦੀ ਮਦਦ ਨਾਲ ਮੈਕ ਨਾਲ ਕੁਨੈਕਟ ਕਰਨਾ ਹੋਵੇਗਾ।

-ਜਿਸ ਤੋਂ ਬਾਅਦ ਤੁਹਾਨੂੰ ਆਪਣੇ ਆਈਫੋਨ ’ਤੇ Trust this computer ਕਰਕੇ ਵਿਖਾਈ ਦੇਵੇਗਾ, ਇਸ ’ਤੇ ਕਲਿੱਕ ਕਰਨਾ ਹੈ।

-ਜੇਕਰ ਤੁਸੀਂ ਪਹਿਲੀ ਵਾਰ ਮੈਕ ਨਾਲ ਆਪਣਾ ਆਈਫੋਨ ਕੁਨੈਕਟ ਕਰ ਰਹੇ ਹੋ ਤਾਂ ਤੁਸੀਂ QuickTime ਖੋਲ੍ਹੋ ਅਤੇ ਇਸ ਵਿਚ ਤੁਹਾਨੂੰ ਫਾਈਲ ਸੈਕਸ਼ਨ ’ਚ ਜਾ ਕੇ ਨਿਊ ਆਡੀਓ ਰਿਕਾਰਡਿੰਗ ਦਾ ਆਪਸ਼ਨ ਮਿਲੇਗਾ।

-ਇਸ ਵਿਚ ਤੁਹਾਨੂੰ ਰਿਕਾਰਡ ਬਟਨ ਦੇ ਹੇਠਲੇ ਪਾਸੇ ਇਸ਼ਾਰਾ ਕਰਦੇ ਹੋਏ ਐਰੋ ਦਾ ਨਿਸ਼ਾਨ ਵਿਖਾਈ ਦੇਵੇਗਾ। ਜਿਸ ’ਤੇ ਤੁਹਾਨੂੰ ਕਲਿੱਕ ਕਰਨਾ ਹੈ ਅਤੇ ਆਈਫੋਨ ਨੂੰ ਚੁਣਨਾ ਹੈ।

-ਇਸ ਸਾਰੇ ਪ੍ਰੋਸੈਸ ਨੂੰ ਕਰਨ ਤੋਂ ਬਾਅਦ ਤੁਸੀਂ ਕੁਇਕ ਟਾਈਮ ’ਚ ਰਿਕਾਰਡ ਬਟਨ ’ਤੇ ਕਲਿੱਕ ਕਰੋ ਅਤੇ ਆਪਣੇ ਵਟਸਐਪ ਤੋਂ ਕਾਲ ਕਰੋ। ਜਿਵੇਂ ਹੀ ਤੁਸੀਂ ਕੁਨੈਕਟ ਹੋ ਜਾਓ, ਯੂਜ਼ਰ ਆਈਕਨ ਨੂੰ ਐਡ ਕਰ ਲਓ। ਇਸ ਤੋਂ ਬਾਅਦ ਉਸ ਵਿਅਕਤੀ ਦਾ ਨੰਬਰ ਚੁਣੋ ਜਿਸ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ। ਕਾਲ ਰਿਸੀਵ ਹੁੰਦੇ ਹੀ ਤੁਹਾਡੀ ਗੱਲ ਰਿਕਾਰਡ ਹੋਣਾ ਸ਼ੁਰੂ ਹੋ ਜਾਵੇਗੀ। ਕਾਲ ਖ਼ਤਮ ਹੋਣ ਤੋਂ ਬਾਅਦ ਰਿਕਾਰਡਿੰਗ ਨੂੰ ਬੰਦ ਕਰੋ ਅਤੇ ਫਾਈਲ ਨੂੰ ਮੈਕ ’ਚ ਸੇਲ ਕਰ ਲਓ। 


Rakesh

Content Editor

Related News