ਚੀਨੀ ਐਪ ਬੈਨ ਨਾਲ WhatsApp ਨੂੰ ਵੱਡਾ ਫਾਇਦਾ, ਇਸ ਮਾਮਲੇ ’ਚ ਬਣਾਇਆ ਨਵਾਂ ਰਿਕਾਰਡ

Monday, Dec 07, 2020 - 12:47 PM (IST)

ਗੈਜੇਟ ਡੈਸਕ– ਭਾਰਤ ’ਚ ਚੀਨੀ ਐਪ ਬੈਨ ਨਾਲ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਵੱਡਾ ਫਾਇਦਾ ਮਿਲਿਆ ਹੈ। ਵਟਸਐਪ ਨੂੰ ਇਸ ਸਾਲ ਨਵੰਬਰ ’ਚ ਗਲੋਬਲੀ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆ ਹੈ। ਇਸ ਦੌਰਾਨ ਵਟਸਐਪ ਨੂੰ ਕਰੀਬ 5.8 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਕਰੀਬ 30 ਫੀਸਦੀ ਡਾਊਨਲੋਡਿੰਗ ਭਾਰਤ ’ਚ ਹੋਈ ਹੈ। ਇਸ ਦਾ ਖੁਲਾਸਾ ‘ਸੈਂਸਰ ਟਾਵਰ’ ਦੀ ਰਿਪੋਰਟ ਤੋਂ ਹੋਇਆ ਹੈ। ਜੇਕਰ ਵਟਸਐਪ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਡਾਊਨਲੋਡਿੰਗ ਦੀ ਗੱਲ ਕਰੀਏ ਤਾਂ ਵਟਸਐਪ ਐਪ ਗੂਗਲ ਪਲੇਅ ਸਟੋਰ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਰਿਹਾ। ਉਥੇ ਹੀ ਐਪਲ ਐਪ ਸਟੋਰ ’ਤੇ ਵਟਸਐਪ ਡਾਊਨਲੋਡਿੰਗ ਦੇ ਮਾਮਲੇ ’ਚ 6ਵੇਂ ਸਥਾਨ ’ਤੇ ਰਿਹਾ ਜਦਕਿ ਟਾਪ ਲਿਸਟ ’ਚ ਟਿਕਟੌਕ ਵੀ ਸ਼ਾਮਲ ਰਿਹਾ। ਮਤਲਬ ਐਂਡਰਾਇਡ ਯੂਜ਼ਰਸ ’ਚ ਵਟਸਐਪ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ

ਦੂਜੇ ਸਥਾਨ ’ਤੇ ਰਿਹਾ ਟਿਕਟੌਕ
ਟਿਕਟੌਕ ਦੁਨੀਆ ਭਰ ’ਚ ਨਾਨ ਗੇਮਿੰਗ ਐਪ ਦੀ ਲਿਸਟ ’ਚ ਵਟਸਐਪ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਹੈ। ਟਿਕਟੌਕ ਨੂੰ ਨਵੰਬਰ ’ਚ ਕੁਲ 5.5 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਟਿਕਟੌਕ ਨੂੰ ਸਭ ਤੋਂ ਜ਼ਿਆਦਾ 12 ਫੀਸਦੀ ਚੀਨ ’ਚ ਡਾਊਨਲੋਡ ਕੀਤਾ ਗਿਆ ਹੈ। ਇਸ ਤੋਂ ਬਾਅਦ 8 ਫੀਸਦੀ ਨਾਲ ਇੰਡੋਨੇਸ਼ੀਆ ਦਾ ਨੰਬਰ ਆਉਂਦਾ ਹੈ। ਨਵੰਬਰ 2020 ਦੇ ਟਾਪ-5 ਮੋਸਟ ਡਾਊਨਲੋਡਿੰਗ ਨਾਨ ਗੇਮਿੰਗ ਐਪਸ ’ਚ ਵਟਸਐਪ ਅਤੇ ਟਿਕਟੌਕ ਤੋਂ ਬਾਅਦ ਫੇਸਬੁੱਕ, Weather & Radar USA ਅਤੇ ਇੰਸਟਾਗ੍ਰਾਮ ਦਾ ਨਾਮ ਆਉਂਦਾ ਹੈ। 

ਇਹ ਵੀ ਪੜ੍ਹੋ– Airtel ਦਾ ਸ਼ਾਨਦਾਰ ਪਲਾਨ, ਰੋਜ਼ਾਨਾ 3GB ਡਾਟਾ ਤੇ ਮੁਫ਼ਤ ਕਾਲਿੰਗ ਸਮੇਤ ਮਿਲਦੇ ਹਨ ਇਹ ਫਾਇਦੇ

ਚੀਨ ਤੋਂ ਟਿਕਟੌਕ ਨੂੰ ਸਭ ਤੋਂ ਜ਼ਿਆਦਾ ਕਮਾਈ
ਜੇਕਰ ਰੈਵੇਨਿਊ ਦੀ ਗੱਲ ਕਰੀਏ ਤਾਂ ਟਿਕਟੌਕ ਨੂੰ ਨਵੰਬਰ 2020 ’ਚ ਸਭ ਤੋਂ ਜ਼ਿਆਦਾ ਕਰੀਬ 123 ਮਿਲੀਅਨ ਡਾਲਰ ਦਾ ਫਾਇਦਾ ਹੋਇਆ ਹੈ। ਇਹ ਅੰਕੜਾ ਨਵੰਬਰ 2019 ਦੇ ਮੁਕਾਬਲੇ 3.7 ਜ਼ਿਆਦਾ ਰਿਹਾ। ਇਸ ਰੈਵੇਨਿਊ ’ਚ ਚੀਨ ਦੀ ਹਿੱਸੇਦਾਰੀ ਕਰੀਬ 85 ਫੀਸਦੀ ਰਹੀ ਹੈ। ਇਸ ਤੋਂ ਇਲਾਵਾ 8 ਫੀਸਦੀ ਨਾਲ ਯੂ.ਕੇ. ਅਤੇ 2 ਫੀਸਦੀ ਨਾਲ ਟਰਕੀ ਦਾ ਨਾਮ ਆਉਂਦਾ ਹੈ। ਯੂਟਿਊਬ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਦੂਜਾ ਨਾਨ ਗੇਮਿੰਗ ਐਪ ਹੈ। ਇਸ ਨੇ ਕਰੀਬ 88 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 59 ਫੀਸਦੀ ਜ਼ਿਆਦਾ ਹੈ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ


Rakesh

Content Editor

Related News